ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੇ ਭਲਾਈ ਲਈ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਪੂਰੀ ਤਾਲਮੇਲ ਅਤੇ ਇਮਾਨਦਾਰੀ ਨਾਲ ਲਾਗੂ ਕਰਦੇ ਹੋਏ ਪੂਰੀ ਮਜਬੂਤੀ ...

  • ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਨੇ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੇ ਭਲਾਈ ਦੀ ਯੋਜਨਾਵਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ
  • ਚੰਡੀਗੜ, 20 ਨਵੰਬਰ - ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੇ ਭਲਾਈ ਲਈ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਪੂਰੀ ਤਾਲਮੇਲ ਅਤੇ ਇਮਾਨਦਾਰੀ ਨਾਲ ਲਾਗੂ ਕਰਦੇ ਹੋਏ ਪੂਰੀ ਮਜਬੂਤੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ|
  • ਸ੍ਰੀਮਤੀ ਢਾਂਡਾ ਨੇ ਇਹ ਨਿਰਦੇਸ਼ ਵਿਭਾਗ ਦੀ ਵੱਖ-ਵੱਖ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਸਮੀਖਿਆ ਲਈ ਅੱਜ ਇੱਥੇ ਬੁਲਾਈ ਇਕ ਮੀਟਿੰਗ ਵਿਚ ਦਿੱਤੇ| ਇਹ ਦੱਸੇ ਜਾਣ 'ਤੇ ਕਿ ਸੂਬੇ ਵਿਚ ਮਹਿਲਾਵਾਂ ਦੀ ਸਹੂਲਤ ਲਈ ਦਸੰਬਰ, 2018 ਤੋਂ ਸ਼ੁਰੂ ਕੀਤੀ ਗਈ ਮਹਿਲਾ ਹੈਲਪਲਾਇਨ 181 'ਤੇ ਹੁਣ ਤਕ ਕੀਤੀ ਗਈ 9634 ਕਾਲਾਂ ਵਿੱਚੋਂ 1114 ਕਾਲਾਂ ਮਹਿਲਾਵਾਂ ਨਾਲ ਸਬੰਧਿਤ ਪ੍ਰਭਾਵੀ ਕਾਲਾਂ ਸਨ, ਸ੍ਰੀਮਤੀ ਢਾਂਡਾ ਨੇ ਤੁਰੰਤ ਮਹਿਲਾ ਹੈਲਪਲਾਇਨ 'ਤੇ ਕਾਲ ਕੀਤੀ ਅਤੇ ਖੁਦ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਪ੍ਰਾਪਤ ਕੀਤੀ| ਅਧਿਕਾਰੀ ਵੱਲੋਂ ਇਹ ਦੱਸੇ ਜਾਣ 'ਤੇ ਕਿ ਲਾਇਨਾਂ ਘੱਟ ਹੋਣ ਦੇ ਕਾਰਨ ਕਈ ਵਾਰ ਲਾਇਨ ਬਿਜੀ ਆਉਂਦੀ ਰਹਿੰਦੀ ਹੈ, ਉਨਾਂ ਇੰਨਾਂ ਲਾਇਨਾਂ ਨੂੰ ਵਧਾਉਣ ਦਾ ਭਰੋਸਾ ਦਿੱਤਾ|
  • ਮੀਟਿੰਗ ਵਿਚ ਦਸਿਆ ਗਿਆ ਕਿ ਕੁੜੀਆਂ ਦੀ ਹੋਂਦ ਬਣਾਏ ਰੱਖਣ, ਉਨਾਂ ਦੀ ਸੁਰੱਖਿਆ ਯਕੀਨੀ ਕਰਨ, ਉਨਾਂ ਨੂੰ ਆਤਮਨਿਰਭਰ ਬਨਾਉਣ, ਉਨਾਂ ਦੇ ਲਈ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਅਤੇ ਘੱਟਦੇ ਲਿੰਗਨੁਪਾਤ ਨੂੰ ਸੰਤੁਲਿਤ ਕਰਨ ਦੇ ਮੰਤਵ ਨਾਲ ਜਰਵਰੀ, 2015 ਵਿਚ ਸ਼ੁਰੂ ਕੀਤੇ ਗਏ ਬੇਟੀ ਬਚਾਓ-ਬੇਟੀ ਪੜਾਓ ਪ੍ਰੋਗ੍ਰਾਮ ਦੇ  ਨਤੀਜੇ ਵੱਜੋਂ ਅਕਤੂਬਰ, 2019 ਤਕ ਲਿੰਗਨੁਪਤਾ 930 ਤੋਂ ਵੱਧ ਕੇ 919 ਹੋ ਗਿਆ ਹੈ| ਰਾਜ ਸਰਕਾਰ ਵੱਲੋਂ ਇਸ ਪ੍ਰੋਗ੍ਰਾਮ ਦੇ ਪ੍ਰਭਾਵੀ ਲਾਗੁ ਕਰਨ ਲਈ ਕੀਤੇ ਗਏ ਯਤਨਾਂ ਦੇ ਕਾਰਨ ਹੀ ਅਜਿਹੇ ਉਤਸ਼ਾਹੀ ਨਤੀਜੇ ਸਾਹਮਣੇ ਆਏ ਹਨ ਅਤੇ ਹਰਿਆਣਾ ਹੋਰ ਰਾਜਾਂ ਲਈ ਆਦਰਸ਼ ਬਣ ਗਿਆ ਹੈ|
  • ਮੀਟਿੰਗ ਵਿਚ ਦਸਿਆ ਗਿਆ ਕਿ ਕਿਸ਼ੋਰੀਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀ ਮਾਂਵਾਂ ਅਤੇ ਜ਼ੀਰੋ ਤੋਂ 6 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਸੁਧਾਰਣ ਲਈ ਰਾਜ ਦੇ ਸਾਰੇ ਜਿਲਿਆਂ ਵਿਚ ਪੋਸ਼ਣ ਮੁਹਿੰਮ ਚਲਾਈ ਜਾ ਰਹੀ ਹੈ| ਸਾਰੇ ਆਂਗਨਵਾੜੀ ਕੇਂਦਰਾਂ ਵਿੱਚ ਹਰ ਮਹੀਨੇ ਸਮੂਦਾਏ ਆਧਾਰਿਤ ਪ੍ਰੋਗ੍ਰਾਮਾਂ ਤੋਂ ਇਲਾਵਾ ਸਿਹਤ ਵਿਭਾਗ ਅਤੇ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਹਰ ਮਹੀਨੇ ਗ੍ਰਾਮ ਸਿਹਤ ਸਵੱਛਤਾ ਪੋਸ਼ਣ ਦਿਵਸ ਆਯੋਜਿਤ ਕੀਤੇ ਜਾਂਦੇ ਹਨ| ਇਸ ਸਾਲ ਹੁਣ ਤਕ 15,19,305 ਪਿੰਡ ਸਿਹਤ ਸਵੱਛਤਾ ਪੋਸ਼ਣ ਦਿਵਸ ਆਯੋਜਿਤ ਕੀਤੇ ਜਾ ਚੁੱਕੇ ਹਨ| ਇਸ ਤੋਂ ਇਲਾਵਾ, ਕੇਂਦਰ ਤੇ ਰਾਜ ਸਰਕਾਰ ਦੇ ਮਾਲੀ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਤਹਿਤ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ 5,000 ਰੁਪਏ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਂਦੇ ਹਨ| ਇਸ ਯੋਜਨਾ ਦੇ ਤਹਿਤ ਅਕਤੂਬਰ, 2019 ਤਕ 3,15,609 ਲਾਭਕਾਰੀਆਂ ਨੂੰ 135.44 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ| ਇਸ ਤਰਾਂ, ਰਾਜ ਸਰਕਾਰ ਵੱਲੋਂ ਹਾਲ ਹੀ ਵਿਚ ਆਂਗਨਵਾੜੀ ਪ੍ਰੋਗ੍ਰਾਮ ਦੇ ਤਹਿਤ ਸ਼ੁਰੂ ਕੀਤੀ ਗਈ ਸਾਡੀ ਫੁੱਲਵਾਰੀ ਯੋਜਨਾ ਦੇ ਤਹਿਤ 882 ਆਂਗਨਵਾੜੀ ਕੇਂਦਰਾਂ ਨੂੰ ਅਪਣਾਇਆ ਗਿਆ ਹੈ ਅਤੇ ਇੰਨਾਂ ਨੂੰ ਅਪਨਾਉਣ ਵਾਲੇ ਲੋਕਾਂ ਵੱਲੋਂ ਇੰਨਾਂ ਆਂਗਨਵਾੜੀ ਕੇਂਦਰਾਂ ਦੀ ਮੁਰੰਮਤ ਅਤੇ ਪਖਾਨਿਆਂ ਦਾ ਨਿਰਮਾਣ ਕਰਵਾਉਣ ਦੇ ਇਲਾਵਾ ਹੋਰ ਵਸਤੂਆਂ ਦਾਨ ਵਿਚ ਦਿੱਤੀਆਂ ਜਾ ਰਹੀਆਂ ਹਨ|
  • ਮੀਟਿੰਗ ਵਿਚ ਦਸਿਆ ਗਿਆ ਕਿ ਘੱਟਦੇ ਲਿੰਗਨੁਪਾਤ ਦੀ ਸਮੱਸਿਆ ਨੂੰ ਖਤਮ ਕਰਨ ਅਤੇ ਸਕੂਲਾਂ ਵਿਚ ਕੁੜੀਆਂ ਦੇ ਦਾਖਿਲੇ ਦੀ ਗਿਣਤੀ ਨੂੰ ਵੱਧਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਆਪਕੀ ਬੇਟੀ-ਹਮਾਰੀ ਬੇਟੀ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਅਤੇ ਗਰੀਬੀ ਰੇਖਾ ਦੇ ਹੇਠਾ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਨੂੰ 22 ਜਨਵਰੀ, 2015 ਦੇ ਬਾਅਦ ਜਨਮੀ ਪਹਿਲੀ ਬੇਟੀ ਲਈ, ਸਾਰੇ ਪਰਿਵਾਰਾਂ ਨੂੰ ਦੂਜੀ ਬੇਟੀ ਦੇ ਜਨਮ 'ਤੇ ਅਤੇ 24 ਅਗਸਤ, 2015 ਤੋਂ ਬਾਅਦ ਤੀਜੀ ਬੇਟੀ ਦੇ ਜਨਮ 'ਤੇ ਵੀ 21,000 ਰੁਪਏ ਦੀ ਰਕਮ ਐਲ.ਆਈ.ਸੀ. ਰਾਹੀਂ ਜਮਾਂ ਕਰਵਾਈ ਜਾਂਦੀ ਹੈ| ਬੇਟੀ ਦੇ 18 ਸਾਲ ਦੇ ਹੋ ਜਾਣ 'ਤੇ ਉਸ ਨੂੰ ਲਗਭਗ ਇਕ ਲੱਖ ਰੁਪਏ ਦੀ ਰਕਮ ਮਿਲਦੀ ਹੈ| ਇਸ ਯੋਜਨਾ ਦੇ ਤਹਿਤ ਚਾਲੂ ਸਾਲ ਦੌਰਾਨ ਅਕਤੂਬਰ 2019 ਤਕ 34,250 ਲਾਭਕਾਰੀਆਂ ਨੂੰ ਕਵਰ ਕੀਤਾ ਜਾ ਚੁੱਕਾ ਹੈ| ਸਾਲ 2019-20 ਲਈ 17,000 ਲੱਖ ਰੁਪਏ ਬਜਟ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਵਿੱਚੋਂ ਅਕਤੂਬਰ, 2019 ਤਕ 9732.14 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ| ਇਸ ਤੋਂ ਇਲਾਵਾ, ਹਿੰਸਾ ਪੀੜਤ ਮਹਿਲਾਵਾਂ ਦੀ ਸਹਾਇਤਾ ਲਈ ਸਾਰੇ ਜਿਲਿ•ਆਂ ਵਿਚ ਚਰਣਬੱਧ ਰੂਪ ਨਾਲ ਵਨ ਸਟਾਪ ਸੈਂਟਰ ਖੋਲੇ ਗਏ ਹਨ ਤਾਂ ਜੋ ਪੀੜਤ ਮਹਿਲਾਵਾਂ ਨੂੰ ਮੈਡੀਕਲ, ਕਾਨੂੰਨੀ, ਮਨੋਵਿਗਿਆਨਿਕ ਅਤੇ ਸੁਝਾਅ ਵਰਗੀਆਂ ਵੱਖ-ਵੱਖ ਸਹੂਲਤਾਂ ਇਕ ਹੀ ਛੱਤ ਦੇ ਹੇਠਾਂ ਮਹੁਈਆ ਹੋ ਸਕਣ|
  • ਇਸ ਤੋਂ ਇਲਾਵਾ, ਮੀਟਿੰਗ ਵਿਚ ਦਸਿਆ ਗਿਆ ਕਿ ਸਮੇਕਿਤ ਬਾਲ ਵਿਕਾਸ ਸੇਵਾਵਾਂ ਯੋਜਨਾ ਦੇ ਤਹਿਤ ਜੀਰੋ ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀ ਮਾਂਵਾਂ ਦੇ ਪੂਰਕ ਪੋਸ਼ਣਹਾਰ ਟੀਕਾਕਰਣ, ਸਿਹਤ ਜਾਂਚ, ਪ੍ਰੀ-ਸਕੂਲ ਸਿਖਿਆ ਅਤੇ ਪੋਸ਼ਨਹਾਰ ਅਤੇ ਸਿਹਤਮੰਦ ਸਿਖਿਆ 'ਤੇ ਜੋਰ ਦਿੱਤਾ ਜਾ ਰਿਹਾ ਹੈ| ਉਨਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੋਸ਼ਕ ਤੱਤਾਂ ਨਾਲ ਲੈਸ ਪੌਸ਼ਕ ਅਹਾਰ ਦਿੱਤਾ ਜਾ ਰਿਹਾ ਹੈ| ਇਸ ਤਰਾਂ, ਦੇਖਭਾਲ ਅਤੇ ਸਰੰਖਣ ਦੀ ਜ਼ਰੂਰਤ ਵਾਲੇ ਬੱਚਿਆਂ ਅਤੇ ਕਾਨੂੰਨ ਨੂੰ ਅਪਣੇ ਹੱਥਾ ਵਿਚ ਲੈਣ ਵਾਲੇ ਬੱਚਿਆਂ ਦੇ ਲਈ ਸਮੇਕਿਤ ਬਾਲ ਸੁਰੱਖਿਆ ਪ੍ਰੋਗ੍ਰਾਮ ਦੇ ਤਹਿਤ ਵੱਖ-ਵੱਖ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਤਾਂ ਜੋ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾ ਸਕੇ|
  • ਇਸ ਮੌਕੇ 'ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਦੀਪਤੀ ਊਮਾਸ਼ੰਕਰ ਅਤੇ ਨਿਦੇਸ਼ਕ ਸ੍ਰੀਮਤੀ ਗੀਤਾ ਭਾਰਤੀ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|