ਹਰਿਆਣਾ ਦੇ ਰਾਜਪਾਲ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿਚ ਨੌਜੁਆਨਾ ਨੂੰ ਰੁਜਗਾਰ ਮਹੁਇਆ ਕਰਾਉਣ ਲਈ ਉਨਾਂ ਨੂੰ ਕੌਸ਼ਲ ਵਿਕਾਸ ਰਾਹੀਂ ਰੁਜਗਾਰਪਰਕ ਬਨਾਉਣ ਅਤੇ ਬੇਰੁਜਗਾਰ ਨੌਜੁਆਨਾਂ ਨੂੰ ਬੇਰੁਜਗਾਰੀ ਭੱਤਾ ਮਹੁਈਆ ਕਰਾਉਣ ਦੇ ਸਾਵਧਾਨੀ

February 21, 2019
  • ਚੰਡੀਗੜ, 20 ਫ਼ਰਵਰੀ - ਹਰਿਆਣਾ ਦੇ ਰਾਜਪਾਲ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿਚ ਨੌਜੁਆਨਾ ਨੂੰ ਰੁਜਗਾਰ ਮਹੁਇਆ ਕਰਾਉਣ ਲਈ ਉਨਾਂ ਨੂੰ ਕੌਸ਼ਲ ਵਿਕਾਸ ਰਾਹੀਂ ਰੁਜਗਾਰਪਰਕ ਬਨਾਉਣ ਅਤੇ ਬੇਰੁਜਗਾਰ ਨੌਜੁਆਨਾਂ ਨੂੰ ਬੇਰੁਜਗਾਰੀ ਭੱਤਾ ਮਹੁਈਆ ਕਰਾਉਣ ਦੇ ਸਾਵਧਾਨੀ ਨਾਲ ਅਤੇ ਠੋਸ ਯਤਨ ਕੀਤੇ ਜਾ ਰਹੇ ਹਨ|
  • ਹਰਿਆਣਾ ਵਿਧਾਨ ਸਭਾ ਦੇ ਸ਼ੁਰੂ ਹੋਏ 5ਵੇਂ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਰਾਜਪਾਲ ਸ੍ਰੀ ਆਰਿਆ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪਰਚੀ ਮੁਕਤ ਅਤੇ ਸਿਫ਼ਾਰਿਸ਼ ਮੁਕਤ ਤਰੀਕੇ ਨਾਲ 56,000 ਤਂ ਵੀ ਵੱਧ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਨਾਲ ਸੂਬੇ ਦੇ ਲੋਕਾਂ ਵਿਚ ਉਤਸ਼ਾਹ ਹੈ| ਲਗਭਗ 17,000 ਤੋਂ ਵੱਧ ਅਹੁਦਿਆਂ ਦੀ ਭਰਤੀ ਪ੍ਰਕ੍ਰਿਆ ਅੰਤਿਮ ਪੜਾਅ 'ਤੇ ਹੈ|
  • ਸਰਕਾਰ ਨੇ ਇੰਟਰਵਿਊ ਖਤਮ ਕਰਨ ਅਤੇ ਵਿਧਵਾਵਾਂ, ਅਨਾਥਾਂ ਅਤੇ ਅਨੁਸੂਚਿਤ ਜਨਜਾਤੀਆਂ, ਜੋ ਨਾ ਤਾਂ ਅਨੁਸੂਚਿਤ ਜਾਤੀਆਂ ਅਤੇ ਨਾ ਹੀ ਅਨੁਸੂਚਿਤ ਜਨ ਜਾਤੀਆਂ ਵਿਚ ਆਉਂਦੇ ਹਨ ਅਤੇ ਜਿਨਾ ਪਰਿਵਾਰਾਂ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਹੀਂ ਹੈ, ਦੇ ਲਈ 10 ਫ਼ੀਸਦੀ ਅੰਕਾਂ ਦੇ ਵਿਸ਼ੇਸ਼ ਪ੍ਰਾਵਧਾਨ ਨਾਲ ਦਸ਼ਕਾਂ ਤੋਂ ਹਤਾਸ਼ ਤੇ ਨਿਰਾਸ਼ਾ ਤੋਂ ਗ੍ਰਸਤ ਮੇਧਾਵੀ ਨੌਜੁਆਨਾਂ ਅਤੇ ਵਾਂਝੇ ਦੋਨੋ ਵਰਗਾਂ ਵਿਚ ਇਕ ਨਵੀਂ ਆਸ ਦਾ ਸੰਚਾਰ ਹੋਇਆ ਹੈ| ਉਨਾਂ ਨੇ ਕਿਹਾ ਕਿ ਇੰਨਾ ਫ਼ੈਸਲਿਆਂ ਦੇ ਪਿੱਛੇ ਸਰਕਾਰ ਦੀ ਸੋਚ ਨੂੰ ਹਾਈ ਕੋਰਟ ਵੱਲੋਂ ਵੀ ਪ੍ਰਸੰਸਾਂ ਕੀਤੀ ਗਈ ਹੈ| ਇਸ ਤੋਂ ਇਲਾਵਾ, ਆਰਥਿਕ ਰੂਪ ਤੋਂ ਕਮਜੋਰ ਪਰਿਵਾਰਾਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਵਿਚ 10 ਫ਼ੀਸਦੀ ਰਾਖਵਾਂ ਦੇਣ ਦਾ ਸਰਕਾਰ ਦਾ ਪਿਛਲੇ ਹਫ਼ਤੇ ਦਾ ਫ਼ੈਸਲਾ ਵੀ ਪ੍ਰਸੰਸਾਂਯੋਗ ਹੈ| ਇਸ ਤਰਾਂ ਰੁਜਗਾਰ ਚਾਹੁੰਣ ਵਾਲਿਆਂ ਲਈ ਵਿਚਾਰ-ਬੇਨਤੀ, ਸਲਾਹ ਅਤੇ ਸਿਖਲਾਈ ਰਾਹੀਂ ਉਪਯੋਗੀ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ| ਨਿਜੀ ਖੇਤਰ ਵਿਚ ਰੁਜਗਾਰ ਮਹੁਈਆ ਕਰਾਉਣ ਅਤੇ ਸੰਗਠਿਤ ਖੇਤਰ ਦੇ ਸੰਸਥਾਵਾਂ ਤੋਂ ਰੁਜਗਾਰ ਦੇ ਆਂਕੜੇ ਇਕੱਠਾ ਕਰਨ ਲਈ ਨਿਯੁਕਤਾਵਾਂ ਅਤੇ ਰੁਜਗਾਰ ਚਾਹੁੰਣ ਵਾਲਿਆਂ ਲਈ ਰੁਜਗਾਰ ਮੇਲੇ ਆਯੋਜਿਤ ਕੀਤੇ ਜਾਂਦੇ ਹਨ|
  • ਸ੍ਰੀ ਆਰਿਆ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ 31 ਦਸੰਬਰ, 2018 ਤਕ 335 ਰੁਜਗਾਰ ਮੇਲਿਆਂ ਰਾਹੀਂ 26,537 ਬੇਰੁਜਗਾਰਾਂ ਨੂੰ ਵੱਖ-ਵੱਖ ਨਿਜੀ ਸੰਗਠਨਾਂ ਵਿਚ ਰੁਜਗਾਰ ਮਹੁਈਆ ਕਰਵਾਇਆ ਗਿਆ ਹੈ| ਵਿਭਾਗ ਸਵੈ ਰੁਜਗਾਰ 'ਤੇ ਵੀ ਵਿਸ਼ੇਸ਼ ਜੋਰ ਦੇ ਰਿਹਾ ਹੈ| ਇਸ ਦੇ ਲਈ 5243 ਬਿਨੈਕਾਰਾਂ ਨੂੰ 80 ਲੋਨ ਮੇਲਿਆਂ ਤੇ ਜਾਗ੍ਰਿਤੀ ਕੈਂਪਾਂ ਵਿਚ ਉੱਧਮਸ਼ੀਲਤਾ ਰਾਹੀਂ ਜਾਗਰੁਕਤਾ ਪੈਦਾ ਕੀਤੀ ਗਈ|
  • ਉਨਾਂ ਨੇ ਕਿਹਾ ਕਿ 30 ਨਵੰਬਰ, 2018 ਤਕ ਕੁੱਲ 7,73,487 ਰੁਜਗਾਰ ਚਾਹੁੰਣ ਵਾਲਿਆਂ ਦਾ ਵਿਭਾਗ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਕੀਤਾ ਗਿਆ ਹੈ| ਸਕਸ਼ਮ ਹਰਿਆਣਾ ਮੁਹਿੰਮ ਦੇ ਇਕ ਭਾਗ ਵਜੋ  16,332 ਬੈਰੁਜਗਾਰ ਨੌਜੁਆਨਾਂ ਨੂੰ ਓਲਾ ਅਤੇ ਊਬਰ ਦੇ ਨਾਲ ਸਮਝੌਤੇ ਦੇ ਤਹਿਤ ਕੈਬ ਤੇ ਟੈਕਸੀ ਡਰਾਈਵਰਾਂ (ਸਕਸ਼ਮ ਸਾਰਥੀ) ਵਜੋ ਨਿਯੁਕਤ ਕੀਤਾ ਗਿਆ ਹੈ| 466 ਬੇਰੁਜਗਾਰ ਨੌਜੁਆਨਾਂ ਨੂੰ ਸੁਰੱਖਿਆ ਗਾਰਡ (ਸਕਸ਼ਮ ਰੱਕਸ਼ਕ) ਵਜੋ ਜੀ4ਐਸ ਦੇ ਨਾਲ ਐਮ.ਓ.ਯੂ ਦੇ ਤਹਿਤ ਰੁਜਗਾਰ ਮਹੁਈਆ ਕਰਾਇਆ ਗਿਆ ਹੈ|
  • ਪਹਿਲੀ ਨਵੰਬਰ, 2016 ਵਿਚ ਸ਼ੁਰੂ ਕੀਤੀ ਗਈ 'ਪੜੇ-ਲਿਖੇ ਯੁਵਾ ਭੱਤਾ ਅਤੇ ਮਾਨਦੇਯ ਸਕੀਮ-2016' ਦਾ ਵਰਨਣ ਕਰਦੇ ਹੋਏ ਸ੍ਰੀ ਆਰਿਆ ਨੇ ਕਿਹਾ ਕਿ ਯੋਜਨਾ ਦੇ ਤਹਿਤ ਪੋਸਟ ਗਰੈਜੂਏਟ ਅਤੇ ਗਰੈਜੂਏਟ ਬੇਰੁਜਗਾਰਾਂ ਨੂੰ ਕ੍ਰਮਵਾਰ 3000 ਰੁਪਏੇ ਅਤੇ 15,000 ਰੁਪਏ ਪ੍ਰਤੀ ਮਹੀਨਾ ਭੱਤੇ ਵਜੋ ਦਿੱਤੇ ਜਾਂਦੇ ਹਨ ਅਤੇ ਰਜਿਸਟਰਡ ਯੋਗ ਪੋਸਟ ਗਰੈਜੂਏਟ ਅਤੇ ਗਰੈਜੂਏਟ ਬਿਨੈਕਾਰਾਂ ਨੂੰ ਮਾਨਦ ਕੰਮਾਂ ਲਈ 6000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ| ਇਸ ਸਕੀਮ 'ਤੇ ਸ਼ੁਰੂ ਹੋਣ ਤੋਂ ਲੈ ਕੇ 31 ਦਸੰਬਰ, 2018 ਤਕ ਕੁੱਲ 49,540 ਯੋਗ ਬਿਨੈਕਾਰਾਂ ਨੂੰ ਮਾਨਦ ਕੰਮ ਦਿੱਤਾ ਗਿਆ ਹੈ| 31 ਦਸੰਬਰ, 2018 ਤਕ ਬੇਰੁਜਗਾਰੀ ਭੱਤਾ ਅਤੇ ਮਾਨਦੇਯ ਲਈ ਕ੍ਰਮਵਾਰ 188.63 ਕਰੋੜ ਰੁਪਏ ਅਤੇ 130.69 ਕਰੋੜ ਰੁਪਏ ਦੀ ਰਕਮ ਗੰਡੀ ਗਈ ਹੈ, ਜੋ 10 ਜਮਾ 2 ਬਿਨੈਕਾਰ ਜਾਂ ਇਸ ਦੇ ਸਾਹਮਣੇ ਅਤੇ ਗਰੈਜੂਏਟ ਜਾਂ ਇਸ ਦੇ ਸਾਹਮਣੇ ਸਕਸ਼ਮ ਸਕੀਮ ਦੇ ਤਹਿਤ ਨਹੀਂ ਆਉਂਦੇ ਉਨਾਂ ਨੂੰ 'ਬੇਰੁਜਗਾਰੀ ਭੱਤਾ ਯੋਜਨਾ-2005' ਦੇ ਤਹਿਤ ਬੇਰੁਜਗਾਰੀ ਭੱਤਾ ਦਿੱਤਾ ਜਾਂਦਾ ਹੈ ਅਤੇ ਪਹਿਲੀ ਅਪ੍ਰੈਲ, 2018 ਤੋਂ 30 ਸਤੰਬਰ, 2018 ਤਕ 26,320 ਲਾਭਪਾਤਰਾਂ ਨੂੰ 17.92 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ|