ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ|

  • ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ
  • ਚੰਡੀਗੜ•, 06 ਨਵੰਬਰ (   ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ|
  • ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸ਼ੈਸ਼ਨ ਸਮਾਪਨ ਦੇ ਬਾਅਦ ਮੀਡੀਆ ਕਰਮਚਾਰੀਆਂ ਦੇ ਨਾਲ ਹੋਈ ਗਲਬਾਤ ਦੌਰਾਨ ਕੀਤਾ| ਉਨ•ਾਂ ਨੇ ਦਸਿਆ ਕਿ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਤੋਂ ਲਗਭਗ 5500 ਸ਼ਰਧਾਲੂ ਬੱਸ ਅਤੇ ਰੇਲ ਤੋਂ ਜਾਣਗੇ, ਜਿਨ•ਾਂ ਦਾ ਕਿਰਾਇਆ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ|
  • ਮੁੱਖ ਮੰਤਰੀ ਦੇ ਇਸ ਐਲਾਨ ਦਾ ਸਵਾਗਤ  ਸਿੱਖ ਸਮਾਜ ਦੇ ਵੱਖ-ਵੱਖ ਸਿੱਖ ਸੰਗਤਾਂ ਨੇ ਕੀਤਾ ਹੈ, ਜਿਨ•ਾਂ ਵਿਚ ਰਿਆਸੀ ਦੇ ਬਾਬਾ ਜਤਿੰਦਰ ਪਾਲ ਸਿੰਘ ਸੋਢੀ, ਇਸਰਾਨਾ ਦੇ ਬਾਬਾ ਦੇਵੇਂਦਰ ਸਿੰਘ, ਸਿਰਸਾ ਤੋਂ ਬਾਬਾ ਗੁਰਮੀਤ ਸਿੰਘ, ਕਰਨਾਲ ਦੇ ਬਾਬਾ ਜੋਗਾ ਸਿੰਘ ਤੇ ਬਾਬਾ ਕਸ਼ਮੀਰਾ ਸਿੰਘ, ਦਿੱਲੀ ਤੋਂ ਬਾਬਾ ਸੁਰੇਂਦਰ ਸਿੰਘ,ਜਗਾਧਰੀ ਦੇ ਮਹੰਤ ਕਰਮਜੀਤ ਸਿੰਘ ਸ਼ਾਮਿਲ ਹੈ| ਇਸ ਤਰ•ਾ, ਰੋਹਤਕ ਦੇ ਪ੍ਰੀਤਮ ਸਿੰਘ ਬਿਆਨਾ, ਰਾਮ ਸਿੰਘ ਹੰਸ ਅਤੇ ਵੇਦ ਮੱਕੜ, ਅੰਬਾਲਾ ਕੈਂਟ ਤੋਂ ਸ੍ਰੀ ਬਿੰਦਰਾ, ਅੰਬਾਲਾ ਸਿਟੀ ਤੋਂ ਮੋਹਨਜੀਤ ਸਿੰਘ, ਫਰੀਦਾਬਾਦ ਤੋਂ ਏ.ਐਸ. ਖੁਰਾਨਾ, ਯਮੁਨਾਨਗਰ ਲੋਹਗੜ• ਟਰਸਟ ਦੇ ਦਿਲਜੀਤ ਸਿੰਘ ਬਾਜਵਾ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਜੋਗਾ ਸਿੰਘ, ਕਰਨਾਲ ਤੋਂ ਸਰਦਾਰ ਹਰਪ੍ਰੀਤ ਸਿੰਘ, ਸਰਦਾਰ ਜਗਦੀਪ ਸਿੰਘ ਝਿੰਡਾ, ਸਰਦਾਰ ਗੁਰਵਿੰਦਰ ਸਿੰਘ, ਪਾਣੀਪਤ ਤੋਂ ਮੋਹਨਜੀਤ ਸਿੰਘ, ਸਿਰਸਾ ਤੋਂ ਸੁਰੇਂਦਰ ਸਿੰਘ ਵੇਦਵਾਲਾ, ਕੁਰੂਕਸ਼ੇਤਰ ਤੋਂ ਗੁਰਬਚਨ ਸਿੰਘ, ਪਾਣੀਪਤ ਤੋਂ ਭੁਪੇਂਦਰ ਸਿੰਘ ਅਤੇ ਮੇਅਰ ਅਵਨੀਤ ਕੌਰ ਸ਼ਾਮਿਲ ਹਨ|
  • ਰਾਜ ਸਰਕਾਰ ਵੱਲੋਂ ਪਿਛਲੇ 3 ਜੂਨ, 2016 ਨੂੰ ਯਮੁਨਾਨਗਰ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ 300ਵੇਂ ਸ਼ਹੀਦੀ ਪੁਰਬ ਨੂੰ ਰਾਜ ਪੱਧਰ 'ਤੇ ਮਨਾਇਆ ਗਿਆ| ਇਸ ਤਰ•ਾਂ, 12 ਫਰਵਰੀ, 2017 ਨੂੰ ਕਰਨਾਲ ਵਿਚ ਅਤੇ 12 ਨਵੰਬਰ, 2017 ਯਮੁਨਾਨਗਰ ਵਿਚ 350ਵਾਂ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਮਨਾਇਆ ਗਿਆ| ਉੱਥੇ, 4 ਅਗਸਤ, 2019 ਨੂੰ ਸਿਰਸਾ ਵਿਚ 550ਵਾਂ ਪ੍ਰਕਾਸ਼ ਪੁਰਬ ਆਯੋਜਿਤ ਕੀਤਾ ਗਿਆ| ਪਟਨਾ ਵਿਚ ਆਯੋਜਿਤ ਕੀਤੇ ਗਏ ਪ੍ਰਕਾਸ਼ ਪੁਰਬ ਵਿਚ ਸ਼ਰਧਾਲੂਆਂ ਲਈ ਰਾਜ ਸਰਕਾਰ ਵੱਲੋਂ ਇਕ ਵਿਸ਼ੇਸ਼ ਰੇਲਗੱਡੀ ਵੀ ਸਾਲ 2017 ਵਿਚ ਚਲਾਈ ਗਈ ਸੀ|