ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਨੋਟੀਫਿਕੇਸ਼ਨ 27 ਸਤੰਬਰ, 2019 ਨੂੰ ਜਾਰੀ ਕੀਤੀ ਜਾਵੇਗੀ| ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਵੇਗੀ ਅਤੇ ...

September 27, 2019
  • ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਨੋਟੀਫਿਕੇਸ਼ਨ 27 ਸਤੰਬਰ, 2019 ਨੂੰ ਜਾਰੀ ਹੋਵੇਗੀ
  • ਚੰਡੀਗੜ, 26 ਸਤੰਬਰ - ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਨੋਟੀਫਿਕੇਸ਼ਨ 27 ਸਤੰਬਰ, 2019 ਨੂੰ ਜਾਰੀ ਕੀਤੀ ਜਾਵੇਗੀ| ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਵੇਗੀ ਅਤੇ ਇਹ 4 ਅਕਤੂਬਰ, 2019 ਤਕ ਜਾਰੀ ਰਹੇਗੀ| ਨਾਮਜਦਗੀ ਪੱਤਰਾਂ ਦੀ ਜਾਂਚ 5 ਅਕਤੂਬਰ ਨੂੰ ਹੋਵੇਗੀ ਅਤੇ 7 ਅਕਤੂਬਰ, 2019 ਤਕ ਨਾਂਅ ਵਾਪਸ ਲਏ ਜਾ ਸਕਦੇ ਹਨ| 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ, 2019 ਨੂੰ ਚੋਣ ਹੋਣਗੇ| ਵੋਟਾਂ ਦੀ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ ਅਤੇ ਕਮਿਸ਼ਨ ਵੱਲੋਂ ਚੋਣ ਪ੍ਰਕ੍ਰਿਆ 27 ਅਕਤੂਬਰ, 2019 ਤੋਂ ਪਹਿਲਾਂ ਪੂਰੀ ਤਰਾਂ ਨਾਲ ਖਤਮ ਕਰ ਲਈ ਜਾਵੇਗੀ|
  • ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਮਜਦਗੀ ਪੱਤਰ ਜਾਂ ਤਾਂ ਰਿਟਰਨਿੰਗ ਅਧਿਕਾਰੀ ਦੇ ਸਾਹਮਣੇ ਜਾਂ ਜਨਤਕ ਨੋਟਿਸ ਵਿਚ ਦਰਸਾਏ ਸਹਾਇਕ ਰਿਟਰਨਿੰਗ ਅਧਿਕਾਰੀ ਦੇ ਸਾਹਮਣੇ, ਨੋਟੀਫਿਕੇਸ਼ਨ ਦਿਨਾਂ ਵਿਚੋਂ ਕਿਸੇ ਵੀ ਦਿਨ ਅਤੇ ਥਾਂ 'ਤੇ ਜਾਂ ਨੋਟਿਸ ਵਿਚ ਦਰਸਾਏ ਕਿਸੇ ਵੀ ਹੋਰ ਥਾਂ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਪੇਸ਼ ਕੀਤੇ ਜਾ ਸਕਦੇ ਹਨ| ਉਨਾਂ ਦਸਿਆ ਕਿ ਨਾਮਜਦ ਖੁਦ ਉਮੀਦਵਾਰ ਵੱਲੋਂ ਜਾਂ ਇਕ ਪ੍ਰਸਤਾਵਕ ਵੱਲੋਂ ਵੀ ਦਾਖਲ ਕੀਤੇ ਜਾ ਸਕਦੇ ਹਨ| ਨਾਮਜਦਗੀ ਪੱਤਰਾਂ ਦੀ ਸੁਪਰਦਗੀ ਅਤੇ ਪ੍ਰਵਾਨਗੀ ਦੀ ਪੂਰੀ ਕਾਰਵਾਈ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ|
  • ਉਨਾਂ ਦਸਿਆ ਕਿ ਨਾਮਜਦਗੀ ਦਾਖਲ ਕਰਨ ਦੇ ਸਮੇਂ ਕੁਝ ਉਮੀਦਵਾਰਾਂ ਦੇ ਨਾਂਲ ਵੱਡੀ ਗਿਣਤੀ ਵਿਚ ਵਾਹਨ ਅਤੇ ਲੋਕ ਆਉਂਦੇ ਹਨ, ਜਿਸ ਦੇ ਨਤੀਜੇ ਵੱਜੋਂ ਰਿਟਰਨਿੰਗ ਅਧਿਕਾਰੀਆਂ ਦੇ ਦਫਤਰਾਂ ਵਿਚ ਆਮ ਤੌਰ 'ਤੇ ਕਾਨੂੰਨ ਤੇ ਵਿਵਸਥਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਮੀਦਵਾਰ ਜਾਂ ਉਸ ਨਾਲ ਆਉਣ ਵਾਲੇ ਕਾਫਿਲੇ ਨੂੰ ਰਿਟਰਨਿੰਗ ਅਧਿਕਾਰੀ ਜਾਂ ਸਹਾਇਕ ਰਿਟਰਨਿਗ ਅਧਿਕਾਰੀ ਦੇ ਦਫਤਰ ਦੀ 100 ਮੀਟਰ ਦੇ ਅੰਦਰ ਵਿਚ 3 ਵਾਹਨਾਂ ਦੇ ਆਉਣ ਦੀ ਇਜਾਜਤ ਦਿੱਤੀ ਗਈ ਹੈ| ਇਸ ਤੋਂ ਇਲਾਵਾ, ਨਾਮਜਦਗੀ ਦਾਖਲ ਕਰਨ ਦੇ ਸਮੇਂ ਰਿਟਰਨਿੰਗ ਅਧਿਕਾਰੀ ਜਾਂ ਸਹਾਇਕ ਰਿਟਰਿੰਗ ਅਧਿਕਾਰੀ ਦੇ ਦਫਤਰ ਵਿਚ ਦਾਖਲ ਕਰਨ ਦੀ ਇਜਾਜਤ ਦੇਣ ਵਾਲੇ ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਉਮੀਦਵਾਰ ਸਮੇਤ 5 ਤਕ ਸੀਮਿਤ ਕਰ ਦਿੱਤੀ ਗਈ ਹੈ|
  • ਉਨਾਂ ਦਸਿਆ ਕਿ ਉਮੀਦਵਾਰ ਨੂੰ ਨਾਮਜਦਗੀ ਪੱਤਰ ਨਾਲ ਲੋਂੜਾਂ ਅਤੇ ਵਿਸ਼ੇਤਾਇਆਂ ਅਨੁਸਾਰ ਆਪਣੀ ਤਸਵੀਰ ਜਮਾਂ ਕਰਨੀ ਹੋਵੇਗੀ| ਫੋਟੋਗ੍ਰਾਫ ਦੇ ਪਿੱਛੇ ਉਮੀਦਵਾਰ/ਚੋਣ ਏਜੰਟ ਦੇ ਹਸਤਾਖਰ ਹੋਣੇ ਚਾਹੀਦੇ ਹਨ| ਉਨਾਂ ਦਸਿਆ ਕਿ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਦੀ ਮਿਤੀ ਤੋਂ 3 ਮਹੀਨੇ ਪਹਿਲਾਂ ਦੇ ਸਮੇਂ ਦੌਰਾਨ ਲਈ ਗਈ ਆਪਣੀ ਤਸਵੀਰ ਜਮਾਂ ਕਰਵਾਉਣੀ ਹੋਵੇਗੀ| ਤਸਵੀਰ ਸਫੇਦ/ਆਫ ਵਾਇਡ ਬੈਕਗਰਾਊਂਡ ਵਿਚ ਸਟੈਂਪ ਆਕਾਰ ਦੀ ਹੋਣੀ ਚਾਹੀਦੀ ਹੈ| ਉਨਾਂ ਦਸਿਆ ਕਿ ਫੋਟੋ ਰੰਗੀਨ ਜਾਂ ਕਾਲੀ ਅਤੇ ਸਫੇਦ ਹੋ ਸਕਦੀ ਹੈ| ਫੋਟੋ ਆਮ ਕਪੜਿਆਂ ਵਿਚ ਹੋਣੀ ਚਾਹੀਦੀ ਹੈ ਅਤੇ ਵਰਦੀ ਵਿਚ ਫੋਟੋ ਦੀ ਇਜਾਜਤ ਨਹੀਂ ਹੈ| ਇਸ ਤੋਂ ਇਲਾਵਾ ਕੈਪ/ਹੈਟ ਅਤੇ ਡਾਰਕ ਗਲਾਸ ਤੋਂ ਵੀ ਬਚਾਉਣਾ ਚਾਹੀਦਾ ਹੈ|
  • ਉਨਾਂ ਦਸਿਆ ਕਿ ਨਾਮਜਦਗੀ ਪੱਤਰ ਨਾਲ, ਹਰੇਕ ਉਮੀਵਾਰ ਵੱਲੋਂ ਸੰਪਤੀ, ਦੇਣਦਾਰੀਆਂ, ਅਪਰਾਧਿਕ ਮਾਮਲਿਆਂ ਅਤੇ ਵਿਦਿਅਕ ਯੋਗਤਾ ਬਾਰੇ ਜਾਣਕਾਰੀ ਦਿੰਦੇ ਹੋਏ ਫਾਰਮ 26 ਵਿਚ ਇਕ ਹਲਫੀਆ ਬਿਆਨ ਦਾਖਲ ਕਰਨਾ ਲਾਜਿਮੀ ਹੈ| ਹਲਫੀਆ ਬਿਆਨ ਦੇ ਹਰੇਕ ਪੇਜ 'ਤੇ ਉਮੀਦਵਾਰਾਂ ਵੱਲੋਂ ਹਸਤਾਖਰ ਹੋਣੇ ਚਾਹੀਦੇ ਹਨ ਜਾਂ ਹਲਫੀਆ ਬਿਆਨ ਦੇ ਹਰੇਕ ਪੇਜ 'ਤੇ ਸਟੈਂਪ ਜਾਂ ਨੋਟਰੀ/ਹਲਫੀਆ ਕਮਿਸ਼ਨ/ਮੈਜਿਸਟ੍ਰੇਟ ਵੱਲੋਂ ਤਸਦੀਕ ਹੋਣਾ ਚਾਹੀਦਾ ਹੈ, ਜਿੰਨਾਂ ਦੇ ਸਾਹਮਣੇ ਹਲਫੀਆ ਬਿਆਨ ਦਿੱਤਾ ਗਿਆ ਹੈ|
  • ਉਨਾਂ ਦਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਖਿਲਾਫ ਅਦਾਲਤ ਵਿਚ ਮਾਮਲਾ ਪੈਂਡਿੰਗ ਹੈ ਤਾਂ ਉਸ ਦੀ ਜਾਣਕਾਰੀ ਨਾਮਜਦਗੀ ਪੱਤਰ ਵਿਚ ਦੇਣੀ ਲਾਜਿਮੀ ਹੈ| ਇਸ ਦੇ ਨਾਲ ਹੀ ਉਮੀਦਵਾਰ ਨੂੰ ਵੱਖ ਤੋਂ ਹਲਫੀਆ ਬਿਆਨ ਦੇਣਾ ਹੋਵੇਗਾ| ਜਿਸ ਨੂੰ ਨੋਟਿਸ ਬੋਰਡ 'ਤੇ ਚਿਪਕਾਉਣ ਦੇ ਨਾਲ-ਨਾਲ ਕਮਿਸ਼ਨ ਦੀ ਵੈਬਸਾਇਟ 'ਤੇ ਅਪਲੋਡ ਕੀਤਾ ਜਾਵੇਗਾ|
  • ਉਨਾਂ ਦਸਿਆ ਕਿ ਆਮ ਸ਼੍ਰੇਣੀ ਦੇ ਉਮੀਦਵਾਰ ਨੂੰ ਨਾਮਜਦਗੀ ਦੇ ਸਮੇਂ 10,000 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਦੇ ਉਮੀਦਵਾਰ ਨੂੰ 5,000 ਰੁਪਏ ਜਮਾਨਤ ਵੱਜੋਂ ਜਮਾਂ ਕਰਵਾਉਣੇ ਹੋਣਗੇ| ਉਮੀਦਵਾਰ ਨੂੰ ਚੋਣ ਖਰਚ ਲਈ ਨਾਮਜਦਗੀ ਤੋਂ ਇਕ ਦਿਨ ਪਹਿਲਾਂ ਖੁਦ ਦੇ ਨਾਂਅ ਨਾਲ ਜਾਂ ਚੋਣ ਏਜੰਟ ਨਾਲ ਸਾਂਝੇ ਤੌਰ 'ਤੇ ਵੱਖਰਾ ਬੈਂਕ ਖਾਤਾ ਖੁਲਵਾਉਣਾ ਹੋਵੇਗਾ| ਉਮੀਦਵਾਰ ਲਈ ਚੋਣ ਖਰਚ ਦੀ ਸਮਾ 28 ਲੱਖ ਰੁਪਏ ਤੈਅ ਕੀਤੀ ਗਈ ਹੈ| ਲੇਕਿਨ ਉਮੀਵਵਾਰ ਵੱਲੋਂ 10,000 ਰੁਪਏ ਤਕ ਦਾ ਖਰਚ ਨਗਦ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਵੱਧ ਦੀ ਰਕਮ ਦਾ ਭੁਗਤਾਨ ਆਰਜੀਟੀਐਸ/ਐਨਈਆਫਟੀ/ਡੀਡੀ/ਚੈਕ ਆਦਿ ਰਾਹੀਂ ਕੀਤਾ ਜਾਣਾ ਲਾਜਿਮੀ ਹੈ|