ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.55 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਚੁੱਕੀ ਹੈ|

November 08, 2019
  • ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.55 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ
  • ਚੰਡੀਗੜ, 07 ਨਵੰਬਰ - ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.55 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਚੁੱਕੀ ਹੈ|
  • ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਕੁੱਲ ਆਮਦ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 61.69 ਲੱਖ ਮੀਟ੍ਰਿਕ ਟਨ ਤੋਂ ਵੱਧ ਅਤੇ ਮਿਲਰਾਂ ਤੇ ਡੀਲਰਾਂ ਵੱਲੋਂ 3.85 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ|
  • ਉਨਾਂ ਨੇ ਦਸਿਆ ਕਿ ਕੁੱਲ ਆਮਦ ਵਿੱਚੋਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 33.45 ਲੱਖ ਮੀਟ੍ਰਿਕ ਟਨ ਤੋਂ ਵੱਧ, ਹੈਫੇਡ ਨੇ 19.30 ਲੱਖ ਮੀਟ੍ਰਿਕ ਟਨ ਤੋਂ ਵੱਧ, ਹਰਿਆਣਾ ਵੇਅਰਹਾਊਸ ਨਿਗਮ ਨੇ 8.89 ਲੱਖ ਮੀਟ੍ਰਿਕ ਟਨ ਤੋਂ ਵੱਧ ਅਤੇ ਭਾਰਤੀ ਖੁਰਾਕ ਨਿਗਮ ਨੇ 4,017 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ|
  • ਵੱਖ-ਵੱਖ ਜਿਲੇ ਦੀ ਮੰਡੀਆਂ ਵਿਚ ਝੋਨੇ ਦੀ ਆਮਦ ਦੀ ਵਿਸਥਾਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਹੁਣ ਤਕ ਜਿਲਾ ਕਰਨਾਲ ਵਿਚ ਸੱਭ ਤੋਂ ਵੱਧ 16.76 ਲੱਖ ਮੀਟ੍ਰਿਕ ਟਨ ਤੋਂ ਵੱਧ, ਜਦੋਂ ਕਿ ਜਿਲਾ ਕੁਰੂਕਸ਼ੇਤਰ ਵਿਚ 11.42 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ| ਇਸ ਤਰਾ, ਜਿਲਾ ਅੰਬਾਲਾ ਵਿਚ 8.36 ਲੱਖ ਮੀਟ੍ਰਿਕ ਟਨ ਤੋਂ ਵੱਧ, ਫਤਿਹਾਬਾਦ ਵਿਚ 7.97 ਲੱਖ ਮੀਟ੍ਰਿਕ ਟਨ ਤੋਂ ਵੱਧ, ਕੈਥਲ ਵਿਚ 6.84 ਲੱਖ ਮੀਟ੍ਰਿਕ ਟਨ ਤੋਂ ਵੱਧ, ਯਮੁਨਾਨਗਰ ਵਿਚ 6.82 ਲੱਖ ਮੀਟ੍ਰਿਕ ਟਨ ਤੋਂ ਵੱਧ, ਪੰਚਕੂਲਾ ਵਿਚ 1.52 ਲੱਖ ਮੀਟ੍ਰਿਕ ਟਨ ਤੋਂ ਵੱਧ, ਸਿਰਸਾ ਵਿਚ 1.33 ਮੀਟ੍ਰਿਕ ਟਨ ਤੋਂ ਵੱਧ, ਪਲਵਲ ਵਿਚ 1.21 ਮੀਟ੍ਰਿਕ ਟਨ, ਜੀਂਦ ਵਿਚ 1.13 ਮੀਟ੍ਰਿਕ ਟਨ ਤੋਂ ਵੱਧ, ਸੋਨੀਪਤ ਵਿਚ 99,240 ਮੀਟ੍ਰਿਕ ਟਨ ਤੋਂ ਵੱਧ, ਪਾਣੀਪਤ ਵਿਚ 50,106 ਮੀਟ੍ਰਿਕ ਟਨ ਤੋਂ ਵੱਧ, ਹਿਸਾਰ ਵਿਚ 40, 015 ਮੀਟ੍ਰਿਕ ਟਨ ਤੋਂ ਵੱਧ, ਫਰੀਦਾਬਾਦ ਵਿਚ 11,483 ਮੀਟ੍ਰਿਕ ਟਨ ਤੋਂ ਵੱਧ, ਰੋਹਤਕ ਵਿਚ 6,877 ਮੀਟ੍ਰਿਕ ਟਨ ਤੋਂ ਵੱਧ ਅਤੇ ਮੇਵਾਤ ਵਿਚ 6,394 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ|
  • ਉਨਾਂ ਨੇ ਦਸਿਆ ਕਿ ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 2.48 ਲੱਖ ਮੀਟ੍ਰਿਕ ਟਨ ਤੋਂ ਵੱਧ ਬਾਜਰੇ ਦੀ ਆਮਦ ਹੋ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਹੁਣ ਤਕ 1.68 ਲੱਖ ਮੀਟ੍ਰਿਕ ਟਨ ਬਾਜਰੇ ਦੀ ਆਮਦ ਹੋਈ ਸੀ| ਬਾਜਰੇ ਦੀ ਕੁੱਲ  ਆਮਦ ਵਿੱਚੋਂ ਖਰੀਦ ਏਜੰਸੀਆਂ ਵੱਲੋਂ 2.46 ਲੱਖ ਮੀਟ੍ਰਿਕ ਟਨ ਤੋਂ ਵੱਧ ਖਰੀਦ ਕੀਤੀ ਗਈ ਹੈ|