ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਇਕੋ ਗ੍ਰੀਨ ਏਨਰਜੀ ਪ੍ਰਾਈਵੇਟ ਲਿਮੀਟੇਡ ਵੱਲੋਂ ਕੂੜੇ ਨੂੰ ਚੁੱਕਣ ਅਤੇ ਨਿਟਾਉਣ ਸਹੀ ਢੰਗ ਨਾਲ ਨਾ ਕਰਨ 'ਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 25 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ|

November 08, 2019
  • ਚੰਡੀਗੜ੍ਹ, 07 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਇਕੋ ਗ੍ਰੀਨ ਏਨਰਜੀ ਪ੍ਰਾਈਵੇਟ ਲਿਮੀਟੇਡ ਵੱਲੋਂ ਕੂੜੇ ਨੂੰ ਚੁੱਕਣ ਅਤੇ ਨਿਟਾਉਣ ਸਹੀ ਢੰਗ ਨਾਲ ਨਾ ਕਰਨ 'ਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 25 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ|
  • ਮੁੱਖ ਮੰਤਰੀ ਅੱਜ ਗੁਰੂਗ੍ਰਾਮ ਦੇ ਓਲਡ ਜੇਲ ਚੌਂਕ ਸਥਿਤ ਡੰਪਿੰਗ ਗਰਾਊਂਡ ਵਿਚ ਸਫਾਈ ਵਿਵਸਥਾ ਦਾ ਜਾਇਜਾ ਲੈਣ ਲਈ ਪਹੁੰਚੇ ਸਨ| ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਸੂਬੇ ਦੀ ਆਈਕਨ ਸਿਟੀ ਹੈ, ਇਸ ਵਿਚ ਸਾਫ-ਸਫਾਈ ਯਕੀਨੀ ਕਰਨ ਲਈ ਇਕ ਵਿਵਸਥਾ ਬਣਾਈ ਹੋਈ ਹੈ ਜਿਸ ਦੇ ਤਹਿਤ ਕੰਪਨੀ ਨੂੰ ਡੋਰ ਟੂ ਡੋਰ ਕੂੜਾ ਕਲੈਕਸ਼ਣ, ਡੰਪਿੰਗ ਪੁਆਇੰਟ ਤੋਂ ਰੋਜਾਨਾ ਕੂੜਾ ਚੁੱਕਣ ਤੇ ਕੂੜੇ ਦਾ ਸਹੀ ਨਿਪਟਾਉਣ ਯਕੀਨੀ ਕਰਨਾ ਸ਼ਾਮਿਲ ਹੈ| ਉਨ੍ਹਾਂ ਨੇ ਕਿਹਾ ਕਿ ਸਫਾਈ ਵਿਵਸਞਥਾ ਨੂੰ ਲੈ ਕੇ ਉਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਨ.ਜੀ.ਟੀ. ਦੇ ਆਦੇਸ਼ਾਂ ਦੀ ਅਨੁਪਾਲਣਾ ਵਿਚ ਇਸ ਕੰਪਨੀ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਕੰਪਟੀ ਵੱਲੋਂ ਠੀਕ ਨਾਲ ਕੰਮ ਨਾ ਕਰਨ 'ਤੇ 25 ਲੱਖ ਰੁਪਏ ਜੁਰਮਾਨਾ ਕੀਤਾ ਅਿਗਾ ਅਤੇ 7 ਦਿਨ ਦੇ ਅੰਦਰ ਇਸ ਜੁਰਮਾਨੇ ਦੀ ਰਕਮ ਨੂੰ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|
  • ਪੱਤਰਕਾਰਾਂ ਨਾਲ ਮੁਖਾਤਿਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਓਲਡ ਜੇਲ ਚੈਂਕ ਸਥਿਤ ਡੰਪਿੰਗ ਗਰਾਊਂਡ ਤੋਂ ਕੂੜੇ ਦਾ ਉਠਾਨ ਜਿਆਦਾ ਨਹੀਂ ਹੁੰਦਾ, ਜਿਸ ਨਾਲ ਉੱਥੇ ਗੰਦਗੀ ਵੱਧ ਫੈਲਦੀ ਹੈ| ਕੰਪਟੀ ਨੂੰ ਰੋਜਾਨਾ ਕੂੜਾ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ, ਜੇ ਕੰਪਨੀ ਰੋਜਾਨਾ ਸਫਾਈ ਦੀ ਸਹੀ ਵਿਵਸਥਾ ਨਹੀਂ ਕਰਦੀ ਜਾਂ ਫਿਰ ਡੰਪਿੰਗ ਗਰਾਉਂਡ ਤੋਂ ਕੂੜਾ ਨਹੀਂ ਚੁੱਕਦੀ ਤਾਂ ਭਵਿੱਖ ਵਿਚ ਵੀ ਜੁਰਮਾਨਾ ਕੀਤਾ ਜਾਵੇਗਾ|
  • ਉਨ੍ਹਾਂ ਨੇ ਮੌਕੇ 'ਤੇ ਹੀ ਨਗਰ ਨਿਗਮ ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸਫਾਈ ਕੰਮਾਂ ਤੇ ਡੰਪਿੰਗ ਗਰਾਉਂਡ ਤੋਂ ਕੂੜਾ ਚੁੱਕਣ ਦੀ ਵਿਵਸਥਾ ਯਕੀਨੀ ਕਰਨ ਅਤੇ ਇਸ ਦੇ ਲਈ ਵੱਖ ਤੋਂ ਕਮੇਟੀ ਬਨਾਉਣ| ਇਹ ਕਮੇਟੀ ਫੰਪਿੰਗ ਪੁਆਇੰਟ ਦਾ ਨਿਰੀਖਣ ਕਰੇਗੀ ਅਤੇ ਯਕੀਨੀ ਕਰੇਗੀ ਕਿ ਜਿਲ੍ਹਾ ਦੇ ਡੰਪਿੰਗ ਪੁਆਇੰਟ ਤੋਂ ਦਿਨ ਵਿਚ ਘੱਟ ਤੋਂ ਘੱਟ ਇਕ ਵਾਰ ਕੂੜਾ ਜਰੂਰ ਚੁਕਿਆ ਜਾਵੇ| ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਕੰਪਨੀ ਵੱਲੋਂ ਡੰਪਿੰਗ ਗਰਾਊਂਡ ਤੋਂ ਕੂੜਾ ਚੁੱਕਣ ਦੀ ਵਿਵਸਥਾ ਯਕੀਨੀ ਕਰੇਗੀ ਅਤੇ ਜੇ ਫਿਰ ਵੀ ਕੰਪਨੀ ਵੱਲੋਂ ਕੂੜਾ ਨਹੀਂ ਚੁਕਿਆ ਜਾਂਦਾ ਤਾਂ ਉਸਦੇ ਬਾਅਦ ਕੰਪਨੀ 'ਤੇ ਮੁੜ ਜੁਰਮਾਨਾ ਲਗਾਇਆ ਜਾਵੇਗਾ| ਕੰਪਨੀ ਵੱਲੋਂ ਕੂੜਾ ਚੁੱਕਣ ਦੇ ਬਾਰੇ ਵਿਚ ਸਮੇਂ ਸਮੇਂ 'ਤੇ ਸਮੀਖਿਆ ਕੀਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਜਿਲ੍ਹਾਂ ਵਿਚ ਕੰਪਨੀ ਨੂੰ ਸਫਾਈ ਵਿਵਸਥਾ ਬਨਾਉਣ ਦਾ ਕੰਟਰੈਕਟ ਦਿੱਤਾ ਗਿਆ ਹੈ ਅਤੇ ਇਸ ਬਾਰੇ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|