ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਅੱਜ ਹਰਿਆਣਾ ਵਿਚ 26 ਵਿਧਾਨ ਸਭਾ ਹਲਕਿਆਂ ਤੋਂ 31 ਨਾਮਜਦਗੀ ਪੱਤਰ ਦਾਖਲ ਕੀਤੇ ਗਏ| ਨਾਮਜਦਗੀ ਪ੍ਰਕ੍ਰਿਆ 27 ਸਤੰਬਰ, 2019 ਨੂੰ ਸ਼ੁਰੂ ਹੋ ਗਈ ਸੀ ਅਤੇ ਇਹ 4 ਅਕਤੂਬਰ, 2019 ਤਕ ਜਾਰੀ ਰਹੇਗੀ|

October 03, 2019
  • ਹਰਿਆਣਾ ਵਿਧਾਨ ਸਭਾ ਲਈ 26 ਵਿਧਾਨ ਸਭਾ ਹਲਕਿਆਂ ਤੋਂ 31 ਨਾਮਜਦਗੀ ਪੱਤਰ ਦਾਖਲ ਕੀਤੇ
  • ਚੰਡੀਗੜ੍ਹ 30 ਸਤੰਬਰ (   ) - ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਅੱਜ ਹਰਿਆਣਾ ਵਿਚ 26 ਵਿਧਾਨ ਸਭਾ ਹਲਕਿਆਂ ਤੋਂ 31 ਨਾਮਜਦਗੀ ਪੱਤਰ ਦਾਖਲ ਕੀਤੇ ਗਏ| ਨਾਮਜਦਗੀ ਪ੍ਰਕ੍ਰਿਆ 27 ਸਤੰਬਰ, 2019 ਨੂੰ ਸ਼ੁਰੂ ਹੋ ਗਈ ਸੀ ਅਤੇ ਇਹ 4 ਅਕਤੂਬਰ, 2019 ਤਕ ਜਾਰੀ ਰਹੇਗੀ|  2 ਅਕਤੂਬਰ, 2019 ਨੂੰ ਜਨਤਕ ਛੁੱਟੀ ਹੋਣ ਕਾਰਣ ਨਾਮਜਗੀ ਪੱਤਰ ਨਹੀਂ ਭਰੇ ਜਾਣਗੇ|
  •  ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਫਤਿਹਾਬਾਦ ਵਿਚ ਟੋਹਾਣਾ ਅਤੇ ਰਤਿਆ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ ਨਾਮਜਦਗੀ ਪੱਤਰ, ਜਿਲਾ ਸੋਨੀਪਤ ਵਿਚ ਗੰਨੌਰ ਅਤੇ ਗੋਹਾਣਾ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ, ਜਿਲਾ ਜੀਂਦ ਵਿਚ ਜੁਲਾਨਾ  ਵਿਧਾਨ ਸਭਾ ਹਲਕੇ ਤੋਂ ਇਕ ਅਤੇ ਜੀਂਦ ਵਿਧਾਨ ਸਭਾ ਹਲਕੇ ਤੋਂ 2, ਜਿਲਾ ਕੁਰੂਕਸ਼ੇਤਰ ਵਿਚ ਥਾਨੇਸਰ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਹਿਸਾਰ ਵਿਚ ਨਵਲਾ, ਹਾਂਸੀ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ|
  • ਉਨ੍ਹਾਂ ਦਸਿਆ ਕਿ ਜਿਲਾ ਗੁੜਗਾਉਂ ਵਿਚ ਬਾਦਸ਼ਾਹਪੁਰ ਵਿਧਾਨ ਸਭਾ ਹੱਲਕੇ ਤੋਂ 3, ਜਿਲਾ ਯਮੁਨਾਨਗਰ ਵਿਚ ਸਢੌਰਾ, ਰਾਦੌਰ ਅਤੇ ਯਮੁਨਾਨਗਰ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ, ਜਿਲਾ ਮਹੇਂਦਰਗੜ੍ਹ ਵਿਚ ਨਾਰਨੌਲ, ਨਾਂਗਲ ਚੌਧਰੀ ਅਤੇ ਮਹੇਂਦਰਗੜ੍ਹ ਵਿਧਾਨ ਸਭਾ ਹਲਕੇ ਤੋਂ ਇਕ-ਇਕ ਨਾਮਜਦਗੀ ਪੱਤਰ ਭਰੇ ਗਏ ਹਨ|
  • ਇਸ ਤਰ੍ਹਾਂ, ਜਿਲਾ ਅੰਬਾਲਾ ਵਿਚ ਨਾਰਾਇਣਗੜ੍ਹ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਭਿਵਾਨੀ ਵਿਚ ਤੋਸ਼ਾਮ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਝੱਜਰ ਵਿਚ ਬਹਾਦੁਰਗੜ੍ਹ ਵਿਧਾਨ ਸਭਾ ਹਲਕੇ ਤੋਂ 2 ਅਤੇ ਬੇਰੀ ਵਿਧਾਨ ਸਭਾ ਹਲਕੇ ਤੋਂ ਇਕ, ਜਿਲਾ ਰਿਵਾੜੀ ਵਿਚ ਬਾਵਲ ਵਿਧਾਨ ਸਭਾ ਹਲਕੇ ਤੋਂ 2 ਅਤੇ ਰਿਵਾੜੀ ਵਿਧਾਨ ਸਭਾ ਹਲਕੇ ਤੋਂ 1, ਜਿਲਾ ਫਰੀਦਾਬਾਦ ਵਿਚ ਬੱਲਭਗੜ੍ਹ ਅਤੇ ਫਰੀਦਾਬਾਦ, ਐਨਆਈਟੀ ਵਿਧਾਨ ਸਭਾ ਹਲਕਿਆਂ ਤੋਂ ਇਕ-ਇਕ ਅਤੇ ਜਿਲਾ ਕਰਨਾਲ ਵਿਚ ਕਰਨਾਲ ਵਿਧਾਨ ਸਭਾ ਹਲਕੇ ਤੋਂ ਇਕ ਨਾਮਜਦਗੀ ਪੱਤਰ ਭਰੇ ਗਏ ਹਨ|