ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਕਿਹਾ ਹੈ ਕਿ ਜਲ ਕੁਦਰਤ ਦਾ ਅਜਿਹਾ ਵਿਸ਼ੇਸ਼ ਤੋਹਫਾ ਹੈ, ਜੋਕਿ ਮਨੁੱਖ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਦਾ ਇਕਮਾਤਰ ਸੋਮਾ ਹੈ| ਇਸ ਲਈ ਜਲ ਸਰੰਖਣ ਨੂੰ ਪਹਿਲ ਦੇਣੀ ਚਾਹੀਦੀ ਹੈ|

October 11, 2019
  • ਜਲ ਕੁਦਰਤ ਦਾ ਵਿਸ਼ੇਸ਼ ਤੋਹਫਾ - ਮੁੱਖ ਸਕੱਤਰ ਹਰਿਆਣਾ
  • ਚੰਡੀਗੜ 10 ਅਕਤੂਬਰ (   ) - ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਕਿਹਾ ਹੈ ਕਿ ਜਲ ਕੁਦਰਤ ਦਾ ਅਜਿਹਾ ਵਿਸ਼ੇਸ਼ ਤੋਹਫਾ ਹੈ, ਜੋਕਿ ਮਨੁੱਖ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਦਾ ਇਕਮਾਤਰ ਸੋਮਾ ਹੈ| ਇਸ ਲਈ ਜਲ ਸਰੰਖਣ ਨੂੰ ਪਹਿਲ ਦੇਣੀ ਚਾਹੀਦੀ ਹੈ|
  • ਸ੍ਰੀਮਤੀ ਅਰੋੜਾ ਅੱਜ ਇੱਥੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਜਲ ਸ਼ਕਤੀ ਮੁਹਿੰਮ ਦੇ ਤਹਿਤ ਜਲ ਸਰੰਖਣ ਤੇ ਵਰਖਾ ਜਲ ਇੱਕਠਾ ਵਿਸ਼ਾ 'ਤੇ ਆਯੋਜਿਤ ਇਕ ਦਿਨਾਂ ਵਰਕਸ਼ਾਪ ਵਿਚ ਬੋਲ ਰਹੀ ਸੀ|
  • ਉਨਾਂ ਕਿਹਾ ਕਿ ਜਲ ਜੀਵਨ ਦਾ ਅਤੇ ਜੀਵਨ ਭਵਿੱਖ ਦਾ ਆਧਾਰ ਹੈ, ਇਸ ਲਈ ਹਰ ਆਮ ਜਨਤਾ ਨੂੰ ਪਾਣੀ ਦੇ ਮਹੱਤਵ ਨੂੰ ਸਮਝਦੇ ਹੋਏ ਵਰਖਾ ਜਲ ਇੱਕਠਾ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ| ਉਨਾਂ ਕਿਹਾ ਕਿ ਸੂਬੇ ਵਿਚ ਸਾਲ 1999 ਤੋਂ ਸਾਲ 2014 ਦੌਰਾਨ 19 ਜਿਲਿਆਂ ਦੇ 81 ਹਿੱਸਿਆਂ ਵਿਚ ਭੌ ਜਲ ਪੱਧਰ ਵਿਚ ਕਾਫੀ ਕਮੀ ਆਈ ਹੈ| ਸੂਬੇ ਦੇ ਜਲ ਪੱਧਰ ਨੂੰ ਉੱਚਾ ਚੁੱਕਣ ਤੇ ਜਲ ਸਰੰਖਣ ਨੂੰ ਮਜਬੂਤੀ ਦੇਣ ਲਈ ਜਲ ਪਰਿਯੋਜਨਾ ਪ੍ਰਬੰਧਨ ਸਲਾਹਕਾਰ ਸਮੂਹ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ| ਇਸ ਸਮੂਹ ਵੱਲੋਂ ਜਲ ਸਰੰਖਣ 'ਤੇ ਵਿਸ਼ੇਸ਼ ਤੇ ਬੁਨਿਆਦੀ ਕਾਰਜਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਸੂਬੇ ਵਿਚ ਪਾਣੀ ਨੂੰ ਇੱਕਠਾ ਤੇ ਬਚਾਉਣ ਨੂੰ ਜੋਰ ਦਿੱਤਾ ਜਾ ਸਕੇ|
  • ਮੁੱਖ ਸਕੱਤਰ ਨੇ ਕਿਹਾ ਕਿ ਜਲ ਸ਼ਕਤੀ ਮੁਹਿੰਮ ਦੇ ਤਹਿਤ ਰਾਜ ਵਿਚ ਅਨੇਕ ਕਾਰਜ ਯੋਜਨਾਵਾਂ ਸ਼ੁਰੂ ਕੀਤੀ ਹੈ, ਜਿਸ ਨਾਲ ਜਲ ਸਰੰਖਣ ਦੇ ਖੇਤਰ ਵਿਚ ਸਾਨੂੰ ਤੀਜੀ ਥਾਂ ਪ੍ਰਾਪਤ ਕੀਤੀ ਹੈ| ਹਰਿਆਣਾ ਖੇਤੀਬਾੜੀ ਖੇਤਰ ਵਿਚ ਕੁਲ ਉਪਲੱਬਧ ਪਾਣੀ ਨੂੰ ਕਰੀਬ 85 ਫੀਸਦੀ ਜਲ ਸਿੰਚਾਈ ਵਿਚ ਵਰਤੋਂ ਕੀਤਾ ਜਾਂਦਾ ਹੈ| ਸੂਬੇ ਦੇ ਗੁਰੂਗ੍ਰਾਮ, ਮਹੇਂਦਰਗੜ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ ਅਤੇ ਸਿਰਸਾ ਜਿਲਿ•ਆਂ ਦੇ ਬਲਾਕਾਂ ਵਿਚ ਭੌ ਜਲ ਦਾ ਸੱਭ ਤੋਂ ਵੱਧ ਵਰਤੋਂ ਹੁੰਦੀ ਰਹੀ ਹੈ| ਜਿਸ ਨਾਲ ਸੂਬੇ ਦੇ ਅਨੇਕ ਖੇਤਰ ਪ੍ਰਭਾਵਿਤ ਹੋਏ ਹਨ| ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਾਇਰਕੋ ਸਿੰਚਾਈ ਪ੍ਰਣਾਲੀ 'ਤੇ ਜੋਰ ਦੇਣ ਅਤੇ ਪਾਣੀ ਨੂੰ ਰਿ-ਸਾਈਕਲਿੰਗ ਵਿਵਸਥਾ ਨੂੰ ਜੋਰ ਦੇਣਾ ਚਾਹੀਦਾ ਹੈ|
  • ਜਲ ਸਰੰਖਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਲਈ ਪਦਮਸ੍ਰੀ ਨਾਲ ਸਨਮਾਨਿਤ ਅਨਿਲ ਜੋਸ਼ੀ ਨੇ ਬੋਲਦੇ ਹੋਏ ਕਿਹਾ ਕਿ ਕੁਦਰਤ ਦੇ ਵਿਗਿਆਨ ਨੂੰ ਸਮਝਨ ਦੀ ਲੋਂੜ ਹੈ| ਜਲ, ਜੰਗਲ, ਹਵਾ ਅਤੇ ਕੁਦਰਤ ਦਾ ਵੱਧ ਵਰਤੋਂ ਦੇਸ਼ ਤੇ ਦੁਨਿਆ ਦੇ ਸਾਰੇ ਪ੍ਰਾਣੀ ਕਰਦੇ ਹਨ, ਇਸ ਲਈ ਸਰਕਾਰ ਨੂੰ ਦੋਸ਼ੀ ਮੰਨਣਾ ਸਹੀ ਨਹੀਂ ਹੈ| ਪੁਰਾਣੇ ਸਮੇਂ ਵਿਚ ਮਨੁੱਖ ਜਲ ਸਰੋਤਾਂ ਦੇ ਨੇੜੇ ਰਹਿੰਦਾ ਸੀ, ਪਰ ਅੱਜ ਕਲ ਜਲ ਸਰਤੋਂ ਨੂੰ ਬਸਤੀਆਂ ਤਕ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ, ਇਸ ਨਾਲ ਪਾਣੀ ਬੇਕਾਰ ਹੁੰਦਾ ਹੈ| ਉਨਾਂ ਕਿਹਾ ਕਿ ਲੋਕਾਂ ਨੂੰ ਜਲ ਸੰਰਖਣ ਕਰਨ ਲਈ ਖੁਦ ਅੱਗੇ ਆਉਣਾ ਹੋਵੇਗਾ, ਜਿਸ ਲਈ ਚੈਕ ਡੈਮ, ਡੈਮ, ਰਿਚਾਰਜ ਜੋਨ ਅਤੇ ਸਥਿਤੀ ਤੰਤਰ ਨੂੰ ਸਮਝਨ ਲਈ ਮੁਹਿੰਮ ਚਲਾਉਣਾ ਚਾਹੀਦਾ ਹੈ|
  • ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਸ਼ੋਕ ਖੇਮਕਾ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਜਲ ਦੀ ਮਹੱਤਤਾ 'ਤੇ ਜੋਰ ਦਿੱਤਾ| ਇਸ ਦੌਰਾਨ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਮਾਹਰ ਡਾ. ਅਨੁਪ ਨਾਗਰ, ਰਾਮ ਜੀ ਜੈਮਾਲ, ਡਾ. ਸੁਸ਼ੀਲ ਕਾਮਰਾ, ਸੁਮੰਤ ਕੁਮਾਰ, ਪ੍ਰੋ. ਆਰ.ਕੇ. ਜੇਹਰਾਰ ਸਮੇਤ ਅਨੇਕ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟਾਏ|