ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦੀ ਪ੍ਰਕ੍ਰਿਆ ਦੇ ਆਖਰੀ ਦਿਨ ਹਰਿਆਣਾ ਦੀ 90 ਵਿਧਾਨ ਸਭਾ ਹਲਕਿਆਂ ਤੋਂ 1181 ਨਾਮਜਦਗੀਆਂ ਭਰੀਆ ਗਈਆ| ਨਾਮਜਦਗੀ ਪੱਤਰਾਂ ਦੀ ਜਾਂਚ 5 ਅਕਤੂਬਰ, 2019 ਨੂੰ ਕੀਤੀ ਜਾਵੇਗੀ ਅਤੇ 7 ਅਕਤੂਬਰ ਤਕ ਨਾਂਅ ਵਾਪਸ ਲਏ ਜਾ ਸਕਦੇ ਹਨ|

October 07, 2019
 • ਹਰਿਆਣਾ ਦੀ 90 ਵਿਧਾਨ ਸਭਾ ਹਲਕਿਆਂ ਤੋਂ 1181 ਨਾਮਜਦਗੀਆਂ ਭਰੀਆ ਗਈਆ
 • ਚੰਡੀਗੜ 4 ਅਕਤੂਬਰ - ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦੀ ਪ੍ਰਕ੍ਰਿਆ ਦੇ ਆਖਰੀ ਦਿਨ ਹਰਿਆਣਾ ਦੀ 90 ਵਿਧਾਨ ਸਭਾ ਹਲਕਿਆਂ ਤੋਂ 1181 ਨਾਮਜਦਗੀਆਂ ਭਰੀਆ ਗਈਆ| ਨਾਮਜਦਗੀ ਪੱਤਰਾਂ ਦੀ ਜਾਂਚ 5 ਅਕਤੂਬਰ, 2019 ਨੂੰ ਕੀਤੀ ਜਾਵੇਗੀ ਅਤੇ 7 ਅਕਤੂਬਰ ਤਕ ਨਾਂਅ ਵਾਪਸ ਲਏ ਜਾ ਸਕਦੇ ਹਨ|
 • ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਰੋਹਤਕ ਵਿਚ ਆਖਰੀ ਦਿਨ 62 ਨਾਮਜਦਗੀਆਂ ਦਾਖਲ ਹੋਏ ਅਤੇ ਅੱਜ ਤਕ ਕੁਲ 90 ਨਾਮਜਦਗੀਆਂ ਆਇਆ| ਜਿਲੇ ਦੇ ਮਹਿਮ ਵਿਧਾਨ ਸਭਾ ਹਲਕੇ ਤੋਂ ਅੱਜ 24 ਅਤੇ ਕੁਲ 33 ਨਾਮਜਦਗੀਆਂ ਭਰੀ ਗਈਆ| ਗਢੀ ਸਾਂਪਲਾ ਕਿਲੋਈ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 18, ਰੋਹਤਕ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 20, ਕਲਾਨੌਰ ਹਲਕੇ ਤੋਂ ਅੱਜ 11 ਅਤੇ ਕੁਲ 1911 ਨਾਮਜਦਗੀਆਂ ਦਾਖਲ ਹੋਇਆ|
 • ਉਨਾਂ ਦਸਿਆ ਕਿ ਜਿਲਾ ਮਹੇਂਦਰਗੜ ਵਿਚ ਅੱਜ 34 ਅਤੇ ਕੁਲ 72 ਨਾਮਜਦਗੀਆਂ ਭਰੀ ਗਈਆ| ਅਟੇਲੀ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 19, ਮਹੇਂਦਰਗੜ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 25, ਨਾਰਨੌਲ ਵਿਧਾਨ ਸਭਾ ਹਲਕੇ ਤੋਂ ਅੱਜ 5 ਅਤੇ ਕੁਲ 17 ਅਤੇ ਨਾਂਗਲ ਚੌਧਰੀ ਵਿਧਾਨ ਸਭਾ ਹਲਕੇ ਤੋਂ ਅੱਜ 5 ਅਤੇ ਕੁਲ 11 ਨਾਮਜਦਗੀਆਂ ਦਾਖਲ ਹੋਏ|
 • ਉਨਾ ਦਸਿਆ ਕਿ ਜਿਲਾ ਭਿਵਾਨੀ ਵਿਚ ਅੱਜ 84 ਅਤੇ ਕੁਲ 116 ਨਾਮਜਦਗੀਆਂ ਭਰੀ ਗਈਆ| ਲੋਹਾਰੂ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 25, ਭਿਵਾਨੀ ਵਿਧਾਨ ਸਭਾ ਹਲਕੇ ਤੋਂ ਅੱਜ 18 ਅਤੇ ਕੁਲ 25, ਤੋਸ਼ਾਮ ਵਿਧਾਨ ਸਭਾ ਹਲਕੇ ਤੋਂ ਅੱਜ 30 ਅਤੇ ਕੁਲ 38 ਅਤੇ ਬਵਾਨੀਖੇੜਾ ਵਿਧਾਨ ਸਭਾ ਹਲਕੇ ਤੋਂ ਅੱਜ 23 ਅਤੇ ਕੁਲ 28 ਨਾਮਜਦਗੀਆਂ ਭਰੀ ਗਈਆ|
 • ਸੰਯੁਕਤ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਜਿਲਾ ਗੁਰੂਗ੍ਰਾਮ ਵਿਚ ਆਖਰੀ ਦਿਨ ਅੱਜ 58 ਅਤੇ ਕੁਲ 85 ਨਾਮਜਦਗੀਆਂ ਭਰੀ ਗਈਆ| ਪਟੌਦੀ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 21, ਬਾਦਸ਼ਾਹਪੁਰ ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 19, ਗੁਰੂਗ੍ਰਾਮ ਵਿਧਾਨ ਸਭਾ ਹਲਕੇ ਤੋਂ ਅੱਜ 19 ਅਤੇ ਕੁਲ 27 ਅਤੇ ਸੋਹਾਣਾ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 18 ਨਾਮਜਦਗੀਆਂ ਦਾਖਲ ਹੋਇਆ| ਇਸ ਤਰਾਂ, ਜਿਲਾ ਪਲਵਲ ਤੋਂ ਅੱਜ 44 ਅਤੇ ਕੁਲ 61 ਨਾਮਜਦਗੀਆਂ ਭਰੀ ਗਈਆ, ਜਿਸ ਵਿਚ ਹਥੀਨ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 22, ਹੋਡਲ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 19 ਅਤੇ ਪਲਵਲ ਵਿਧਾਨ ਸਭਾ ਹਲਕੇ ਤੋਂ 16 ਅਤੇ ਕੁਲ 20 ਨਾਮਜਦਗੀਆਂ ਭਰੀਆ ਗਈਆ|
 • ਉਨਾਂ ਦਸਿਆ ਕਿ ਜਿਲਾ ਮੇਵਾਤ ਵਿਚ ਆਖਰੀ ਦਿਨ 52 ਅਤੇ ਕੁਲ 66 ਨਾਮਜਦਗੀਆਂ ਭਰੀ ਗਈਆ| ਨੂੰਹ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 24, ਫਿਰੋਜਪੁਰ ਝਿਰਕਾ ਤੋਂ ਅੱਜ 19 ਅਤੇ ਕੁਲ 21,ਪੁੰਹਾਨਾ ਵਿਧਾਨ ਸਭਾ ਹਲਕੇ ਤੋਂ ਅੱਜ 19 ਅਤੇ ਕੁਲ 21 ਨਾਮਜਦਗੀਆਂ ਭਰੀ ਗਈਆ| ਇਸ ਤਰਾਂ, ਜਿਲਾ ਪੰਚਕੂਲਾ ਵਿਚ ਆਖਰੀ ਦਿਨ 32 ਅਤੇ ਕੁਲ 41 ਨਾਮਜਦਗੀਆਂ ਦਾਖਲ ਹੋਇਆ| ਜਿਲੇ ਦੀ ਕਾਲਕਾ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 20, ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 21 ਨਾਮਜਦਗੀਆਂ ਦਾਖਲ ਹੋਇਆ|
 • ਉਨਾਂ ਦਸਿਆ ਕਿ ਜਿਲਾ ਫਰੀਦਾਬਾਦ ਵਿਚ ਆਖਰੀ ਦਿਨ 55 ਅਤੇ ਕੁਲ 94 ਨਾਮਜਦਗੀਆਂ ਦਾਖਲ ਕੀਤੀਆ| ਜਿਲੇ ਦੀ ਪ੍ਰਿਥਲਾ ਵਿਧਾਨ ਸਭਾ ਹਲਕੇ ਤੋਂ ਅੱਜ 9 ਅਤੇ ਕੁਲ 17, ਬੜਖਲ ਵਿਧਾਨ ਸਭਾ ਹਲਕੇ ਤੋਂ ਅੱਜ 4 ਅਤੇ ਕੁਲ 13, ਫਰੀਦਾਬਾਦ ਐਨਆਈਟੀ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 21, ਬੱਲਭਗੜ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 15, ਤਿਗਾਂਵ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 15 ਅਤੇ ਫਰੀਦਾਬਾਦ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 13 ਨਾਮਜਦਗੀਆਂ ਭਰੀ ਗਈਆ| ਇਸ ਤਰਾਂ, ਜਿਲਾ ਜੀਂਦ ਵਿਚ ਅੱਜ 74 ਅਤੇ ਕੁਲ 113 ਨਾਮਜਦਗੀਆਂ ਭਰੀ ਗਈਆ| ਜਿਲੇ ਦੀ ਜੁਲਾਨਾ ਵਿਧਾਨ ਸਭਾ ਹਲਕੇ ਤੋਂ 13 ਅਤੇ ਕੁਲ 22, ਸਫੀਦੋਂ ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 20, ਜੀਂਦ ਵਿਧਾਨ ਸਭਾ ਹਲਕੇ ਤੋਂ ਅੱਜ 18 ਅਤੇ ਕੁਲ 27, ਉਚਾਨਾ ਕਲਾਂ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 26 ਅਤੇ ਨਰਵਾਨਾ ਵਿਧਾਨ ਸਭਾ ਹਲਕੇ ਤੋਂ ਅੱਜ 16 ਅਤੇ ਕੁਲ 18 ਨਾਮਜਦਗੀਆਂ ਦਾਖਲ ਹੋਇਆ|
 • ਉਨਾਂ ਦਸਿਆ ਕਿ ਜਿਲਾ ਅੰਬਾਲਾ ਵਿਚ ਆਖਰੀ ਦਿਨ 55 ਅਤੇ ਕੁਲ 76 ਨਾਮਜਦਗੀਆਂ ਭਰੀ ਗਈਆ| ਜਿਲਾ ਦੇ ਨਾਰਾਇਣਗੜ ਵਿਧਾਨ ਸਭਾ ਹਲਕੇ ਤੋਂ ਅੱਜ 23 ਅਤੇ ਕੁਲ 31, ਅੰਬਾਲਾ ਸਿਟੀ ਵਿਧਾਨ ਸਭਾ ਹਲਕੇ ਤੋਂ ਅੱਜ 9 ਅਤੇ ਕੁਲ 18, ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਤੋਂ ਅੱਜ 16 ਅਤੇ ਕੁਲ 16 ਅਤੇ ਮੁਲਾਨਾ ਵਿਧਾਨ ਸਭਾ ਹਲਕੇ ਤੋਂ ਅੱਜ 7 ਅਤੇ ਕੁਲ 11 ਨਾਮਜਦਗੀਆਂ ਭਰੀ ਗਈਆ| ਇਸ ਤਰਾਂ, ਜਿਲਾ ਕੁਰੂਕਸ਼ੇਤਰ ਵਿਚ ਆਖਰੀ ਦਿਨ 43 ਅਤੇ ਕੁਲ 67 ਨਾਮਜਦਗੀਆਂ ਭਰੀ ਗਈਆ| ਲਾਡਵਾ ਵਿਧਾਨ ਸਭਾ ਹਲਕੇ ਤੋਂ ਅੱਜ 5 ਅਤੇ ਕੁਲ 14, ਸ਼ਾਹਬਾਦ ਵਿਧਾਨ ਸਭਾ ਹਲਕੇ ਤੋਂ ਅੱਜ 8 ਅਤੇ ਕੁਲ 12, ਥਾਨੇਸਰ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 21 ਅਤੇ ਪਿਹੋਵਾ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 20 ਨਾਮਜਦਗੀਆਂ ਦਾਖਲ ਹੋਇਆ|
 • ਉਨਾਂ ਦਸਿਆ ਕਿ ਜਿਲਾ ਪਾਣੀਪਤ ਵਿਚ ਅੱਜ 43 ਅਤੇ 63 ਨਾਮਜਦਗੀਆਂ ਭਰੀ ਗਈਆ| ਪਾਣੀਪਤ (ਪੇਂਡੂ) ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 24, ਇਸਰਾਨਾ ਵਿਧਾਨ ਸਭਾ ਹਲਕੇ ਤੋਂ ਅੱਜ 9 ਅਤੇ ਕੁਲ 13, ਪਾਣੀਪਤ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 13 ਤੇ ਸਮਾਲਖਾ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 13 ਨਾਮਜਦਗੀਆਂ ਦਾਖਲ ਹੋਇਆ| ਇਸ ਤਰਾਂ, ਜਿਲਾ ਰਿਵਾੜੀ ਵਿਚ ਆਖਰੀ ਦਿਨ 42 ਅਤੇ ਕੁਲ 63 ਨਾਮਜਦਗੀਆਂ ਭਰੀ ਗਈਆ| ਜਿਲਾ ਦੀ ਬਾਵਲ ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 17, ਕੋਸਲੀ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 22 ਅਤੇ ਰਿਵਾੜੀ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 24 ਨਾਮਜਦਗੀਆਂ ਭਰੀ ਗਈਆ|
 • ਉਨਾਂ ਦਸਿਆ ਕਿ ਜਿਲਾ ਫਤਿਹਾਬਾਦ ਵਿਚ ਆਖਰੀ ਦਿਨ 57 ਅਤੇ ਕੁਲ 75 ਨਾਮਜਦਗੀਆਂ ਭਰੀ ਗਈਆ| ਟੋਹਾਣਾ ਵਿਧਾਨ ਸਭਾ ਹਲਕੇ ਤੋਂ ਅੱਜ 22 ਅਤੇ ਕੁਲ 27, ਰਤਿਆ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 21 ਅਤੇ ਫਤਿਹਾਬਾਦ ਵਿਧਾਨ ਸਭਾ ਹਲਕੇ ਤੋਂ ਅੱਜ 20 ਅਤੇ ਕੁਲ 27 ਨਾਮਜਦਗੀਆਂ ਭਰੀ ਗਈਆ| ਜਿਲਾ ਹਿਸਾਰ ਵਿਚ ਆਖਰੀ ਦਿਨ 107 ਅਤੇ ਕੁਲ 167 ਨਾਮਜਦਗੀਆਂ ਭਰੀ ਗਈਆ| ਜਿਲਾ ਹਿਸਾਰ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 17, ਉਕਲਾਨਾ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 20, ਨਾਰਨੌਂਦ ਵਿਧਾਨ ਸਭਾ ਹਲਕੇ ਤੋਂ ਅੱਜ 18 ਅਤੇ ਕੁਲ 30, ਹਾਂਸੀ ਵਿਧਾਨ ਸਭਾ ਹਲਕੇ ਤੋਂ ਅੱਜ 18 ਅਤੇ ਕੁਲ 33, ਬਰਵਾਲਾ ਵਿਧਾਨ ਸਭਾ ਹਲਕੇ ਤੋਂ ਅੱਜ 19 ਅਤੇ ਕੁਲ 23, ਹਿਸਾਰ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 25 ਅਤੇ ਨਲਵਾ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 19 ਨਾਮਜਦਗੀਆਂ ਭਰੀ ਗਈਆ|
 • ਡਾ. ਇੰਦਰ ਜੀਤ ਨੇ ਦਸਿਆ ਕਿ ਜਿਲਾ ਕੈਥਲ ਵਿਚ ਆਖਰੀ ਦਿਨ 58 ਅਤੇ ਕੁਲ 82 ਨਾਮਜਦਗੀਆਂ ਭਰੀ ਗਈ| ਜਿਲੇ ਦੀ ਗੁਲਹਾ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 18, ਕਲਾਇਤ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 22, ਕੈਥਲ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 23 ਅਤੇ ਪੁੰਡਰੀ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 19 ਨਾਮਜਦਗੀਆਂ ਭਰੀ ਗਈਆ| ਇਸ ਤਰਾਂ, ਜਿਲਾ ਝੱਜਰ ਵਿਚ ਆਖਰੀ ਦਿਨ 67 ਅਤੇ ਕੁਲ 95 ਨਾਮਜਦਗੀਆਂ ਭਰੀ ਗਈਆ| ਜਿਲੇ ਦੀ ਬਹਾਦੁਰਗੜ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 25, ਬਾਦਲੀ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 23, ਝੱਜਰ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 14 ਅਤੇ ਬੇਰੀ ਵਿਧਾਨ ਸਭਾ ਹਲਕੇ ਤੋਂ ਅੱਜ 24 ਅਤੇ ਕੁਲ 33 ਨਾਮਜਦਗੀਆਂ ਦਾਖਲ ਹੋਇਆ|
 • ਉਨਾਂ ਦਸਿਆ ਕਿ ਚਰਖੀ ਦਾਦਰੀ ਵਿਚ ਆਖਰੀ ਦਿਨ 25 ਅਤੇ ਕੁਲ 38 ਨਾਮਜਦਗੀਆਂ ਭਰੀ ਗਈ| ਜਿਲੇ ਦੀ ਬਾਢਡਾ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 18 ਅਤੇ ਚਰਖੀ ਦਾਦਰੀ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 20 ਨਾਮਜਦਗੀਆਂ ਭਰੀ ਗਈਆ| ਇਸ ਤਰਾਂ, ਜਿਲਾ ਸੋਨੀਪਤ ਵਿਚ ਆਖਰੀ ਦਿਨ 78 ਅਤੇ ਕੁਲ 105 ਨਾਮਜਦਗੀਆਂ ਭਰੀ ਗਈਆ| ਜਿਲੇ ਦੀ ਗੰਨੌਰ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 13, ਰਾਈ ਵਿਧਾਨ ਸਭਾ ਹਲਕੇ ਤੋਂ ਅੱਜ 18 ਅਤੇ ਕੁਲ 25, ਖਰਖੌਦਾ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 15, ਸੋਨੀਪਤ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 21, ਗੋਹਾਣਾ ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 17 ਅਤੇ ਬਰੌਦਾ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ 14 ਨਾਮਜਦਗੀਆਂ ਭਰੀ ਗਈਆ|
 • ਉਨਾਂ ਦਸਿਆ ਕਿ ਜਿਲਾ ਕਰਨਾਲ ਵਿਚ ਆਖਰੀ ਦਿਨ 69 ਅਤੇ ਅੱਜ ਤਕ ਕੁਲ 98 ਨਾਜਮਦਗੀਆਂ ਭਰੀ ਗਈਆ| ਜਿਲੇ ਦੀ ਨੀਲੋਖੇੜੀ ਵਿਧਾਨ ਸਭਾ ਹਲਕੇ ਤੋਂ ਅੱਜ 15 ਅਤੇ ਕੁਲ 21, ਇੰਦਰੀ ਵਿਧਾਨ ਸਭਾ ਹਲਕੇ ਤੋਂ ਅੱਜ 10 ਅਤੇ ਕੁਲ 15, ਕਰਨਾਲ ਵਿਧਾਨ ਸਭਾ ਹਲਕੇ ਤੋਂ ਅੱਜ 14 ਅਤੇ ਕੁਲ 20, ਘਰੌਂਡਾ ਵਿਧਾਨ ਸਭਾ ਹਲਕੇ ਤੋਂ ਅੱਜ 17 ਅਤੇ ਕੁਲ 20 ਅਤੇ ਅਸੰਧ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 22 ਨਾਮਜਦਗੀਆਂ ਭਰੀ ਗਈਆ| ਇਸ ਤਰਾਂ ਜਿਲਾ ਯਮੁਨਾਨਗਰ ਵਿਚ ਆਖਰੀ ਦਿਨ 42 ਅਤੇ ਅੱਜ ਤਕ ਕੁਲ 76 ਨਾਮਜਦਗੀਆਂ ਭਰੀ ਗਈਆ| ਜਿਲੇ ਦੀ ਸਢੌਰਾ ਵਿਧਾਨ ਸਭਾ ਹਲਕੇ ਤੋਂ ਅੱਜ 11 ਅਤੇ ਕੁਲ 24, ਜਗਾਧਾਰੀ ਵਿਧਾਨ ਸਭਾ ਹਲਕੇ ਤੋਂ ਅੱਜ 12 ਅਤੇ ਕੁਲ 22, ਯਮੁਨਾਨਗਰ ਵਿਧਾਨ ਸਭਾ ਹਲਕੇ ਤੋਂ ਅੱਜ 6 ਅਤੇ ਕੁਲ 13 ਅਤੇ ਰਾਦੌਰ ਵਿਧਾਨ ਸਭਾ ਹਲਕੇ ਤੋਂ ਅੱਜ 13 ਅਤੇ ਕੁਲ 17 ਨਾਮਜਦਗੀਆਂ ਭਰੀ ਗਈਆ|