ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਭਾਰਤੀ ਸੰਵਿਧਾਨ ਦੇ ਅਪਨਾਉਣ ਦੀ 10ਵੀਂ ਜੈਯੰਤੀ ਦੇ ਮੌਕੇ 'ਤੇ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕਰੀਬ ਸਾਢੇ ਚਾਰ ਮਹੀਨੇ ਤਕ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਵਿਚ ਨੌਜੁਆਨਾਂ ਨੂੰ ਸੰਵਿਧਾਨ ਵਿਚ ਵਰਨਣ ਕੀਤੇ 'ਮੌਲਿਕ ਜਿੰਮੇਵਾਰੀਆਂ' ....

  • ਸੂਬੇ ਦੇ ਨੌਜੁਆਨਾਂ ਨੂੰ ਭਾਰਤੀ ਸੰਵਿਧਾਨ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ - ਸਿਖਿਆ ਮੰਤਰੀ
  • ਚੰਡੀਗੜ, 21 ਨਵੰਬਰ (   ) - ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਭਾਰਤੀ ਸੰਵਿਧਾਨ ਦੇ ਅਪਨਾਉਣ ਦੀ 10ਵੀਂ ਜੈਯੰਤੀ ਦੇ ਮੌਕੇ 'ਤੇ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕਰੀਬ ਸਾਢੇ ਚਾਰ ਮਹੀਨੇ ਤਕ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਵਿਚ ਨੌਜੁਆਨਾਂ ਨੂੰ ਸੰਵਿਧਾਨ ਵਿਚ ਵਰਨਣ ਕੀਤੇ 'ਮੌਲਿਕ ਜਿੰਮੇਵਾਰੀਆਂ' ਦੇ ਬਾਰੇ ਵਿਚ ਜਾਗਰੂਕ ਕੀਤਾ ਜਾਵੇਗਾ|
  • ਉਨਾਂ ਨੇ ਦਸਿਆ ਕਿ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਦਿਵਸ ਨੂੰ ਅਪਨਾਇਆ ਸੀ ਅਤੇ ਇਸ ਤੋਂ ਬਾਅਦ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ| ਇਸ ਕਾਰਨ ਹਰੇਕ ਸਾਲ 26 ਨਵੰਬਰ ਨੂੰ 'ਸੰਵਿਧਾਨ ਦਿਵਸ' ਮਨਾ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਦੂਸਰੇ ਵਿਦਵਾਨਾਂ ਦਾ ਸੰਵਿਧਾਨ ਨਿਰਮਾਣ ਵਿਚ ਦਿੱਤੇ ਗਏ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ| ਇਸ ਸਾਲ ਸਾਡੇ ਦੇਸ਼ ਵੱਲੋਂ ਸੰਵਿਧਾਨ ਅਪਨਾਉਣ ਨੂੰ 70ਵੀਂ ਜੈਯੰਤੀ ਮਨਾਈ ਜਾ ਰਹੀ ਹੈ ਅਤੇ ਸਰਕਾਰ ਨੇ ਸੰਵਿਧਾਨ ਦੇ ਮਹਤੱਵਪੂਰਣ ਘਟਕ ਮੌਲਿਕ ਜਿਮੇਵਾਰੀਆਂ ਨੂੰ ਲੈ ਕੇ ਨੋਜੁਆਨਾਂ ਨੂੰ ਜਾਗਰੂਕ ਕਰਨ ਲਈ ਕੌਮੀ ਪੱਧਰ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ| ਇਹ ਮੁਹਿੰਮ 26 ਨਵੰਬਰ, 2019 ਤੋਂ ਸ਼ੁਰੂ ਹੋ ਕੇ ਡਾ. ਅੰਬੇਦਕਰ ਜੈਯੰਤੀ ਯਾਨੀ 14 ਅਪ੍ਰੈਲ 2020 'ਸਮਰਸਤਾ ਦਿਵਸ' ਤਕ ਚੱਲੇਗਾ|
  • ਸਿਖਿਆ ਮੰਤਰੀ ਕੰਵਰ ਪਾਲ ਨੇ ਅੱਗੇ ਜਾਣਕਾਰੀ ਦਿੱਤੀ ਕਿ ਜਾਗਰੂਕਤਾ ਮੁਹਿੰਮ ਦੌਰਾਨ ਰਾਜ ਦੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸੰਵਿਧਾਨ ਦੇ 'ਮੌਲਿਕ ਜਿਮੇਵਾਰੀਆਂ' ਨੂੰ ਲੈ ਕੇ ਕਈ ਪ੍ਰੋਗ੍ਰਾਮਾਂ ਦਾ ਆਯੋਜਨ ਕਰਵਾਇਆ ਜਾਵੇਗਾ| ਉਨਾਂ ਨੇ ਦਸਿਆ ਕਿ ਉਚੇਰੀ ਸਿਖਿਆ ਵਿਭਾਗ ਦੇ ਵਿਦਿਅਕ ਸੰਸਥਾਨਾਂ ਵਿਚ 26 ਨਵੰਬਰ, 2019 ਨੂੰ ਜਿੱਥੇ 'ਮੌਲਿਕ ਜਿਮੇਵਾਰੀਆਂ' 'ਤੇ ਲੈਕਚਰ ਕਰਵਾਏ ਜਾਣਗੇ ਉੱਥੇ 25 ਜਨਵਰੀ 2020 ਨੂੰ 'ਅਧਿਕਾਰ ਅਤੇ ਜਿਮੇਵਾਰੀਆਂ' ਵਿਸ਼ੇ 'ਤੇ ਵਾਦ-ਵਿਵਾਦ ਪ੍ਰੋਗ੍ਰਾਮ ਹੋਣਗੇ| ਇੰਨਾਂ ਤੋਂ ਇਲਾਵਾ, 26 ਜਨਵਰੀ 2020 ਨੂੰ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੌਲਿਕ ਜਿਮੇਵਾਰੀਆਂ ਦੇ ਪਾਲਣ ਦਾ ਸੰਕਲਪ ਕਰਵਾਇਆ ਜਾਵੇਗਾ| ਸੰਵਿਧਾਨ ਦੇ ਮੁੱਖ ਅਨੁਛੇਦਾਂ 'ਤੇ ਡਾਕਿਯੂਮੈਂਟਰੀ ਮੂਵੀ, 'ਮੌਲਿਕ ਜਿਮੇਵਾਰੀਆਂ' 'ਤੇ ਨੂਕੜ ਨਾਟਰ, ਲੇਖ ਮੁਕਾਬਲੇ, ਪ੍ਰਸ਼ਨੋਤਰੀ ਅਤੇ ਸਾਰੇ ਜਿਲਿਆਂ ਵਿਚ 'ਸਮਾਨਤਾ ਦੇ ਲਈ ਦੌੜ' ਯਾਨੀ ਹਾਫ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ|
  • ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਨੌਜੁਆਨਾਂ ਨੂੰ ਅਕਾਦਮਿਕ ਸਿਖਿਆ ਦੇ ਨਾਲ-ਨਾਲ ਦੇਸ਼ ਭਗਤੀ ਤੇ ਸੰਸਕਾਰਾਂ ਦੀ ਸਿਖਿਆ ਦੇਣਾ ਵੀ ਹੈ ਤਾਂ ਜੋ ਉਹ ਰਾਸ਼ਟਰ ਦੇ ਸਭਿਅਕ ਨਾਗਰਿਕ ਬਣ ਸਕਣ|