ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਅੱਜ ਹਰਿਆਣਾ ਤੋਂ 45 ਵਿਧਾਨ ਸਭਾ ਹਲਕਿਆਂ ਤੋਂ 70 ਨਾਮਜਦਗੀ ਪੱਤਰ ਦਾਖਲ ਕੀਤੇ ਹਨ| ਨਾਮਜਦਗੀ ਦੀ ਪ੍ਰਕ੍ਰਿਆ 4 ਅਕਤੂਬਰ ਤਕ ਜਾਰੀ ਰਹੇਗੀ|

October 03, 2019
  • 45 ਵਿਧਾਨ ਸਭਾ ਹਲਕਿਆਂ ਤੋਂ 70 ਨਾਮਜਦਗੀ ਪੱਤਰ ਦਾਖਲ ਕੀਤੇ
  • ਚੰਡੀਗੜ  1 ਅਕਤੂਬਰ  - ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਅੱਜ ਹਰਿਆਣਾ ਤੋਂ 45 ਵਿਧਾਨ ਸਭਾ ਹਲਕਿਆਂ ਤੋਂ 70 ਨਾਮਜਦਗੀ ਪੱਤਰ ਦਾਖਲ ਕੀਤੇ ਹਨ| ਨਾਮਜਦਗੀ ਦੀ ਪ੍ਰਕ੍ਰਿਆ 4 ਅਕਤੂਬਰ ਤਕ ਜਾਰੀ ਰਹੇਗੀ|
  • ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਹਿਸਾਰ ਵਿਚ ਹਾਂਸੀ ਵਿਧਾਨ ਸਭਾ ਹਲਕੇ ਤੋਂ 2, ਆਦਮਪੁਰ ਵਿਧਾਨ ਸਭਾ ਹਲਕੇ ਤੋਂ 1, ਉਕਲਾਨਾ ਵਿਧਾਨ ਸਭਾ ਹਲਕੇ ਤੋਂ ਇਕ, ਨਾਰਨੌਂਦ ਵਿਧਾਨ ਸਭਾ ਹਲਕੇ ਤੋਂ 4, ਹਿਸਾਰ ਵਿਧਾਨ ਸਭਾ ਹਲਕੇ ਤੋਂ ਇਕ, ਨਲਵਾ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਕੁਰੂਕਸ਼ੇਤਰ ਵਿਚ ਥਾਨੇਸਰ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਯਮੁਨਾਨਗਰ ਵਿਚ ਸਢੌਰਾ ਵਿਧਾਨ ਸਭਾ ਹਲਕੇ ਤੋਂ 2 ਅਤੇ ਯਮੁਨਾਨਗਰ ਵਿਧਾਨ ਸਭਾ ਹਲਕੇ ਤੋਂ ਇਕ ਨਾਮਜਦਗੀ ਪੱਤਰ ਭਰੇ ਗਏ|
  • ਉਨਾਂ ਦਸਿਆ ਕਿ ਜਿਲਾ ਸਿਰਸਾ ਵਿਚ ਰਾਣਿਆਂ ਅਤੇ ਸਿਰਸਾ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ, ਜਿਲਾ ਸੋਨੀਪਤ ਵਿਚ ਰਾਈ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਫਤਿਹਾਬਾਦ ਵਿਚ ਫਤਿਹਾਬਾਦ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਰਿਵਾੜੀ ਵਿਚ ਕੋਸਲੀ ਅਤੇ ਰਿਵਾੜੀ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ| ਜਿਲਾ ਅੰਬਾਲਾ ਵਿਚ ਨਾਰਾਇਣਗੜ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਚਰਖੀ ਦਾਦਰੀ ਵਿਚ ਦਾਦਰੀ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਪਾਣੀਪਤ ਵਿਚ ਪਾਣੀਪਤ ਸ਼ਹਿਰ ਵਿਧਾਨ ਸਭਾ ਖੇਤਰ ਤੋਂ ਇਕ ਅਤੇ ਪਾਣੀਪਤ ਪੇਂਡੂ ਵਿਧਾਨ ਸਭਾ ਹਲਕੇ ਤੋਂ 3, ਜਿਲਾ ਗੁਰੂਗ੍ਰਾਮ ਵਿਚ ਬਾਦਸ਼ਾਹਪੁਰ ਵਿਧਾਨ ਸਭਾ ਹਲਕੇ ਤੋਂ ਇਕ ਅਤੇ ਗੁਰੂਗ੍ਰਾਮ ਵਿਧਾਨ ਸਭਾ ਹਲਕੇ ਤੋਂ 2 ਨਾਜਮਦਗੀ ਪੱਤਰ ਭਰੇ ਗਏ ਹਨ|
  • ਉਨਾਂ ਦਸਿਆ ਕਿ ਜਿਲਾ ਰੋਹਤਕ ਵਿਚ ਮਹਿਮ ਵਿਧਾਨ ਸਭਾ ਹਲਕੇ ਤੋਂ 2 ਅਤੇ ਕਲੋਈ ਵਿਧਾਨ ਸਭਾ ਹਲਕੇ ਤੋਂ 2, ਜਿਲਾ ਕਰਨਾਲ ਵਿਚ ਨੀਲੋਖੇੜੀ ਵਿਧਾਨ ਸਭਾ ਹਲਕੇ ਤੋਂ 2, ਅਸੰਧ ਵਿਧਾਨ ਸਭਾ ਹਲਕੇ ਤੋਂ 2, ਘਰੋਂਡਾ ਵਿਧਾਨ ਸਭਾ ਹਲਕੇ ਤੋਂ ਇਕ, ਇੰਦਰੀ ਵਿਧਾਨ ਸਭਾ ਹਲਕੇ ਤੋਂ ਇਕ ਅਤੇ ਕਰਨਾਲ ਵਿਧਾਨ ਸਭਾ ਹਲਕੇ ਤੋਂ 3 ਨਾਮਜਦਗੀ ਭਰੇ ਗਏ ਹਨ| ਜਿਲਾ ਭਿਵਾਨੀ ਵਿਚ ਲੋਹਾਰੂ, ਭਿਵਾਨੀ ਅਤੇ ਤੋਸ਼ਾਮ ਵਿਧਾਨ ਸਭਾ ਹਲਕਿਆਂ ਨਾਲ ਇਕ-ਇਕ, ਜਿਲਾ ਕੈਥਲ ਵਿਚ ਕਲਾਇਤ ਵਿਧਾਨ ਸਭਾ ਹਲਕੇ ਤੋਂ ਇਕ, ਕੈਥਲ ਵਿਧਾਨ ਸਭਾ ਹਲਕੇ ਤੋਂ 2, ਪੂੰਡਰੀ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਪਲਵਲ ਵਿਚ ਹੋਲਡ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਜੀਂਦ ਵਿਚ ਸਫੀਦੋਂ ਵਿਚ ਇਕ, ਜੀਂਦ ਵਿਧਾਨ ਸਭਾ ਹਲਕੇ ਤੋਂ ਇਕ, ਉਚਾਨਾ ਕਲਾਂ ਵਿਧਾਨ ਸਭਾ ਹਲਕੇ ਤੋਂ 2 ਨਾਮਜਦਗੀ ਪੱਤਰ ਭਰੇ ਗਏ|
  • ਇਸ ਤਰਾਂ, ਜਿਲਾ ਫਰੀਦਾਬਾਦ ਵਿਚ ਪ੍ਰਿਥਲਾ ਵਿਧਾਨ ਸਭਾ ਹਲਕੇ ਤੋਂ ਇਕ, ਫਰੀਦਾਬਾਦ ਐਨਆਈਟੀ ਵਿਧਾਨ ਸਭਾ ਹਲਕੇ ਤੋਂ 4, ਬੜਖਲ ਵਿਧਾਨ ਸਭਾ ਹਲਕੇ ਤੋਂ 2, ਜਿਲਾ ਮਹੇਂਦਰਗੜ ਵਿਚ ਅਟੇਲੀ ਵਿਧਾਨ ਸਭਾ ਹਲਕੇ ਤੋਂ 3, ਮਹੇਂਦਰਗੜ ਵਿਧਾਲ ਸਭਾ ਹਲਕੇ ਤੋਂ 2, ਨਾਰਨੌਲ ਵਿਧਾਨ ਸਭਾ ਹਲਕੇ ਤੋਂ 3 ਅਤੇ ਨਾਂਗਲ ਚੌਧਰੀ ਵਿਧਾਨ ਸਭਾ ਹਲਕੇ ਤੋਂ 1 ਨਾਮਜਦਗੀ ਪੱਤਰ ਭਰੇ ਗਏ ਹਨ|