ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਜਿਲ੍ਹਾ ਦੇ ਅੰਤੋਂਦੇਯ ਭਵਨ ਤੇ ਸਰਲ ਕੇਂਦਰ ਦਾ ਨਿਰੀਖਣ ਕੀਤਾ ਅਤੇ ਇੱਥੇ ਜਨਸਾਧਾਰਣ ਨੂੰ ਦਿੱਤੀ ਜਾ ਰਹੀ ਨਾਗਰਿਕ ਸਹੂਲਤਾਂ ਤੇ ਸੇਵਾਵਾਂ 'ਤੇ ਸੰਤੋਸ਼ ਪ੍ਰਗਟਾਇਆ| ਉਨ੍ਹਾਂ ਨੇ ਇੰਨ੍ਹਾਂ ਕੇਂਦਰਾਂ 'ਤੇ ਪਹੁੰਚੇ ਲਾਭ ਪਾਤਰਾਂ ਨਾਲ ਗਲਬਾਤ ਕੀਤੀ ਅਤੇ ....

November 08, 2019
  • ਚੰਡੀਗੜ੍ਹ, 07 ਨਵੰਬਰ  - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਜਿਲ੍ਹਾ ਦੇ ਅੰਤੋਂਦੇਯ ਭਵਨ ਤੇ ਸਰਲ ਕੇਂਦਰ ਦਾ ਨਿਰੀਖਣ ਕੀਤਾ ਅਤੇ ਇੱਥੇ ਜਨਸਾਧਾਰਣ ਨੂੰ ਦਿੱਤੀ ਜਾ ਰਹੀ ਨਾਗਰਿਕ ਸਹੂਲਤਾਂ ਤੇ ਸੇਵਾਵਾਂ 'ਤੇ ਸੰਤੋਸ਼ ਪ੍ਰਗਟਾਇਆ| ਉਨ੍ਹਾਂ ਨੇ ਇੰਨ੍ਹਾਂ ਕੇਂਦਰਾਂ 'ਤੇ ਪਹੁੰਚੇ ਲਾਭ ਪਾਤਰਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਲਈ|
  • ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅੰਤੋਂਦੇਯ ਭਵਨ ਤੇ ਸਰਲ ਕੇਂਦਰਾਂ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਰੀ ਨਾਗਰਿਕ ਸਹੂਲਤਾਂ ਤੇ ਸੇਵਾਵਾਂ ਸਮੇਂਬੱਧ ਤਰੀਕੇ ਨਾਲ ਇਕ ਛੱਤ ਦੇ ਹੇਠਾਂ ਮਿਲ ਸਕਣ| ਈ-ਦਿਸ਼ਾ  ਕੇਂਦਰ 'ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 274 ਨਾਗਰਿਕ ਸਹੂਲਤਾਂ ਅਤੇ ਅੰਤੋਂਦੇਯ ਭਵਨ 'ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 234 ਯੋਜਨਾਵਾਂ ਦਾ ਲਾਭ ਪੂਰੇ ਸੂਬੇ ਵਿਚ ਦਿੱਤਾ ਜਾ ਰਿਹਾ ਹੈ| ਮੁੱਖ ਮੰਤਰੀ ਨੇ ਮਿਨੀ ਸਕੱਤਰੇਤ ਸਞਿਤ ਈ-ਦਿਸ਼ਾ ਤੇ ਸਰਲ ਕੇਂਦਰ ਦਾ ਨਿਰੀਖਣ ਕੀਤਾ ਅਤੇ ਇੱਥੇ ਲੋਕਾਂ ਨੂੰ ਦਿੱਤੀ ਜਾ ਰਹੀ ਨਾਗਰਿਕ ਸਹੂਲਤਾਂ ਤੇ ਟੋਕਨ ਆਦਿ ਦੇਣ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕੀਤੀ| ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਪਾਇਆ ਕਿ ਉੱਥੇ ਰੋਜਾਨਾ ਲੋਕ ਵੱਡੀ ਗਿਣਤੀ ਵਿਚ ਨਾਗਰਿਕ ਸਹੂਲਤਾਂ ਦਾ ਲਾਭ ਲੈਣ ਲਈ ਪਹੁੰਚਦੇ ਹਨ| ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨ ਅਮਿਤ ਖੱਤਰੀ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕੇਂਦਰ ਨੂੰ ਜਾਂ ਤਾਂ ਵੱਡੇ ਸਥਾਨ 'ਤੇ ਟ੍ਰਾਂਸਫਰ ਕਰਨ ਜਾਂ ਫਿਰ ਉਸ ਦੇ ਦੋ ਦਫਤਰ ਬਣਾਉਣ ਤਾਂ ਜੋ ਲੋਕਾਂ ਦਾ ਸਮੇਂ ਖਰਾਬ ਨਾ ਹੋਵੇ| ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਲੋਕਾਂ ਨੂੰ ਨਾਗਰਿਕ ਸਹੂਨਤਾਂ ਬਿਹਤਰ ਤੇ ਸਮੇਂਬੱਧ ਤਰੀਕੇ ਨਾਲ ਮਿਲੇ|
  • ਇਸ ਤੋਂ ਪਹਿਲਾ, ਮੁੱਖ ਮਤਰੀ ਵਿਕਾਸ ਸਦਨ ਸਥਿਤ ਅੰਤੋਂਦੇਯ ਭਵਨ ਗਏ ਜਿੱਥੇ ਉਹ ਸੱਭ ਤੋਂ ਪਹਿਲਾਂ ਟੋਕਨ ਕਾਊਂਟਰ 'ਤੇ ਗਏ| ਉਨ੍ਹਾਂ ਨੇ ਟੋਕਨ ਕਾਊਂਟਰ 'ਤੇ ਤੈਨਾਤ ਵਿਅਕਤੀ ਤੋਂ ਟੋਕਨ ਪ੍ਰਾਪਤ ਕਰਨ ਸਬੰਧੀ ਪ੍ਰਕ੍ਰਿਆ ਦੇ ਬਾਰੇ ਵਿਚ ਵਿਸਥਾਰ ਨਾਲ ਪੁਛਿਆ| ਇਸ ਦੇ ਬਾਅਦ ਮੁੱਖ ਮੰਤਰੀ ਅੰਤੋਂਦੇਯ ਭਵਨ ਵਿਚ ਪਸ਼ੂਪਾਲਣ ਵਿਭਾਗ ਦੀ ਯੋਜਨਾ ਦਾ ਲਾਭ ਲੈਣ ਲਈ ਪਹੁੰਚੇ ਲਾਭ ਪਾਤਰਾਂ ਨਾਲ ਗਲਬਾਤ ਕੀਤੀ ਅਤੇ ਉੱਥੇ ਮੌਜੂਦ ਕਰਮਚਾਰੀ ਨਾਲ ਯੋਜਨਾ ਦਾ ਲਾਭ ਦੇਣ ਸਬੰਧੀ ਓਪਚਾਰਿਕਤਾਵਾਂ ਪੂਰੀਆਂ ਕਰਨ ਨੂੰ ਕਿਹਾ| ਇਸ ਤੋਂ ਬਾਅਦ ਮੁੱਖ ਮੰਤਰੀ ਨੇ ਆਪਕੀ ਬੇਟੀ-ਹਮਾਰੀ ਬੇਟੀ ਯੋਜਨਾ ਦਾ ਲਾਭ ਲੈਣ ਲਈ ਪਹੁੰਚੀ ਲਾਭ ਪਾਤਰ ਮਹਿਲਾ ਨਾਲ ਗਲ ਕੀਤੀ ਅਤੇ ਉਸ ਨੂੰ ਇਸ ਯੋਜਨਾ ਸਬੰਧੀ ਪ੍ਰਮਾਣ ਪੱਤਰ ਭੇਂਟ ਕੀਤਾ|
  • ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਇੱਥੇ ਯੌਜਨਾ ਔਸਤਨ 80 ਤੋਂ ਵੱਧ ਲੋਗ ਯੋਜਨਾ ਦਾ ਲਾਭ ਲੈਣ ਲਈ ਆਉਂਦੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਯੌਜਨਾਵਾਂ ਦਾ ਲਾਭ ਸਮੇਂ 'ਤੇ ਮਿਲਣਾ ਸਾਡੀ ਪ੍ਰਾਥਮਿਕਤਾਵਾਂ ਵਿੱਚੋਂ ਇਕ ਹੈ| ਉਨ੍ਹਾਂ ਨੇ ਅੰਤੋਂਦੇਯ ਭਵਨ ਵਿਚ ਸਾਈਨੇਜ ਅਤੇ ਯੌਜਨਾਵਾਂ ਸਬੰਧੀ ਜਾਣਕਾਰੀ ਚਿਪਕਾਉਣ ਦੇ ਵੀ ਨਿਰਦੇਸ਼ ਦਿੱਤੇ|