ਹਰਿਆਣਾ ਪਹਿਲੀ ਵਾਰ ਗੋਆ ਵਿਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੇਸਟਿਵਲ ਆਫ ਇੰਡਿਆ (ਆਈਐਫਐਫਆਈ) ਦਾ ਹਿੱਸਾ ਬਣਿਆ ਹੈ| ਖਾਸ ਗੱਲ ਹੈ ਕਿ ਫੈਸਿਟਵਲ ਵਿਚ ਹਰਿਆਣਾ ਨੂੰ ਲੈ ਕੇ ਫਿਲਮ ਜਗਤ ਨਾਲ ਜੁੜੇ ਲੋਕਾਂ ਦਾ ਖਾਸ ਰੁਝਾਨ ਨਜ਼ਰ ਆ ਰਿਹਾ ਹੈ|

November 22, 2019
  • ਹਰਿਆਣਾ ਗੋਆ ਵਿਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੇਸਟਿਵਲ ਵਿਚ ਹਿੱਸੇਦਾਰ ਬਣਿਆ
  • ਚੰਡੀਗੜ, 21 ਨਵੰਬਰ (   ) - ਹਰਿਆਣਾ ਪਹਿਲੀ ਵਾਰ ਗੋਆ ਵਿਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੇਸਟਿਵਲ ਆਫ ਇੰਡਿਆ (ਆਈਐਫਐਫਆਈ) ਦਾ ਹਿੱਸਾ ਬਣਿਆ ਹੈ| ਖਾਸ ਗੱਲ ਹੈ ਕਿ ਫੈਸਿਟਵਲ ਵਿਚ ਹਰਿਆਣਾ ਨੂੰ ਲੈ ਕੇ ਫਿਲਮ ਜਗਤ ਨਾਲ ਜੁੜੇ ਲੋਕਾਂ ਦਾ ਖਾਸ ਰੁਝਾਨ ਨਜ਼ਰ ਆ ਰਿਹਾ ਹੈ| ਵਰਣਨਯੋਗ ਹੈ ਕਿ ਹਰਿਆਣਾ ਵਿਚ ਫਿਲਮ ਨੀਤੀ ਲਾਗੂ ਹੋ ਚੁੱਕੀ ਹੈ| ਸਿੰਗਲ ਵਿੰਡੋ ਸਿਸਟਮ 'ਤੇ ਫਿਲਮ ਸ਼ੂਟਿੰਗ ਦੀ ਇਜਾਜਤ ਤੇ ਹਰਿਆਣਾਵੀਂ ਅਤੇ ਗੈਰ-ਹਰਿਆਣਾਵੀਂ ਫਿਲਮਾਂ ਲਈ ਇੰਸੇਂਟਿਵ ਦੇ ਪ੍ਰਵਧਾਨ ਨਾਲ ਫੇਸਿਟਬਲ ਵਿਚ ਫਿਲਮ ਉਦਯੋਗ ਨਾਲ ਜੁੜੇ ਲੋਕ ਖਾਸੀ ਜਾਣਕਾਰੀ ਜੁੱਟਾਉਂਦੇ ਨਜਰ ਆਏ| ਇਹ ਦਸਿਆ ਦੇਣ ਮੁੱਖ ਮੰਤਰੀ ਮਨੋਹਰ ਲਾਲ ਨੇ ਬੀਤੇ ਸਾਲ ਹਰਿਆਣਾ ਵਿਚ ਫਿਲਮ ਨੀਤੀ ਲਾਗੂ ਕੀਤੀ ਸੀ, ਇਸ ਤੋਂ ਪਹਿਲਾਂ ਸੂਬੇ ਵਿਚ ਫਿਲਮ ਨੂੰ ਲੈ ਕੇ ਕਈ ਨੀਤੀ ਨਹੀਂ ਸੀ|
  • ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਨੈਸ਼ਨਲ ਫਿਲਮ ਡਿਵਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਪੰਜ ਦਿਨਾਂ ਫਿਲਮ ਬਾਜਾਰ ਵਿਚ ਹਰਿਆਣਾ ਸੂਬੇ ਨੇ ਪਹਿਲੀ ਵਾਰ ਹਿੱਸੇਦਾਰੀ ਕੀਤੀ ਹੈ| ਸੂਬੇ ਵੱਲੋਂ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਦੀ ਅਗਵਾਈ ਹੇਠ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਨੀਰਜ ਕੁਮਾਰ ਤੇ ਡਾ. ਆਰ.ਐਸ.ਗੋਦਾਰਾ ਫਿਲਮ ਫੇਸਟਿਵਲ ਵਿਚ ਹਿੱਸੇਦਾਰੀ ਕਰ ਰਹੇ ਹਨ|
  • ਵਰਣਨਯੋਗ ਹੈ ਕਿ ਫਿਲਮ ਬਾਜਾਰ ਵਿਚ ਦੇਸ਼ ਦੇ ਮੁੱਖ ਰਾਜ ਆਪਣੇ-ਆਪਣੇ ਸੂਬੇ ਦੀ ਫਿਲਮ ਨੀਤੀ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਨਿਰਮਾਤਾਵਾਂ ਨੂੰ ਆਪਣੇ ਸੂਬੇ ਵੱਲ ਫਿਲਮ ਉਦਯੋਗ ਲਈ ਦਿੱਤੀ ਜਾਣ ਵਾਲੀ ਸਹੂਲਤਾਂ ਦੀ ਜਾਣਕਾਰੀ ਦਿੰਦੇ ਹਨ ਤਾਂ ਜੋ ਫਿਲਮ ਜਗਤ ਦੀ ਸਬੰਧਤ ਸੂਬੇ ਵਿਚ ਹਿੱਸੇਦਾਰੀ ਵੱਧੇ| ਇਸ ਫਿਲਮ ਫੇਸਿਟਵਲ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਸੂਬਿਆਂ ਦੇ ਨੁਮਾਇੰਦਿਆਂ ਨੇ ਆਪਣੀ-ਆਪਣੀ ਨੀਤੀ ਬਾਰੇ ਜਾਣਕਾਰੀ ਦਿੱਤੀ|