ਹਰਿਆਣਾ ਦੇ ਕੁਰੂਕਸ਼ੇਤਰ ਵਿਚ 26 ਦਸੰਬਰ, 2019 ਨੂੰ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਪਹੁੰਚਣਗੇ|

November 08, 2019
  • ਚੰਡੀਗੜ੍ਹ, 07 ਨਵੰਬਰ - ਹਰਿਆਣਾ ਦੇ ਕੁਰੂਕਸ਼ੇਤਰ ਵਿਚ 26 ਦਸੰਬਰ, 2019 ਨੂੰ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਪਹੁੰਚਣਗੇ|
  • ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਂਣਕਾਰੀ ਦਿੰਦੇ ਹੋਏ ਦਸਿਆ ਕਿ ਸੂਰਜ ਗ੍ਰਹਿਣ ਮੇਲੇ ਦਾ ਨੋਡਲ ਅਧਿਕਾਰੀ ਐਸ.ਡੀ.ਐਮ. ਥਾਨੇਸਰ ਨੂੰ ਬਣਾਇਆ ਗਿਆ ਹੈ| ਉਨ੍ਹਾਂ ਨੇ ਦਸਿਆ ਕਿ ਮੇਲੇ ਨਾਲ ਸਬੰਧਿਤ ਇਕ ਸੇਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ| ਬੈਰੀਕੇਟਿੰਗ ਅਤੇ ਬਾਹਰ ਤਸਂ ਆਉਣ ਵਾਲੇ ਲੋਕਾਂ ਦੀ ਠਹਿਰਣ ਦੀ ਵਿਵਸਥਾ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ| ਇਸ ਕਮੇਟੀ ਵਿਚ ਏ.ਡੀ.ਸੀ., ਸੀ.ਈ.ਓ. ਕੇ.ਡੀ.ਬੀ., ਐਸ.ਡੀ.ਐਮ. ਥਾਨੇਸਰ, ਡੀ.ਐਸ.ਪੀ. ਤੇ ਪਬਲਿਕ ਹੈਲਥ ਦੇ ਕਾਰਜਕਾਰੀ ਇੰਜੀਨੀਅਰ ਸ਼ਾਮਿਲ ਹਨ|
  • ਉਨ੍ਹਾਂ ਦਸਿਆ ਕਿ ਮਹਿਲਾ ਘਾਟਾਂ 'ਤੇ ਮਹਿਲਾ ਪੁਲਿਸ ਦੀ ਡਿਯੂਟੀ ਲਗਾਈ ਜਾਵੇਗੀ| ਦਵਾਈ, ਬਿਜਲੀ, ਪੇਯਜਲ, ਟਾਇਲੇਟ, ਸਫਾਈ, ਵਿਵਸਥਾ, ਦਮਕਲ ਮੋਟਰ-ਬੋਟ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ|