ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੇਤਰਹੀਨ ਅਪਾਹਜ ਵੋਟਰਾਂ ਦੀ ਸਹੂਲਤ ਲਈ ਐਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਛਾਪਵਾਈ ਗਈ ਹੈ| ਇਸ ਤੋਂ ਇਲਾਵਾ, ਅਪਾਹਜ ਵੋਟਰਾਂ ਨੂੰ ਅਨੇਕ ਤਰਾ ਦੀ ਸਹੂਲਤਾਂ ਮਹੁਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਹੀਲਚੇਅਰ ਦੀ

October 16, 2019
  • ਚੰਡੀਗੜ, 15 ਅਕਤੂਬਰ (   ) - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੇਤਰਹੀਨ ਅਪਾਹਜ ਵੋਟਰਾਂ ਦੀ ਸਹੂਲਤ ਲਈ ਐਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਛਾਪਵਾਈ ਗਈ ਹੈ| ਇਸ ਤੋਂ ਇਲਾਵਾ, ਅਪਾਹਜ ਵੋਟਰਾਂ ਨੂੰ ਅਨੇਕ ਤਰਾ ਦੀ ਸਹੂਲਤਾਂ ਮਹੁਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਹੀਲਚੇਅਰ ਦੀ ਵਿਵਸਥਾ, ਚੋਣ ਕੇਂਦਰ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ|
  • ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੋਕਸਭਾ ਆਮ ਚੋਣ-2019 ਵਿਚ ਚੋਣ ਕੀਤੇ ਅਪਾਹਰ ਵੋਟਰਾਂ ਦੀ ਗਿਣਤੀ 1 ਲੱਖ 4 ਹਜਾਰ ਸੀ| ਪੂਰੇ ਭਰ ਵਿਚ ਚਲਾਏ ਗਏ ਸਵੀਪ ਪ੍ਰੋਗ੍ਰਾਮਾਂ ਦੇ ਪਰਿਣਾਮਸਰੂਪ ਹੁਣ ਅਪਾਹਜ ਵੋਟਰਾਂ ਦੀ ਗਿਣਤੀ 1 ਲੱਖ 38 ਹਜਾਰ 196 ਹੋ ਗਈ ਹੈ| ਉਨਾਂ ਨੇ ਦਸਿਆ ਕਿ 4 ਅਕਤੂਬਰ, 2019 ਦੇ ਅਨੁਸਾਰ ਰਾਜ ਵਿਚ ਨੇਤਰਹੀਨ ਅਪਾਹਜ ਵੋਟਰ 11,660, ਬੋਲਣ ਅਤੇ ਸੁਨਣ ਤੋਂ ਅਸਮਰਥ ਅਪਾਹਜਵੋਟਰ 8428, ਚਲਣ ਵਿਚ ਅਸਮਰਥ ਅਪਾਹਜ ਵੋਟਰ 79537ਅਤੇ ਹੋਰ ਅਪਾਹਜ ਵੋਟਰ 38,571 ਹਨ| ਉਨਾਂ ਨੇ ਦਸਿਆ ਕਿ ਸਾਰੇ ਅਪਾਹਜ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਮੁੜ ਘਰ ਛੱਡਣ ਲਈ ਵਾਹਨ ਦੀ ਸਹੂਲਤ ਮਹੁਈਆ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰਥ ਹਨ, ਉਨਾਂ ਅਪਾਹਜ ਵੋਟਰਾਂ ਨੂੰ ਵਹੀਲਚੇਅਰ ਵੀ ਮਹੁਈਆ ਕਰਵਾਈ ਜਾਵੇਗੀ| ਹਰੇਕ ਚੋਣ ਕੇਂਦਰ 'ਤੇ ਰੈਂਮ ਦੀ ਵਿਵਸਥਾ ਵੀ ਕੀਤੀ ਜਾਵੇਗੀ| ਇਸ ਦੇ ਨਾਲ ਹੀ, ਉਨਾਂ ਦੀ ਸਹਾਇਤਾ ਲਈ ਐਨ.ਸੀ.ਸੀ. ਅਤੇ ਰੈਡ ਕ੍ਰਾਸ ਵਾਲੰਟੀਅਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ|
  • ਉਨਾਂ ਨੇ ਦਸਿਆ ਕਿ ਜੋ ਅਪਾਹਜ ਵੋਟਰ ਚੋਣ ਕੇਂਦਰ ਤਕ ਜਾਣ ਅਤੇ ਘਰ ਵਾਪਸ ਆਉਣ ਲਈ ਟ੍ਰਾਂਸਪੋਰਟ ਦੀ ਸਹੂਲਤ ਅਤੇ ਵਹੀਲਚੇਅਰ ਦੀ ਸਹੂਲਤ ਚਾਹੁੰਦੇ ਹਨਠ ਉਨਾਂ ਨੁੰ ਜਿਲਾ ਪ੍ਰਸਾਸ਼ਨ ਨੂੰ 4 ਤੋਂ 5 ਦਿਨ ਪਹਿਲਾਂ ਸੂਚਿਤ ਕਰਨਾ ਹੋਵੇਗਾ| ਇਸ ਤੋਂ ਇਲਾਵਾ, ਪੀ.ਡਬਲਿਯੂ.ਡੀ. ਮੋਬਾਇਲ ਐਪ ਰਾਹੀਂ ਵੀ ਇਨਾਂ ਸਹੂਲਤਾਂ ਲਈ ਮੰਗ ਕਰ ਸਕਦੇ ਹਨ|
  • ਸ੍ਰੀ ਅਨੁਰਾਗ ਅਗਰਵਾਲ ਨੜੇ ਦਸਿਆ ਕਿ ਨੇਤਰਹੀਨ ਅਪਾਹਜ ਵੋਟਰ ਅਤੇ ਉਹ ਅਪਾਹਜ ਵੋਟਰ ਜੋ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਅਸਮਰਥ ਹਨ, ਉਹ ਵੋਟ ਪਾਉਣ ਲਈ ਆਪਣੇ ਨਾਲ ਇਕ ਸਹਿਯੋਗੀ ਨੂੰ ਲੈ ਕੇ ਜਾ ਸਕਦੇ ਹਨ| ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ|
  • ਉਨਾਂ ਨੇ ਦਸਿਆ ਕਿ ਅਪਾਹਜ ਵੋਟਰ ਜੋ ਖੁਦ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਸਮਰਥ ਹਨ, ਉਨਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗੀ ਅਪਾਹਜ ਵੋਟਰ ਨੂੰ ਵੋਟਿੰਗ ਰੂਮ ਤਕ ਲੈ ਜਾ ਸਕਦੇ ਹਨ ਪਰ ਸਹਿਯੋਗੀ ਵੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ|