ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਹੋਣ ਵਾਲੀ ਚੋਣ ਤੋਂ 48 ਘੰਟੇ ਪਹਿਲਾਂ ਯਾਨੀ 20 ਤੇ 21 ਅਕਤੂਬਰ ਨੂੰ ਪ੍ਰਿੰਟ ਮੀਡਿਆ ਵਿਚ ਇਸ਼ਤਿਹਾਰ ਛਪਾਈ ਕਰਵਾਉਣ ਲਈ ਮੀਡਿਆ ਪ੍ਰਮਾਣ-ਪੱਤਰ ਤੇ ਨਿਗਰਾਨੀ ਕਮੇਟੀ (ਐਮਸੀਐਮਸੀ) ਤੋਂ ਪ੍ਰੀ-ਪ੍ਰਮਾਣ-ਪੱਤਰ ਲੈਣਾ ਲਾਜਿਮੀ ਹੈ|

October 18, 2019
  • ਚੋਣ ਤੋਂ 48 ਘੰਟੇ ਪਹਿਲਾਂ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਲਈ ਮੀਡਿਆ ਪ੍ਰਮਾਣ-ਪੱਤਰ ਤੇ ਨਿਗਰਾਨੀ ਕਮੇਟੀ ਤੋਂ ਪ੍ਰੀ-ਪ੍ਰਮਾਣਪੱਤਰ ਲੈਣਾ ਲਾਜਿਮੀ
  • ਚੰਡੀਗੜ 17 ਅਕਤੂਬਰ - ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਹੋਣ ਵਾਲੀ ਚੋਣ ਤੋਂ 48 ਘੰਟੇ ਪਹਿਲਾਂ ਯਾਨੀ 20 ਤੇ 21 ਅਕਤੂਬਰ ਨੂੰ ਪ੍ਰਿੰਟ ਮੀਡਿਆ ਵਿਚ ਇਸ਼ਤਿਹਾਰ ਛਪਾਈ ਕਰਵਾਉਣ ਲਈ ਮੀਡਿਆ ਪ੍ਰਮਾਣ-ਪੱਤਰ ਤੇ ਨਿਗਰਾਨੀ ਕਮੇਟੀ (ਐਮਸੀਐਮਸੀ) ਤੋਂ ਪ੍ਰੀ-ਪ੍ਰਮਾਣ-ਪੱਤਰ ਲੈਣਾ ਲਾਜਿਮੀ ਹੈ|
  • ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਦਸਿਆ ਕਿ ਕਮਿਸ਼ਨ ਦੇ ਆਦੇਸ਼ਾਨੁਸਾਰ ਕੋਈ ਵੀ ਸਿਆਸੀ ਪਾਰਟੀ, ਉਮੀਦਵਾਰ ਅਤੇ ਹੋਰ ਕੋਈ ਵੀ ਸੰਗਠਨ ਐਮਸੀਐਮਸੀ ਕਮੇਟੀ ਵੱਲੋਂ ਪ੍ਰੀ-ਪ੍ਰਮਾਣਪੱਤਰ ਪ੍ਰਾਪਤ ਕੀਤੇ ਬਿਨਾਂ ਅਖ਼ਬਾਰ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਕਰਵਾ ਸਕਦੇ ਹਨ| ਉਨਾਂ ਦਸਿਆ ਕਿ ਚੋਣ ਦੇ ਆਖਰੀ ਪੜਾਅ ਵਿਚ ਕਿਸੇ ਭ੍ਰਾਮਕ ਇਸ਼ਤਿਹਾਰ ਨਾਲ ਸੰਪੂਰਨ ਚੋਣ ਪ੍ਰਕ੍ਰਿਆ ਪ੍ਰਭਾਵਿਤ ਨਾ ਹੋਵੇ ਜਾਂ ਕਿਸੇ ਇਸ਼ਤਿਹਾਰ ਨਾਲ ਕੋਈ ਅਣਸੁੱਖਾਵੀਂ ਘਟਨਾ ਨਾ ਹੋਵੇ, ਇਸ ਲਈ ਆਖਰੀ ਦੋ ਦਿਨਾਂ ਵਿਚ ਪ੍ਰਿੰਟ ਮੀਡਿਆ ਲਈ ਵੀ ਪ੍ਰੀ-ਪ੍ਰਮਾਣਪੱਤਰ ਲਾਜਿਮੀ ਕੀਤਾ ਗਿਆ ਹੈ| ਉਨਾਂ ਕਿਹਾ ਕਿ ਸਿਆਸੀ ਪਾਰਟੀ ਤੇ ਉਮੀਦਵਾਰ ਇਸ ਗੱਲ ਦਾ ਖਾਸ ਧਿਆਨ ਰੱਖਣ ਅਤੇ ਐਮਸੀਐਮਸੀ ਤੋਂ ਪ੍ਰੀ-ਪ੍ਰਮਾਣ ਪੱਤਰ ਤੋਂ ਬਿਨਾਂ ਪ੍ਰਿੰਟ ਮੀਡਿਆ ਵਿਚ ਇਸ਼ਤਿਹਾਹਰ ਨਾ ਕਰਵਾਉਣ|