ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਗਾ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣ, 2019 ਵਿਚ ਦਿਵਯਾਂਗ ਵੋਟਰਾਂ ਦੇ ਵੋਟ ਫੀਸਦੀ ਵਿਚ ਵਾਧਾ ਹੋਵੇ, ਇਸ ਲਈ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਨੁਸਾਰ ਵੋਟ ਕੇਂਦਰਾਂ ਵਿਚ ਦਿਵਯਾਂਗ ਵੋਟਰਾਂ ਲਈ ਸਹੂਲਤਾਂ ਦਿੱਤੀ ਜਾਣਗੀਆਂ ਤਾਂ ਉਹ ਵੀ ਹਰਿਆਣਾ ਦੇ ਇਸ...

September 27, 2019
  • ਹਰਿਆਣਾ ਵਿਚ ਵਿਧਾਨ ਸਭਾ ਚੋਣ, 2019 ਵਿਚ ਦਿਵਯਾਂਗ ਵੋਟਰਾਂ ਦੇ ਵੋਟ ਫੀਸਦੀ ਵਿਚ ਵਾਧਾ ਹੋਵੇ
  • ਚੰਡੀਗੜ, 25 ਸਤੰਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਗਾ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣ, 2019 ਵਿਚ ਦਿਵਯਾਂਗ ਵੋਟਰਾਂ ਦੇ ਵੋਟ ਫੀਸਦੀ ਵਿਚ ਵਾਧਾ ਹੋਵੇ, ਇਸ ਲਈ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਨੁਸਾਰ ਵੋਟ ਕੇਂਦਰਾਂ ਵਿਚ ਦਿਵਯਾਂਗ ਵੋਟਰਾਂ ਲਈ ਸਹੂਲਤਾਂ ਦਿੱਤੀ ਜਾਣਗੀਆਂ ਤਾਂ ਉਹ ਵੀ ਹਰਿਆਣਾ ਦੇ ਇਸ ਤਿਉਹਾਰ ਵਿਚ ਹਿੱਸਾ ਲੈ ਸਕਣ|
  • ਸ੍ਰੀ ਅਨੁਰਾਗ ਅਗਰਵਾਲ ਅੱਜ ਇੱਥੇ ਰਾਜ ਪੱਧਰੀ ਸੰਚਾਲਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਡੀਕੇ ਬੇਹਰਾ, ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਤੇ ਅਪੂਰਵ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ, ਮੌਲਿਕ, ਸਮਾਜਿਕ ਭਲਾਈ ਵਿਭਾਗ, ਰੈਡ ਕਰਾਸ ਅਤੇ ਮਹਿਲਾ ਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀ ਵੀ ਹਾਜਿਰ ਸਨ|
  • ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਦੇ ਆਦੇਸ਼ਾਨੁਸਾਰ ਦਿਵਯਾਂਗ ਵੋਟਰਾਂ ਦੀ ਸਹੂਲਤ ਲਈ ਵੋਟ ਕੇਂਦਰਾਂ ਵਿਚ ਰੈਂਪ, ਪੀਣ ਦਾ ਪਾਣੀ, ਮੈਡੀਕਲ ਕਿੱਟ, ਹੈਲਪ ਡੈਸਕ ਅਤੇ ਸ਼ੈਡ ਦੀ ਸਹੂਲਤ ਹੋਣੀ ਚਾਹੀਦੀ ਹੈ| ਉਨਾਂ ਕਿਹਾ ਕਿ ਦਿਵਯਾਂਗ ਵੋਟਰਾਂ ਲਈ ਵਹਿਲ ਚੇਅਰ ਅਤੇ ਸਵੈ-ਸੇਵਕਾਂ ਦੀ ਵੀ ਸਹੂਲਤ ਹੋਣੀ ਚਾਹੀਦੀ ਹੈ| ਉਨਾਂ ਕਿਹਾ ਕਿ ਦਿਵਯਾਂਗ ਵੋਟਰਾਂ ਦੀ ਸਹੂਲਤ ਲਈ ਟਰਾਂਸਪੋਰਟ ਦੀ ਵੀ ਸਹੂਲਤ ਯਕੀਨੀ ਕੀਤੀ ਜਾਵੇ ਅਤੇ ਉਨਾਂ ਨੂੰ ਘਰ ਤੋਂ ਵੋਟ ਕੇਂਦਰ ਤਕ ਲਿਜਾਇਆ ਜਾਵੇਗਾ|
  • ਉਨਾਂ ਕਿਹਾ ਕਿ ਨੇਤਹੀਣ ਦਿਵਯਾਂਗ ਵੋਟਰਾਂ ਲਈ ਵੋਟਰ ਸਲੀਪ ਬ੍ਰੇਲ ਲਿਪੀ ਵਿਚ ਛੱਪਾ ਕੇ ਉਨਾਂ ਤਕ ਪਹੁੰਚਾਈ ਜਾਵੇ ਤਾਂ ਜੋ ਉਨਾਂ ਨੂੰ ਵੋਟ ਦੇਣ ਵਿਚ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ| ਉਨਾਂ ਕਿਹਾ ਕਿ ਵੋਟ ਕੇਂਦਰਾਂ 'ਤੇ ਦਿਵਯਾਂਗ ਵੋਟਰਾਂ ਨੂੰ ਵੋਟ ਕਰਨ ਲਈ ਪਹਿਲਾਂ ਪਹਿਲ ਦਿੱਤੀ ਜਾਵੇਗ ਤਾਂ ਜੋ ਉਨਾਂ ਨੂੰ ਉਡੀਕ ਨਾ ਕਰਨੀ ਪਏ|