ਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਦੇ ਉਲੰਘਣ ਦੇ ਸਬੰਧ ਵਿਚ ਹਰਿਆਣਾ ਸੂਬੇ ਵਿਚ ਹੁਣ ਤਕ 5249 ਸ਼ਿਕਾਇਤਾਂ ਸੀ-ਵਿਜਲ ਮੋਬਾਇਲ ਐਪ 'ਤੇ ਪ੍ਰਾਪਤ ਹੋਈ ਹੈ, ਜਿੰਨਾਂ ਦਾ ਯੋਗ ਸਮੇਂ ਵਿਚ ਹਲ  ਕੀਤਾ ਜਾ ਚੁੱਕਿਆ ਹੈ|

October 18, 2019
  • ਹਰਿਆਣਾ ਸੂਬੇ ਵਿਚ 5249 ਸ਼ਿਕਾਇਤਾਂ ਸੀ-ਵਿਜਲ ਮੋਬਾਇਲ ਐਪ ਰਾਹੀਂ ਮਿਲਿਆ
  • ਚੰਡੀਗੜ 17 ਅਕਤੂਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਦੇ ਉਲੰਘਣ ਦੇ ਸਬੰਧ ਵਿਚ ਹਰਿਆਣਾ ਸੂਬੇ ਵਿਚ ਹੁਣ ਤਕ 5249 ਸ਼ਿਕਾਇਤਾਂ ਸੀ-ਵਿਜਲ ਮੋਬਾਇਲ ਐਪ 'ਤੇ ਪ੍ਰਾਪਤ ਹੋਈ ਹੈ, ਜਿੰਨਾਂ ਦਾ ਯੋਗ ਸਮੇਂ ਵਿਚ ਹਲ  ਕੀਤਾ ਜਾ ਚੁੱਕਿਆ ਹੈ|
  • ਉਨਾਂ ਕਿਹਾ ਕਿ ਆਮ ਜਨਤਾ ਸੀਵਿਜੀਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਹਿੱਸੇਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗੱਲ ਹੈ|
  • ਉਨਾਂ ਦਸਿਆ ਕਿ ਹੁਣ ਤਕ ਪ੍ਰਾਪਤ ਸ਼ਿਕਾਇਤਾਂ ਵਿਚੋਂ ਡੀਸੀਸੀ ਪੱਧਰ 'ਤੇ ਇਕ ਵੀ ਸ਼ਿਕਾਇਤ ਪੈਂਡਿੰਗ ਨਹੀਂ ਹੈ| 126 ਸ਼ਿਕਾਇਤਾਂ ਦੀ ਜਾਂਚ ਅਜੇ ਚਲ ਰਹੀ ਹੈ, ਜਿਸ ਵਿਚ ਜਿਲਾ ਰੋਹਤਕ ਦੀ 85 ਅਤੇ ਜਿਲਾ ਫਰੀਦਾਬਾਦ ਦੀ 21 ਸ਼ਿਕਾਇਤਾਂ ਸ਼ਾਮਿਲ ਹਨ|
  • ਉਨਾਂ ਦਸਿਆ ਕਿ ਜਿਲਾ ਅੰਬਾਲਾ ਤੋਂ 249, ਜਿਲਾ ਭਿਵਾਨੀ ਤੋਂ 82, ਚਰਖੀ ਦਾਦਰੀ ਤੋਂ 6, ਫਰੀਦਾਬਾਦ ਤੋਂ 518, ਫਤਿਹਾਬਾਦ ਤੋਂ 54, ਗੁਰੂਗ੍ਰਾਮ ਤੋਂ 821, ਹਿਸਾਰ ਤੋਂ 535, ਝੱਜਰ ਤੋਂ 121, ਜੀਂਦ ਤੋਂ 30, ਕੈਥਲ ਤੋਂ 461, ਕਰਨਾਲ ਤੋਂ 158, ਕੁਰੂਕਸ਼ੇਤਰ ਤੋਂ 233, ਮਹੇਂਦਰਗੜ• ਤੋਂ 2, ਮੇਵਾਤ ਤੋਂ 18, ਪਲਵਲ ਤੋਂ 23, ਪੰਚਕੂਲਾ ਤੋਂ 40, ਪਾਣੀਪਤ ਤੋਂ 33, ਰਿਵਾੜੀ ਤੋਂ 55, ਰੋਹਤਕ ਤੋਂ 767, ਸਿਰਸਾ ਤੋਂ 419, ਸੋਨੀਪਤ ਤੋਂ 184 ਅਤੇ ਜਿਲਾ ਯਮੁਨਾਨਗਰ ਤੋਂ 440 ਸ਼ਿਕਾਇਤਾਂ ਸੀਵਿਜਲ ਐਪ ਤੋਂ ਮਿਲਿਆ ਹਨ|
  • ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਵਿਧਾਨ ਸਭਾ ਆਮ ਚੋਣ, 2019 ਵਿਚ ਚੋਣ ਜਾਬਤਾ ਦਾ ਸਖ਼ਤੀ ਨਾਲ ਪਾਲਣ ਹੋਵੇ ਅਤੇ ਕਿਸੇ ਵੀ ਸਥਿਤੀ ਵਿਚ ਚੋਣ ਜਾਬਤਾ ਦਾ ਉਲੰਘਣ ਨਾ ਹੋਵੇ, ਇਸ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਆਮ ਜਨਤਾ ਦੀ ਵੀ ਹਿੱਸੇਦਾਰੀ ਯਕੀਨੀ ਕੀਤੀ ਗਈ ਹੈ, ਜਿਸ ਨਾਲ ਆਮ ਜਨਤਾ ਵੀ ਸੀਵਿਜੀਲ ਮੋਬਾਇਲ ਐਪ ਰਾਹੀਂ ਚੋਣ ਜਾਬਤਾ ਦੇ ਉਲੰਘਣ ਦੀ ਸਿੱਧੇ ਸ਼ਿਕਾਇਤ ਕਰ ਸਕਦੀ ਹੈ|