ਹਰਿਆਣਾ ਵਿਚ 16 ਤੇ 17 ਨਵੰਬਰ, 2019 ਨੂੰ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਵੱਲੋਂ ਆਯੋਜਿਤ ਹੋਣ ਵਾਲੀ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ 'ਤੇ ਕੈਮਰਾਮੈਨ, ਜੈਮਰ, ਬਾਇਓਮੈਟ੍ਰਿਕ, ਫ੍ਰਿਸਿਕੰਗ ਤੇ ਸੀਸੀਟੀਵੀ ....

November 09, 2019
  • 16 ਤੇ 17 ਨਵੰਬਰ ਨੂੰ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਹੋਵੇਗੀ
  • ਚੰਡੀਗੜ, 08 ਨਵੰਬਰ - ਹਰਿਆਣਾ ਵਿਚ 16 ਤੇ 17 ਨਵੰਬਰ, 2019 ਨੂੰ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਵੱਲੋਂ ਆਯੋਜਿਤ ਹੋਣ ਵਾਲੀ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ 'ਤੇ ਕੈਮਰਾਮੈਨ, ਜੈਮਰ, ਬਾਇਓਮੈਟ੍ਰਿਕ, ਫ੍ਰਿਸਿਕੰਗ ਤੇ ਸੀਸੀਟੀਵੀ ਨੁਮਾਇੰਦਿਆਂ ਨੂੰ ਬੋਰਡ ਵੱਲੋਂ ਪਛਾਣ ਪੱਤਰ ਜਾਰੀ ਕੀਤੇ ਗਏ ਹਨ| ਇੰਨਾਂ ਪਛਾਣ ਪੱਤਰਾਂ 'ਤੇ ਉਨਾਂ ਦੇ ਜਿਲਾ ਫਾਰਮ ਨੁਮਾਇੰਦਿਆਂ ਦੇ ਹਸਤਾਖਰ ਤੋਂ ਬਾਅਦ ਕੇਂਦਰ ਸੁਪਰਡੈਂਟ ਵੱਲੋਂ ਤਸਦੀਕ ਕੀਤੇ ਜਾਣਗੇ| ਇਸ ਪ੍ਰੀਖਿਆ ਵਿਚ 2,83,878 ਬਿਨੈਕਾਰ 959 ਪ੍ਰੀਖਿਆ ਕੇਂਦਰਾਂ 'ਤੇ ਦਾਖਲ ਹੋਣਗੇ| 16 ਨਵੰਬਰ ਨੁੰ ਲੇਵਲ 3 (ਪੀਜੀਟੀ) ਦੀ ਪ੍ਰੀਖਿਆ ਲਈ 307 ਪ੍ਰੀਖਿਆ ਕੇਂਦਰ ਅਤੇ 17 ਨਵੰਬਰ ਨੂੰ ਲੇਵਲ 2 (ਟੀਜੀਟੀ) ਦੀ ਪ੍ਰੀਖਿਆ ਲਈ 360 ਪ੍ਰੀਖਿਆ ਕੇਂਦਰ ਤੇ ਲੇਵਲ 1 (ਪੀਆਰਟੀ) ਦੀ ਪ੍ਰੀਖਿਆ ਲਈ 292 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ| ਲੇਵਲ 1 (ਪੀਆਰਟੀ) ਵਿਚ 85,322, ਲੇਵਲ 2 (ਟੀਜੀਟੀ) ਵਿਚ 1,08,438 ਅਤੇ ਲੇਵਲ 3 (ਪੀਜੀਟੀ) ਵਿਚ 90,118 ਬਿਨੈਕਾਰ ਸ਼ਾਮਿਲ ਹੋਣਗੇ|