ਹਰਿਆਣਾ ਕਿਰਤ ਵਿਭਾਗ ਦੇ ਨਿਰੀਖਣ ਸਟਾਫ ਨੇ ਵੱਖ-ਵੱਖ ਉਦਯੋਗਿਕ ਅਦਾਰਿਆਂ ਦੇ 318 ਨਿਯਮਤ ਨਿਰੀਖਣ ਕੀਤੇ ਅਤੇ ਜੁਲਾਈ 2019 ਦੌਰਾਨ ਕਾਰਖਾਨਾ ਐਕਟ ਦੇ ਤਹਿਤ 417 ਮਾਮਲਿਆਂ ਵਿਚ ਮੁਕਦਮੇ ਸ਼ੁਰੂ ਕੀਤੇ|

  • ਚੰਡੀਗੜ, 07 ਨਵੰਬਰ - ਹਰਿਆਣਾ ਕਿਰਤ ਵਿਭਾਗ ਦੇ ਨਿਰੀਖਣ ਸਟਾਫ ਨੇ ਵੱਖ-ਵੱਖ ਉਦਯੋਗਿਕ ਅਦਾਰਿਆਂ ਦੇ 318 ਨਿਯਮਤ ਨਿਰੀਖਣ ਕੀਤੇ ਅਤੇ ਜੁਲਾਈ 2019 ਦੌਰਾਨ ਕਾਰਖਾਨਾ ਐਕਟ ਦੇ ਤਹਿਤ 417 ਮਾਮਲਿਆਂ ਵਿਚ ਮੁਕਦਮੇ ਸ਼ੁਰੂ ਕੀਤੇ|
  • ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹੀਨੇ ਦੇ ਸ਼ੁਰੂ ਵਿਚ 379 ਉਦਯੋਗਿਕ ਵਿਵਾਦ ਲੰਬਿਤ ਸਨ ਅਤੇ 256 ਮਾਮਲੇ ਪ੍ਰਾਪਤ ਹੋਏ| ਇਸ ਤਰਾ, ਕੁੱਲ 635 ਮਾਮਲਿਆਂ ਵਿੱਚੋਂ 214 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 421 ਮਾਮਲੇ ਲੰਬਿਤ ਹੈ| ਵਿਭਾਗ ਨੇ ਜੁਲਾਈ 2019 ਦੌਰਾਨ 13,09,000ਰੁਪਏ ਦਾ ਜੁਰਮਾਨਾ ਲਗਾਇਆ| ਬੁਲਾਰੇ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਮਹੀਨੇ ਦੇ ਦੌਰਾਨ 222 ਕਲੇਮ ਮਾਮਲਿਆਂ ਨੂੰ ਨਿਪਟਾਇਆ ਗਿਆ|