- ਹਰਿਆਣਾ ਉਰਦੂ ਅਕਾਦਮੀ ਵੱਲੋਂ 22 ਨਵੰਬਰ ਨੂੰ ਉਰਦੂ ਪੱਤਰਕਾਰਿਤਾ 'ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ
- ਚੰਡੀਗੜ, 21 ਨਵੰਬਰ ( ) - ਹਰਿਆਣਾ ਉਰਦੂ ਅਕਾਦਮੀ ਪੰਚਕੂਲਾ ਵੱਲੋਂ 22 ਨਵੰਬਰ, 2019 ਨੂੰ ਉਰਦੂ ਪੱਤਰਕਾਰਿਤਾ 'ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ|
- ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਅਕਾਦਮੀ ਦੇ ਨਿਦੇਸ਼ਕ ਚੰਦਰ ਤ੍ਰਿਖਾ ਨੇ ਦਸਿਆ ਕਿ ਸੈਮੀਨਾਰ ਵਿਚ ਰਿਹਾਇਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਰਾਜ ਵਿਜੀਲੈਂਸ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਰਨਲ ਸ੍ਰੀ ਕੇ.ਪੀ. ਸਿੰਘ ਪ੍ਰਧਾਨਗੀ ਕਰਣਗੇ, ਉਨਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੀਨੀਅਰ ਪੱਤਰਕਾਰ ਐਨ.ਐਸ. ਪਰਵਾਨਾ ਅਤੇ ਕੇਂਦਰੀ ਸਾਹਿਤ ਅਕਾਦਮੀ ਦੇ ਅਧਿਆਪਕ ਸ੍ਰੀ ਮਾਧਵ ਕੌਸ਼ਿਕ ਵਿਸ਼ੇਸ਼ ਮਹਿਮਾਨ ਵੱਜੋਂ ਮੌਜ਼ੂਦ ਰਹਿਣਗੇ| ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਯਾਉਰ ਰਹਿਮਾਨ ਸਿੱਦਕੀ ਮੁੱਖ ਬੁਲਾਰੇ ਵੱਜੋਂ ਉਰਦੂ ਪੱਤਰਕਾਰਿਤਾ 'ਤੇ ਵਿਸਥਾਰ ਨਾਲ ਚਾਨਣਾ ਪਾਉਣਗੇ|