ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਗਈ ਮਹੱਤਵਪੂਰਨ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਤੇ ਬਰਾਬਰ ਵਿਕਾਸ ਲਈ ਕੰਮ ਕਰੇਗੀ|

November 22, 2019
  • ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਏਗੀ - ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ
  • ਚੰਡੀਗੜ, 21 ਨਵੰਬਰ (   ) - ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਗਈ ਮਹੱਤਵਪੂਰਨ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਤੇ ਬਰਾਬਰ ਵਿਕਾਸ ਲਈ ਕੰਮ ਕਰੇਗੀ|
  • ਰਾਜ ਮੰਤਰੀ ਅੱਜ ਕਲਾਇਤ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰ ਰਹੀ ਸੀ|
  • ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾ ਸੁਰੱਖਿਆ ਨੂੰ ਮਜਬੂਤ ਕਰਦੇ ਹੋਏ ਜਿਲਾ ਪੱਧਰ 'ਤੇ ਮਹਿਲਾ ਪੁਲਿਸ ਥਾਣਾ ਸਥਾਪਿਤ ਕੀਤੇ ਗਏ ਹਨ| ਇਸ ਤੋਂ ਇਲਾਵਾ, ਮਹਿਲਾਵਾਂ ਨਾਲ ਜੁੜੇ ਸਾਰੇ ਮਾਮਲਿਆਂ ਦੀ ਜਾਂਚ ਕਰਨ ਲਈ ਹਰਿਆਣਾ ਰਾਜ ਮਹਿਲਾ ਕਮਿਸ਼ਨ ਸਥਾਪਿਤ ਕੀਤਾ ਗਿਆ ਹੈ| ਉਨਾਂ ਕਿਹਾ ਕਿ ਸਰਕਾਰ ਘਰੇਲੂ ਹਿੰਸਾ ਨਾਲ ਮਹਿਲਾਵਾਂ ਦੇ ਸਰੰਖਣ ਅਤੇ ਤੇਜਾਬ ਪੀੜਿਛ ਮਹਿਲਾਵਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੀ ਹੈ|
  • ਉਨਾਂ ਨੇ ਕਲਾਇਤ ਪੁਲਿਸ ਥਾਣੇ ਦੇ ਐਸਐਚਓ ਨੂੰ ਲੜਕਿਆਂ ਦੇ ਵਿਦਿਅਕ ਸੰਸਥਾਨਾਂ ਦੇ ਬਾਹਰ ਪੁਲਿਸ ਦੀ ਗਸ਼ਤ ਵੱਧਾਉਣ ਲਈ ਆਦੇਸ਼ ਦਿੱਤੇ ਤਾਂ ਜੋ ਅਸਮਾਜਿਕ ਤੱਤ ਲੜਕੀਆਂ ਨੂੰ ਪ੍ਰੇਸ਼ਾਨ ਨਾ ਕਰ ਸਕਣ|
  • ਸ੍ਰੀਮਤੀ ਢਾਂਡਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਬਕਾ ਸਾਥ-ਸਭਕਾ ਵਿਕਾਸ ਦੇ ਮੂਲ ਮੰਤਰੀ 'ਤੇ ਚਲਦੇ ਹੋਏ ਉਹ ਹਰ ਵਰਗ ਨੂੰ ਨਾਲ ਲੈ ਕੇ ਚਲੇਗੀ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰੇਗੀ|