ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਭਾਰਤੀ ਉਦਯੋਗ ਫੈਡਰੇਸ਼ਨ (ਸੀ.ਆਈ.ਆਈ.) ਦੇ ਨਾਰਥਨ ਰਿਜਨ ਦੇ ਚੇਅਰਮੈਨ ਸਮੀਰ ਗੁਪਤਾ ਦੀ ਅਗਵਾਈ ਹੇਠ ਇਕ ਵਫਦ ਨੇ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ|

  • ਭਾਰਤੀ ਉਦਯੋਗ ਫੈਡਰੇਸ਼ਨ  ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ
  • ਚੰਡੀਗੜ, 21 ਨਵੰਬਰ (   ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਭਾਰਤੀ ਉਦਯੋਗ ਫੈਡਰੇਸ਼ਨ (ਸੀ.ਆਈ.ਆਈ.) ਦੇ ਨਾਰਥਨ ਰਿਜਨ ਦੇ ਚੇਅਰਮੈਨ ਸਮੀਰ ਗੁਪਤਾ ਦੀ ਅਗਵਾਈ ਹੇਠ ਇਕ ਵਫਦ ਨੇ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ|
  • ਮੁਲਾਕਤਾ ਦੌਰਾਨ ਵਫਦ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਰੁਜਗਾਰ, ਅਕਸ਼ੈ ਉਰਜਾ, ਉਦਯੋਗ, ਅਰਥ-ਵਿਵਸਥਾ, ਇੰਫ੍ਰਾਸਟਕਚਰ ਆਦਿ ਵਿਸ਼ੇਆਂ 'ਤੇ ਚਰਚਾ ਕੀਤੀ ਅਤੇ ਪ੍ਰਸੰਘ ਵੱਲੋਂ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂਦੀ ਜਾਣਕਾਰੀ ਦਿੱਤੀ| ਇਸ ਮੌਕੇ 'ਤੇ ਸ੍ਰੀ ਸਮੀਰ ਗੁਪਤਾ ਨੇ ਮੁੱਖ ਮੰਤਰੀ ਨੂੰ ਸੀ.ਆਈ.ਆਈ. ਵੱਲੋਂ ਤਿਆਰ ਕੀਤੇ ਗਏ ਵਿਜਨ ਡਾਕਯੂਮੈਂਟਰੀ ਦੀ ਇਕ ਕਾਪੀ ਵੀ ਭੇਂਟ ਕੀਤੀ|
  • ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਉਹ ਰਾਜ ਵਿਚ ਅਕਸ਼ੈ ਉਰਜਾ 'ਤੇ ਕੰਮ ਕਰਨਾ ਚਾਹੁੰਦੇ ਹਨ ਜਿਸ ਨਾਲ ਰਾਜ ਵਿਚ ਵਿਕਾਸ ਦੀ ਗਤੀ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਊਰਜਾ ਦਾ ਇਕ ਵਿਕਲਪ ਤਿਆਰ ਹੋਵੇਗਾ| ਵਫਦ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਊਰਜਾ ਦੇ ਖੇਤਰ ਵਿਚ ਸਰਕਾਰ ਦੇ ਨਾਲ ਮਿਲ ਕੇ ਇਕ ਪਾਇਲਟ ਪਰਿਯੋਜਨਾ 'ਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਕਿ ਕਿਫਾਇਤੀ ਉਰਜਾ ਤਿਆਰ ਕੀਤੀ ਜਾ ਸਕੇ, ਇਸ 'ਤੇ ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਪ੍ਰਸੰਘ ਦੇ ਨਾਲ ਮਿਲ ਕੇ ਇਸ ਤਰਾ ਦੀ ਪਰਿਯੋਜਨਾ ਲਈ ਸੰਭਾਨਾਵਾਂ ਤਲਾਸ਼ਣ ਦਾ ਕੰਮ ਕਰਨ|
  • ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਦਸਿਆ ਕਿ ਹਰਿਆਣਾ ਰਾਜ ਨੇ ਈਜ-ਆਫ-ਫੂਇੰਗ ਬਿਜਨੈਸ ਵਿਚ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਅਤੇ ਇਸ ਮਾਮਲੇ ਵਿਚ ਹੁਣ ਹਰਿਆਣਾ ਉੱਤਰ ਭਾਰਤ ਵਿਚ ਪਹਿਲੇ ਸਥਾਨ 'ਤੇ ਹੈ| ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਜ ਨੂੰ ਵਿਕਾਸ ਦੇ ਮਾਮਲੇ ਵਿਚ ਸੱਭ ਤੋਂ ਅੱਗੇ ਲੈ ਜਾਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵਿਚ ਉਨਾਂ ਦੀ ਸਰਕਾਰ ਸਟਾਰਟ-ਅੱਪ ਖੇਤਰ ਵਿਚ ਹਰ ਸੰਭਵ ਸਹਿਯੋਣ ਦੇਣ ਲਈ ਤਿਆਰ ਹੈ| ਮੁੱਖ ਮੰਤਰੀ ਸਾਹਮਣੇ ਪ੍ਰਸੰਘ ਦੇ ਅਧਿਕਾਰੀਆਂ ਨੇ ਬਿਜਲੀ, ਪਾਣੀ, ਪ੍ਰਦੂਸ਼ਣ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਨਾਲ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ|
  • ਮੁੱਖ ਮੰਤਰੀ ਨੇ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰਿਆਣਾ ਵਿਚ ਉਦਯੋਗ ਸਥਾਪਿਤ ਹੋਣ, ਪਰ ਇੰਨਾਂ ਉਦਯੋਗਾਂ ਵਿਚ ਹਰਿਆਣਾ ਦੇ ਨੌਜੁਆਨਾਂ ਨੂੰ ਰੁਜਗਾਰ ਵੀ ਪ੍ਰਾਪਤ ਹੋਣ| ਉਨਾਂ ਨੇ ਕਿਹਾ ਕਿ ਉਨਾਂ ਦੀ ਪਹਿਲ ਰਾਜ ਦੇ ਨੌਜੁਆਨਾਂ ਨੂੰ ਰੁਜਗਾਰ ਦਿਲਵਾਇਆ ਹੈ, ਜਿਸ ਦੇ ਲਈ ਰਾਜ ਸਰਕਾਰ ਵੱਲੋਂ ਜਿਲਾ ਪਲਵਲ ਵਿਚ ਕੌਸ਼ਲ ਵਿਕਾਸ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ| ਇਸ ਕੜੀ ਵਿਚ ਪ੍ਰਸੰਘ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਫੈਡਰੇਸ਼ਨ ਵੱਲੋਂ ਨੌਜੁਆਨਾਂ ਵਿਚ ਕੌਸ਼ਲ ਵਿਕਾਸ ਤਹਿਤ ਗੁਰੂਗ੍ਰਾਮ ਵਿਚ ਮਾਡਲ ਕੈਰਿਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ ਅਤੇ ਹੁਣ ਤਕ ਉੱਥੋਂ ਸਿਖਲਾਈ ਪ੍ਰਾਪਤ ਕਰ ਚੁੱਕੇ 50,000 ਨੌਜੁਆਨਾਂ ਨੂੰ ਰੁਜਗਾਰ ਮਿਲਿਆ ਹੈ| ਅਧਿਕਾਰੀਆਂ ਨੇ ਕਿਹਾ ਕਿ ਉਹ ਰਾਜ ਦੇ ਪਾਣੀਪਤ, ਫਰੀਦਾਬਾਦ ਅਤੇ ਪੰਚਕੂਲਾ ਵਿਚ ਨੌਜੁਆਨਾਂ ਦੇ ਕੌਸ਼ਲ ਵਿਕਾਸ ਨੂੰ ਨਿਖਾਰਣ ਲਈ ਅਜਿਹੇ ਮਾਡਲ ਕੈਰਿਅਰ ਸੈਂਟਰ ਖੋਲਣਾ ਚਾਹੁੰਦੇ ਹਨ, ਜਿਸ 'ਤੇ ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਨੂੰ ਇਕ ਕੰਮ ਯੋਜਨਾ ਬਨਾਉਣ ਲਈ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇੰਨਾਂ ਸੈਂਟਰਾਂ ਦੀ ਮਾਨਤਾ ਰਾਜ ਦੇ ਕੌਸ਼ਲ ਵਿਕਾਸ ਯੂਨੀਵਰਸਿਟੀ ਨਾਲ ਕੀਤੀ ਜਾਵੇ|
  • ਮੁਲਾਕਾਤ ਦੌਰਾਨ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੀ ਅਗਵਾਈ ਵਿਚ ਚਲਾਈ ਜਾ ਰਹੀ ਰਾਜ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਨਵੇਂ ਪਹਿਲੂਆਂ ਤੇ ਕਦਮਾਂ ਦੀ ਵੀ ਸ਼ਲਾਘਾ ਕੀਤੀ|
  • ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਟੀ.ਵੀ.ਐਸ.ਐਨ. ਪ੍ਰਸਾਦ ਅਤੇ ਸੀ.ਆਈ.ਡੀ. ਤੋਂ ਸ੍ਰੀ ਅਨੁਜ ਮੁਜਾਲ ਦੇ ਇਲਾਵਾ ਸੀ.ਆਈ.ਆਈ. ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|