ਹਰਿਆਣਾ ਦੇ ਰਾਜਪਾਲ ਸਤਿਅਦੇਵ ਨਰਾਇਣ ਆਰਿਆ ਨੇ ਹਰਿਆਣਾ ਵਿਧਾਨ ਸਭਾ ਵਿਚ ਅੱਜ ਆਪਣੇ ਅਭਿਭਾਸ਼ਨ ਵਿਚ ਕਿਹਾ ਕਿ ਸਰਕਾਰ ਰਾਜ ਦੇ ਲੋਕਾਂ ਨੂੰ ਸਸਤੀ, ਸੁਲਭ, ਨਿਆਂ ਸੰਗਤ ਅਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ| ਸਿਹਤ ਸੰਸਥਾਨਾਂ ਵਿਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਨੂੰ ਹੋਰ ਧਿਆਨ

February 21, 2019
  • ਚੰਡੀਗੜ, 20 ਫ਼ਰਵਰੀ - ਹਰਿਆਣਾ ਦੇ ਰਾਜਪਾਲ ਸਤਿਅਦੇਵ ਨਰਾਇਣ ਆਰਿਆ ਨੇ ਹਰਿਆਣਾ ਵਿਧਾਨ ਸਭਾ ਵਿਚ ਅੱਜ ਆਪਣੇ ਅਭਿਭਾਸ਼ਨ ਵਿਚ ਕਿਹਾ ਕਿ ਸਰਕਾਰ ਰਾਜ ਦੇ ਲੋਕਾਂ ਨੂੰ ਸਸਤੀ, ਸੁਲਭ, ਨਿਆਂ ਸੰਗਤ ਅਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ| ਸਿਹਤ ਸੰਸਥਾਨਾਂ ਵਿਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਨੂੰ ਹੋਰ ਧਿਆਨ ਦਿੱਤਾ ਜਾ ਰਿਹਾ ਹੈ|
  • ਰਾਜਪਾਲ ਹਰਿਆਣਾ ਵਿਧਾਨ ਸਭਾ ਵਿਚ ਅੱਜ ਸ਼ੁਰੂ ਹੋਏ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਆਪਣਾ ਅਭਿਭਾਸ਼ਨ ਦੇ ਰਹੇ ਸਨ|
  • ਰਾਜਪਾਲ ਨੇ ਹਾਲ ਹੀ ਵਿਚ ਕੇਂਦਰੀ ਬਜਟ ਵਿਚ ਹਰਿਆਣਾ ਵਿਚ ਰਿਵਾੜੀ ਜਿਲੇ ਦੇ ਮਨੇਠੀ ਪਿੰਡ ਵਿਚ ਏਮਸ ਖੋਣ ਦਾ ਐਲਾਨ ਕੀਤੇ ਜਾਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟਾਇਆ| ਉਨਾਂ ਨੇ ਹਾਲ ਹੀ ਵਿਚ ਝੱਜਰ ਜਿਲੇ ਦੇ ਬਾਡਸਾਂ ਵਿਚ ਕੌਮੀ ਕੈਂਸਰ ਸੰਸਥਾਨ, ਫ਼ਰੀਦਾਬਾਦ ਵਿਚ ਈ.ਐਸਤਆਈ. ਹਸਪਤਾਲ ਅਤੇ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਲਈ, ਕਰਨਾਲ ਦੇ ਕੁਟੇਲ ਵਿਚ 'ਪੰਡਿਤ ਦੀਨ ਦਿਆਲ ਉਪਾਧਿਆਏ ਆਯੂਰਵਿਗਿਆਨ ਯੂਨੀਵਰਸਿਟੀ' ਅਤੇ ਪੰਚਕੂਲਾ ਵਿਚ ਕੌਮੀ ਆਯੂਰਵੇਦਾ ਸੰਸਥਾਨ ਦੀ ਸਥਾਪਨਾ ਲਹੀ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ|
  • ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਗਰੀਬ ਤੋਂ ਗਰੀਬ ਵਿਅਕਤੀ ਨੂੰ ਸੰਤੁਲਿਤ ਭੋਜਨ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ| ਇਸ ਸੰਕਲਪ ਨੂੰ ਪੁਰਾ ਕਰਨ ਲਈ ਮਹਤੱਵਪੂਰਣ ਆਯੂਸ਼ਮਾਨ ਭਾਰਤ ਯੋਜਨਾ, ਜਿਸ ਦੇ ਤਹਿਤ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੀ ਮੈਡੀਕਲ ਲਾਭ ਮਹੁਈਆ ਕਰਾਇਆ ਜਾਂਦਾ ਹੈ, ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ| ਇਸ ਯੋਜਨਾ ਦੇ ਤਹਿਤ ਹੁਣ ਤਕ 5 ਲੱਖ ਤੋਂ ਵੱਧ ਨਾਗਰਿਕਾਂ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ 357 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ| ਹੁਣ ਤਕ ਲਗਪਗ 7 ਕਰੋੜ ਰੁਪਏ ਦੀ ਰਕਮ ਦੇ ਕਲੇਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ|
  • ਰਾਜਪਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਕੁੜੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਮਹਿਲਾਵਾਂ ਦੀ ਸੁੱਰਖਿਆ ਤੇ ਬਚਾਓ ਕਰਨ ਲਈ ਕਦਮ ਚੁੱਕੇ ਹਨ| ਬਾਲਗ ਕੁੜੀਆਂ ਦੇ ਪੋਸ਼ਾਹਾਰ ਦੀ ਲੋਂੜਾਂ, ਦੁੱਧ ਪਿਲਾਉਣ ਵਾਲੀ ਮਹਿਲਾਵਾਂ 0 ਤੋਂ 6 ਉਮਰ ਵਰਗ ਦੇ ਬੱਚਿਆਂ ਪੋਸ਼ਾਹਾਰ ਪੱਧਰ ਵਿਚ ਸੁਧਾਰ ਲਈ ਪੂਰਕ ਪੋਸ਼ਾਹਾਰ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ| 
  • ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਿਆਣਾ ਤੋਂ ਸ਼ੁਰੂ ਕੀਤੀ ਗਈ ਬੇਟੀ ਬਚਾਓ, ਬੇਟੀ ਪੜ•ਾਓ ਪ੍ਰੋਗ੍ਰਾਮ ਨੂੰ ਸਫਲ ਬਣਾਉਣ ਦੇ ਚਲਾਏ ਗਏ ਵਿਆਪਕ ਮੁਹਿੰਮ ਦੇ ਹਾਂ-ਪੱਖੀ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ ਅਤੇ ਲਿੰਗਾਨੁਪਾਤ ਸਾਲ 2018 ਵਿਚ ਵੱਧ ਕੇ 914 ਹੋ ਗਿਆ ਹੈ| ਉਨਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ 48 ਪਿੰਡਾਂ ਵਿਚ ਲਿੰਗਾਨੁਪਾਤ 953 ਅਤੇ 1000 ਦੇ ਵਿਚਕਾਰ ਪੁੱਜ ਗਿਆ ਹੈ| ਇਸ ਕੌਮੀ ਪ੍ਰੋਗ੍ਰਾਮ ਨੂੰ ਸਫਲ ਬਣਾਉਣ ਲਈ ਸੂਬੇ ਨੂੰ ਚਾਰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ|
  • ਉਨਾਂ ਕਿਹਾ ਕਿ ਆਪਕੀ ਬੇਟੀ-ਹਮਾਰੀ ਬੇਟੀ ਯੋਜਨੜਾ ਦੇ ਤਹਿਤ 34,130 ਕੁੜੀਆਂ ਦੇ ਜਨਮ 'ਤੇ ਉਨਾਂ ਦੇ ਖਾਤਿਆਂ ਵਿਚ 21,000 ਰੁਪਏ ਦੀ ਰਕਮ ਪ੍ਰਤੀ ਕੁੜੀ ਜਮਾਂ ਕਰਵਾਈ ਗਈ ਹੈ| ਬਾਲਗ ਹੋਣ 'ਤੇ ਲਗਭਗ ਇਕ ਲੱਖ ਰੁਪਏ ਦੀ ਰਕਮ ਮਿਲੇਗੀ| ਮਹਿਲਾਵਾਂ ਨੂੰ ਸੁਰੱਖਿਆ ਯਕੀਨੀ ਕਰਨ ਲਈ ਦੁਰਗਾ ਸ਼ਕਤੀ ਐਪੀਕੇਸ਼ਨ ਸ਼ੁਰੂ ਕੀਤਾ ਗਿਆ ਹੈ ਅਤੇ ਦੁਰਗ ਸ਼ਕਤੀ ਵਾਹਿਨੀ  ਅਤੇ ਇਕ ਵਿਸ਼ੇਸ਼ ਬਲ ਦੁਰਗਾ ਰੈਪਿੰਡ ਐਕਸ਼ਨ ਫੋਰਸ ਦਾ ਗਠਨ ਕੀਤਾ ਹੈ| ਤੇਜਾਬੀ ਹਮਲੇ ਤੋਂ ਪੀੜਿਤ ਮਹਿਲਾਵਾਂ ਤੇ ਕੁੜੀਆਂ ਲਈ ਇਕ ਨਵੀਂ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ, ਜੋ ਦਿਵਯਾਂਗ ਪੈਨਸ਼ਨ ਦਾ ਵੱਧ ਤੋਂ ਵੱਧ 4.5 ਗੁਣਾ ਵੱਧਾਈ ਗਈ ਹੈ|