ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ (ਆਬਕਾਰੀ) ਮੰਤਰੀ ਸ੍ਰੀ ਕਵਾਸੀ ਲਖਮਾ ਨੇ ਮੁਲਾਕਾਤ ਕੀਤੀ ਅਤੇ ਸ੍ਰੀ ਮਨੋਹਰ ਲਾਲ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਦੀ ਵਧਾਈ ਦਿੱਤੀ|

  • ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ
  • ਚੰਡੀਗੜ, 21 ਨਵੰਬਰ (   ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ (ਆਬਕਾਰੀ) ਮੰਤਰੀ ਸ੍ਰੀ ਕਵਾਸੀ ਲਖਮਾ ਨੇ ਮੁਲਾਕਾਤ ਕੀਤੀ ਅਤੇ ਸ੍ਰੀ ਮਨੋਹਰ ਲਾਲ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਦੀ ਵਧਾਈ ਦਿੱਤੀ|
  • ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਰੁਜਗਾਰ, ਖੇਤੀਬਾੜੀ, ਸਭਿਆਚਾਰ ਅਤੇ ਉਦਯੋਗ ਦੇ ਨਾਲ-ਨਾਲ ਮੌਜੂਦਾ ਰਾਜਨੀਤਿਕ ਸਥਿਤੀਆਂ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ| ਗਲਬਾਤ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਛਤੀਸਗੜ ਵਿਚ ਆਪਣੇ ਪ੍ਰਵਾਸ ਦੇ ਤਜਰਬਿਆਂ ਨੂੰ ਸਾਂਝਾਂ ਕਰਦੇ ਹੋਏ ਕਿਹਾ ਕਿ ਉਨਾਂ ਨੇ ਛਤੀਸਗੜ ਵਿਚ ਕਾਫੀ ਸਮਾਂ ਬਿਤਾਇਆ ਹੈ ਅਤੇ ਇੱਥੇ ਜਿਆਦਾਤਰ ਇਲਾਕਿਆਂ ਨੂੰ ਦੇਖਿਆ ਹੈ|
  • ਇਸ ਮੌਕੇ 'ਤੇ ਸ੍ਰੀ ਲਖਮਾ ਨੇ ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦੀ ਸ਼ਲਾਘਾ  ਕਰਦੇ ਹੋਏ ਕਿਹਾ ਕਿ ਛਤੀਸਗੜ ਵਿਚ ਵੀ ਅਜਿਹੀ ਸਫਲ ਯੋਜਨਾਵਾਂ ਨੂੰ ਦੋਹਰਾਇਆ ਜਾਵੇਗਾ| ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ (ਆਬਕਾਰੀ) ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਦੇ ਮੇਹਨਤੀ ਅਤੇ ਲਗਨਸ਼ੀਲ ਲੋਕਾਂ ਵੱਲੋਂ ਛਤੀਸਗੜ ਦੇ ਵਿਕਾਸ ਵਿਚ ਵੀ ਮਹਤੱਵਪੂਰਣ ਯੋਗਦਾਨ ਦਿੱਤਾ ਜਾ ਰਿਹਾ ਹੈ|
  • ਇਸ ਮੌਕੇ 'ਤੇ ਉਨਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ 27 ਦਸੰਬਰ ਤੋਂ 29 ਦਸੰਬਰ, 2019 ਨੂੰ ਰਾਏਪੁਰ ਵਿਚ ਆਯੋਜਿਤ ਹੋਣ ਵਾਲੇ ਕੌਮੀ ਆਦੀਵਾਸੀ ਨਾਚ ਮਹਾਉਤਸਵ ਲਈ ਸੱਦਾ ਵੀ ਦਿੱਤਾ|