ਹਰਿਆਣਾ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਦੇ ਭਾਸ਼ਣ ਤੋਂ ਬਾਅਦ ਸ਼ੋਕ ਪ੍ਰਸਤਾਵ ਪੜੇ ਗਏ ਅਤੇ ਮੈਂਬਰਾਂ ਨੇ ਸਦਨ ਵਿਚ ਦੋ ਮਿੰਟ ਦਾ ਮੌਣ ਰੱਖਿਆ ਅਤੇ ਵਿੱਛੜੀ ਰੂਹਾਂ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ| ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ੋਕ

February 21, 2019
  • ਹਰਿਆਣਾ ਵਿਧਾਨ ਸਭਾ ਵਿਚ ਪਹਿਲੇ ਦਿਨ ਵਿੱਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ
  • ਚੰਡੀਗੜ 20 ਫਰਵਰੀ - ਹਰਿਆਣਾ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਦੇ ਭਾਸ਼ਣ ਤੋਂ ਬਾਅਦ ਸ਼ੋਕ ਪ੍ਰਸਤਾਵ ਪੜੇ ਗਏ ਅਤੇ ਮੈਂਬਰਾਂ ਨੇ ਸਦਨ ਵਿਚ ਦੋ ਮਿੰਟ ਦਾ ਮੌਣ ਰੱਖਿਆ ਅਤੇ ਵਿੱਛੜੀ ਰੂਹਾਂ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ| ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ੋਕ ਪ੍ਰਸਤਾਵ ਪੜੇ|
  • ਸਦਨ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਵੀਰ ਜਨਾਨਾਂ ਦੀ ਦੁੱਖਦਾਈ ਅਤੇ ਅਸਮੇਂ ਮੌਤ 'ਤੇ ਡੂੰਘਾ ਸ਼ੋਕ ਪ੍ਰਗਟਾ ਕੀਤਾ ਗਿਆ ਅਤੇ ਵੀਰਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁੱਖੀ ਪਰਿਵਾਰਾਂ ਦੇ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ| ਸਦਨ ਵਿਚ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਵੀ ਕੀਤੀ|
  • ਸਦਨ ਦੇ ਨੇਤਾ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ, ਕਾਂਗਰਸ ਵਿਧਾਇਕ ਦਲ ਦੀ ਨੇਤਾ ਕਿਰਣ ਚੌਧਰੀ, ਆਜਾਦ ਵਿਧਾਇਕ ਜੈ ਪ੍ਰਕਾਸ਼ ਅਤੇ ਵਿਧਾਨ ਸਭਾ ਸਪੀਰਕ ਕੰਵਰ ਪਾਲ ਨੇ ਵੀ ਸ਼ੋਕ ਸੰਦੇਸ਼ ਪੜੇ ਅਤੇ ਆਪਣੀ ਪਾਰਟੀ ਵੱਲੋਂ ਵਿਛੜੀ ਰੂਹਾਂ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ|
  • ਸਦਨ ਵਿਚ ਜਿੰਨਾਂ ਲਈ ਸ਼ੋਕ ਸੰਦੇਸ਼ ਪੜੇ ਗਏ ਉਨਾਂ ਵਿਚ ਸਾਬਾਕਾ ਕੇਂਦਰੀ ਮੰਤਰੀ ਜਾਰਜ ਫਰਨਾਡਿਸ, ਸਾਬਕਾ ਵਿਧਾਇਕ ਸਰਦਾਰ ਜਸਵਿੰਦਰ ਸਿੰਘ ਸੰਧੂ, ਸਾਬਕਾ ਰਾਜ ਮੰਤਰੀ ਸੀਤਾ ਰਾਮ ਸਿੰਗਲਾ ਅਤੇ ਵੇਦ ਸਿੰਘ ਮਲਿਕ ਸ਼ਾਮਿਲ ਹਨ|
  • ਇਸ ਤੋਂ ਇਲਾਵਾ, ਤਿੰਨ ਆਜਾਦੀ ਘੁਲਾਟੀਆਂ ਵਿਚ ਜਿਲਾ ਗੁਰੂਗ੍ਰਾਮ ਵਿਚ ਪਿੰਡ ਕੁਕਰੋਲਾ ਦੇ ਭਾਗਮਾਲ ਯਾਦਵ, ਜਿਲਾ ਭਿਵਾਨੀ ਦੇ ਪਿੰਡ ਧਾਰਵਾਣਬਾਸ ਦੇ ਜੁਗਲ ਲਾਲ ਆਰਿਆ ਅਤੇ ਜਿਲਾ ਹਿਸਾਰ ਦੇ ਪਿੰਡ ਹਸਨਗੜ ਦੇ ਭਲੇ ਰਾਮ ਸ਼ਾਮਿਲ ਹਨ|
  • ਇਸ ਤਰਾਂ, ਦੇਸ਼ ਦੀ ਰੱਖਿਆ ਲਈ ਆਪਣੀ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਭਾਰਤੀ ਸੈਨਾਵਾਂ ਦੇ 13 ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ| ਇੰਨਾਂ ਵਿਚ ਹਿਸਾਰ ਦੇ ਵਿੰਗ ਕਮਾਂਡਰ ਸਾਹਿਲ ਗਾਂਧੀ, ਜਿਲਾ ਜੀਂਦ ਦੇ ਪਿੰਡ ਦਿੱਲੂਵਾਲਾ ਦੇ ਸਹਾਇਕ ਸਬ ਇੰਸਪੈਕਟਰ ਸਤਪਾਲ ਸਿੰਘ, ਜਿਲਾ ਰਿਵਾੜੀ ਦੇ ਪਿੰਡ ਨਾਂਧਾ ਦੇ ਹਵਲਦਾਰ ਬ੍ਰਿਜੇਸ਼ ਕੁਮਾਰ ਯਾਦਵ ਤੇ ਸਿਪਾਹੀ ਹਰੀ ਸਿੰਘ, ਜਿਲਾ ਕਰਨਾਲ ਦੇ ਪਿੰਡ ਡਿੰਗਰ ਮਾਜਰਾ ਦੇ ਹਵਲਦਾਰ ਬਲਜੀਤ ਸਿੰਘ, ਜਿਲਾ ਝੱਜਰ ਦੇ ਹਵਲਦਾਰ ਸੁਰੇਸ਼ ਕੁਮਾਰ, ਸਿਪਾਹੀ ਰਾਮ ਰਾਜ ਤੇ ਕੈਲਾਸ਼ ਚੰਦਰ, ਜਿਲਾ ਚਰਖੀ ਦਾਦਰੀ ਦੇ ਨਾਇਕ ਸ਼ਕਤੀ ਸਿੰਘ ਤੇ ਸਿਪਾਈ ਰਾਏ ਸਿੰਘ, ਜਿਲਾ ਫਰੀਦਾਬਾਦ ਦੇ ਪਿੰਡ ਅਟਾਲੀ ਦੇ ਸੰਦੀਪ ਕੁਮਾਰ, ਜਿਲਾ ਹਿਸਾਰ ਦੇ ਪਿੰਡ ਪੁੱਟਠੀ ਮੰਗਲਖਾਂ ਦੇ ਸਿਪਾਹੀ ਰਤਨ ਸਿੰਘ ਅਤੇ ਜਿਲਾ ਭਿਵਾਨੀ ਦੇ ਪਿੰਡ ਗੋਪਾਲਵਾਸ ਦੇ ਸਿਪਾਹੀ ਰਮੇਸ਼ ਕੁਮਾਰ ਸ਼ਾਮਿਲ ਹਨ|
  • ਇਸ ਤੋਂ ਇਲਾਵਾ, ਸਦਨ ਵਿਚ ਰਾਜ ਮੰਤਰੀ ਮਨੀਸ਼ ਕੁਮਾਰ ਗ੍ਰੋਵਰ ਦੀ ਸੱਸ ਸ੍ਰੀਮਤੀ ਫੂਲਾਵੰਤੀ, ਵਿਧਾਇਕ ਕਰਣ ਸਿੰਘ ਦਲਾਲ ਦੇ ਭਾਂਜੇ ਸਤੇਂਦਰ ਰਾਵਤ, ਸਾਬਕਾ ਮੰਤਰੀ ਚੰਦਾ ਸਿੰਘ ਦੇ ਪੁੱਤਰ ਸ਼ਮਸ਼ੇਰ ਸਿੰਘ, ਸਾਬਕਾ ਮੰਤਰੀ ਵੇਦ ਸਿੰਘ ਮਲਿਕ ਦੇ ਭਰਾ ਸਤਬੀਰ ਸਿੰਘ, ਸਾਬਕਾ ਵਿਧਾਇਕ ਨਰੇਸ਼ ਯਾਦਵ ਦੇ ਪਿਤਾ ਸ਼ੇਰ ਸਿੰਘ ਅਤੇ ਸਾਬਕਾ ਵਿਧਾਇਕ ਆਨੰਦ ਕੌਸ਼ਿਕ ਦੀ ਮਾਤਾ ਵੈਸ਼ਨੂੰ ਦੇਵੀ ਦੀ ਦੁੱਖਦਾਈ ਮੌਤ 'ਤੇ ਵੀ ਸ਼ੋਕ ਪ੍ਰਗਟਾਇਆ|
  • ਸਦਨ ਵਿਚ ਅੱਜ ਜਿਲਾ ਝੱਜਰ ਦੇ ਪਿੰਡ ਰੈਆ ਦੇ ਨੇੜੇ ਸੜਕ ਦੁਰਘਟਨਾ ਵਿਚ ਪਿੰ ਕਾਸਨੀ ਦੇ ਮਾਰੇ ਗਏ ਇਕ ਪਰਿਵਾਰ ਦੇ ਪੰਜ ਮੈਂਬਰਾਂ ਪ੍ਰਿਯਾਂਸ਼ੂ, ਸੁਸ਼ੀਲਾ, ਰਿੰਕੂ, ਵੀਰੇਂਦਰ ਤੇ ਸੁਨੀਲ ਦੀ ਹੋਣੀ ਮੌਤ 'ਤੇ ਵੀ ਸ਼ੋਗ ਪ੍ਰਗਟਾਇਆ|
  • ਬਾਅਦ ਵਿਚ, ਮੁੱਖ ਮੰਤਰੀ ਤੇ ਸਦਨ ਦੇ ਨੇਤਾ ਮਨੋਹਰ ਲਾਲ ਨੇ ਪੁਲਵਾਮਾ ਵਿਚ ਅੱਤਵਾਦੀ ਘਟਨਾ 'ਤੇ ਇਕ ਨਿੰਦਾ ਪ੍ਰਸਤਾਵ ਸਦਨ ਵਿਚ ਰੱਖਿਆ, ਜਿਸ ਵਿਚ ਸਵਰਸੰਮਤੀ ਨਾਲ ਪਾਸ ਕੀਤਾ ਗਿਆ| ਸਦਨ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ| ਸਦਨ ਦੇ ਸਾਰੇ ਮੈਂਬਰਾਂ ਨੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਲਈ ਆਪਣਾ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਵੀ ਕੀਤਾ|