ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉਹੀ ਵੋਟਰ ਆਪਣੀ ਵੋਟ ਦੀ ਵਰਤੋ ਕਰ ਸਕਦਾ ਹੈ|

October 16, 2019
  • ਚੰਡੀਗੜ, 15 ਅਕਤੂਬਰ - ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉਹੀ ਵੋਟਰ ਆਪਣੀ ਵੋਟ ਦੀ ਵਰਤੋ ਕਰ ਸਕਦਾ ਹੈ| ਜੇ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਪਰ ਉਸ ਦੇ ਕੋਲ ਫੋਟੋਯੁਕਤ ਵੋਟਰ ਪਹਿਚਾਣ ਪੱਤਰ (ਐਪਿਕ) ਨਹੀਂ ਹੈ ਤਾਂ ਉਹ ਕਮਿਸ਼ਨ ਵੱਲੋਂ ਨਿਰਦੇਸ਼ਿਤ 11 ਵਿਕਲਪਿਕ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦਾ ਹੈ| ਵੋਟਰ ਨੂੰ ਚੋਣ ਕੇਂਦਰ ਵਿਚ ਆਪਣੀ ਵੋਟ ਦੀ ਗੁਪਤਤਾ ਬਣਾਏ ਰੱਖਣਾ ਵੀ ਜਰੂਰੀ ਹੈ ਅਤੇ ਇਹ ਉਸਦੀ ਨੇਤਿਕ ਜਿਮੇਵਾਰੀ ਵੀ ਹੈ|
  • ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇ ਵੋਟਰ ਦੇ ਕੋਲ ਪੁਰਾਣਾ ਐਪਿਕ ਕਾਰਡ ਹੈ ਤਾਂ ਉਹ ਵੋਟ ਪਾ ਸਕਦਾ ਹੈ ਬੇਸ਼ਰਤੇ ਕਿ ਉਸ ਦਾ ਨਾਂਅ ਉਸ ਖੇਤਰ ਦੀ ਵੋਟਰ ਸੂਚੀ ਵਿਚ ਹੋਣਾ ਚਾਹੀਦਾ ਹੈ| ਜੇ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਨਹੀਂ ਹੈ ਅਤੇ ਉਹ ਵੋਟ ਪਾਉਣ ਲਈ ਚੋਣ ਕੇਂਦਰ 'ਤੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਹੋਰ ਕੋਈ ਪਹਿਚਾਣ ਪੱਤਰ ਪਦਖਾਉਂਦਾ ਹੈ ਤਾਂ ਉਸ ਨੂੰ ਵੋਅ ਪਾਉਣ ਨਹੀਂ ਦਿੱਤਾ ਜਾਵੇਗਾ| ਵੋਟਰ ਸਿਰਫ ਜਾਂ ਵੋਟ ਪਾ ਸਕਦਾ ਹੈ ਜਦੋਂ ਉਸਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ|
  • ਉਨਾਂ ਨੇ ਦਸਿਆ ਕਿ ਕਮਿਸ਼ਲ ਵੱਲੋਂ ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਰਾਜ ਸਰਕਾਰ ਜਾਂ ਜਨਤਕ ਸਮੱਗਰੀ ਜਾਂ ਜਨਤਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾ ਡਾਕ ਖਾਨੇ ਵੱਲੋਂ ਚਾਰੀ ਫੋਟੋਯੂਕਤ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ.  ਦੇ ਤਹਿਤ ਆਰ.ਜੀ.ਆਈ ਵੱਲੋਂ ਜਾਰੀ ਸਕਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਕਾਰਟ ਕਾਰਡ, ਫੋਟੋਯੁਕਤ ਪੈਂਸ਼ਨ ਦਸਤਾਵੇਜ, ਸਾਂਸਦਾਂ, ਵਿਧਾਇਕਾਂ/ਐਮ.ਐਲ.ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਿਕ ਪਹਿਚਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹਨ|
  • ਉਨਾਂ ਨੇ ਦਸਿਆ ਕਿ ਵੋਟਰਾਂ ਦੀ ਸਹੂਲਤ ਲਈ https://ceoharyana.nic.in/ 'ਤੇ ਵੋਟਰ ਸਰਚ ਇੰਜਨ ਰਣਾਇਆ ਗਿਆ ਹੈ| ਇਸ ਰਾਹੀਂ ਵੋਟਰ ਨੂੰ ਆਪਣੇ ਵੋਟ ਦੀ ਜਾਣਕਾਰੀ ਤੇਜ ਗਤੀ ਤੇ ਆਸਾਨੀ ਨਾਲ ਪ੍ਰਾਪਤ ਹੁੰਦੀ ਹੈ| ਇਸ ਦੀ ਸਹਾਇਤਾ ਨਾਲ ਵੋਟਰ ਆਪਣਾ ਐਪਿਕ ਨੰਬਰ ਪਾ ਕੇ ਬਹੁਤ ਆਸਾਨੀ ਨਾਲ ਆਪਣਾ ਵੋਟ ਬੈਂਕ ਕਰ ਸਕਦੇ ਹਨ| ਜੇ ਕੋਈ ਆਪਣਾ ਐਪਿਕ ਨੰਬਰ ਭੁੱਲ ਗਿਆ ਹੈ ਤਾਂ ਵੀ ਉਹ ਆਪਣਾ ਨਾਂਅ ਤੇ ਪਿਤਾ-ਪਤੀ ਆਦਿ ਦਾ ਨਾਂਅ ਭਰ ਕੇ ਸਰਚ ਇੰਜਨ ਰਾਹੀਂ ਆਪਣਾ ਵੋਟ ਚੈਕ ਕਰ ਸਕਦੇ ਹਨ| ਉਨਾਂ ਨੇ ਦਸਿਆ ਕਿ ਵੈਬਸਾਇਟ 'ਤੇ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵੀ ਅਪਲੋਡ ਹੈ| ਉਸ ਨੂੰ ਡਾਊਨਲੋਡ ਕਰ ਕੇ ਵੀ ਕੋਈ ਵਿਅਕਤੀ ਆਪਣਾ ਨਾਂਅ ਚੈਕ ਕਰ ਸਕਦਾ ਹੈ| ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਚੈਕ ਕਰ ਸਕਦੇ ਹਨ|