ਹਰਿਆਣਾ ਦੇ ਕੌਸ਼ਲ ਅਤੇ ਉਦਯੋਗਿਕ ਮੰਤਰੀ ਮੂਲਚੰਦ ਸ਼ਰਮਾ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਇੰਸਟੈਕਟਰਾਂ ਨੂੰ ਭਰਤੀ ਪਹਿਲ ਦੇ ਆਧਾਰ 'ਤੇ ਕਰਨ, ਭਵਨ ਨਿਰਮਾਣ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਅਤੇ ਸਾਰੇ ਆਈ.ਟੀ.ਆਈ. ਵਿਚ ਸੋਲਰ ਸਿਸਟਮ ਲਗਾਉਣ ਦੇ ਵੀ ਆਦੇਸ਼ ਦਿੱਤੇ ਹਨ|

  • ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਇੰਸਟੈਕਟਰਾਂ ਨੂੰ ਭਰਤੀ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ - ਕੌਸ਼ਲ ਅਤੇ ਉਦਯੋਗਿਕ ਮੰਤਰੀ
  • ਚੰਡੀਗੜ, 20 ਨਵੰਬਰ (   ) - ਹਰਿਆਣਾ ਦੇ ਕੌਸ਼ਲ ਅਤੇ ਉਦਯੋਗਿਕ ਮੰਤਰੀ ਮੂਲਚੰਦ ਸ਼ਰਮਾ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਇੰਸਟੈਕਟਰਾਂ ਨੂੰ ਭਰਤੀ ਪਹਿਲ ਦੇ ਆਧਾਰ 'ਤੇ ਕਰਨ, ਭਵਨ ਨਿਰਮਾਣ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਅਤੇ ਸਾਰੇ ਆਈ.ਟੀ.ਆਈ. ਵਿਚ ਸੋਲਰ ਸਿਸਟਮ ਲਗਾਉਣ ਦੇ ਵੀ ਆਦੇਸ਼ ਦਿੱਤੇ ਹਨ|
  • ਸ੍ਰੀ ਮੂਲਚੰਦ ਸ਼ਰਮਾ ਅੱਜ ਇੱਥੇ ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਵਿਭਾਗ, ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਅਤੇ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਵਿਕਾਸ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਦੇਵੇਂਦਰ ਸਿੰਘ, ਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਅਤੇ ਕੌਸ਼ਲ ਯੂਨੀਵਿਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਰਾਜ ਨਹਿਰੂ ਵੀ ਮੌਜੂਦ ਸਨ|
  • ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾਨਾ ਦੇ ਆਪਣੇ ਭਵਨ ਅਤੇ ਯੋਗ ਗਿਣਤੀ ਵਿਚ ਇੰਸਟਰਕਟਰ ਦਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਦੋਂ ਸਾਡੇ ਕੋਲ ਬੁਨਿਆਦੀ ਢਾਂਚਾਂ ਮਜਬੂਤ ਹੋਵੇਗਾ ਤਦ ਅਸੀਂ ਆਪਣੇ ਨੌਜੁਆਨਾਂ ਨੂੰ ਸਮੂਚੀ ਸਿਖਲਾਈ ਦੇ ਸਕਾਂਗੇ| ਉਨਾਂ ਨੇ ਕਿਹਾ ਕਿ ਵਿਭਾਗ ਵਿਚ ਇੰਸਟਰਕਟਰ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ ਖਾਲੀ ਆਸਾਮੀਆਂ ਨੂੰ ਪਹਿਲ ਦੇ ਅਧਾਰ 'ਤੇ ਭਰਨ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਨਾਲ ਪੈਰਵੀ ਕੀਤੀ ਜਾਵੇਗੀ| ਉਨਾਂ ਨੇ ਕੌਸ਼ਲ ਯੂਨੀਵਿਰਸਿਟੀ ਵਿਚ ਦੁਧੌਲਾ ਪਿੰਡ ਦੇ ਬੱਚਿਆਂ ਦੇ ਦਾਖਲੇ ਦੀ ਸਥਿਤੀ ਦੇ ਬਾਰੇ ਵਿਚ ਵੀ ਜਾਣਕਾਰੀ ਲਈ| ਇਸ ਤੋਂ ਇਲਾਵਾ, ਉਨਾ ਨੇ ਸੂਬੇ ਵਿਚ ਸਮੇਂ-ਸਮੇਂ 'ਤੇ ਲਗਾਏ ਗਏ ਰੁਜਗਾਰ ਮੇਲੇਆਂ ਦੇ ਸਬੰਧ ਵਿਚ ਵੀ ਜਾਣਕਾਰੀ ਲਈ| ਉਨਾਂ ਨੇ ਭਰੋਸਾ ਦਿਵਾਇਆ ਕਿ ਉਨਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਤਰਾਂ ਦਾ ਸਹਿਯੋਗ ਮਿਲੇਗਾ|
  • ਮੀਟਿੰਗ ਦੌਰਾਨ ਮੰਤਰੀ ਨੂੰ ਦਸਿਆ ਗਿਆ ਕਿ ਇਸ ਸਮੇਂ ਵਿਭਾਗ ਵੱਲੋਂ 172 ਸਰਕਾਰੀ ਆਈ.ਟੀ.ਆਈ. ਅਤੇ ਕ੍ਰਾਫਟਮੈਨ ਟ੍ਰੇਨਿੰਗ ਸਕੀਮ ਦੇ ਤਹਿਤ 246 ਨਿਜੀ ਆਈ.ਟੀ.ਆਈ. ਦੇ ਇਕ ਵਿਸ਼ਾਲ ਨੈਟਵਰਕ ਰਾਹੀਂ ਸੂਬੇ ਦੇ ਬੇਰੁਜਗਾਰ ਨੌਜੁਆਨਾਂ ਨੂੰ ਕੌਸ਼ਲ ਅਧਾਰਿਤ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਮੁਕਾਬਲਿਆਂ ਦੇ ਇਸ ਦਰ ਵਿਚ ਨਿਜੀ ਖੇਤਰ ਵਿਚ ਵੀ ਆਸਾਨੀ ਨਾਲ ਰੁਜਗਾਰ ਹਾਸਲ ਕਰਨ ਦੇ ਕਾਬਿਲ ਬਣ ਸਕਣ| ਇੰਨੌਾਂ ਸੰਸਥਾਨਾਂ ਵਿਚ ਇਕ ਹੋਰ ਦੋ ਸਾਲ ਦੇ ਸਮੇਂ ਦੇ ਇੰਜੀਨਅਰਿੰਗ ਤੇ ਗੈਰ-ਇੰਜੀਨੀਅਰਿੰਗ ਟ੍ਰੇਡ ਕੋਰਸ ਚਲਾਏ ਜਾ ਰਹੇ ਹਨ| ਚਾਲੂ ਵਿਦਿਅਕ ਸਾਲ 2019-20 ਦੌਰਾਨ ਸਰਕਾਰੀ ਆਈ.ਟੀ.ਆਈ. ਦਾਖਿਲੇ ਤਹਿਤ 2610 ਟ੍ਰੇਡ ਯੁਨਿਟਾਂ ਵਿਚ 57328 ਮੰਜੂਰ ਸੀਟਾਂ ਅਤੇ ਨਿਜੀ ਆਈ.ਟੀ.ਆਈ. ਵਿਚ 1593 ਟ੍ਰੇਡ ਯੂਨਿਟਸ ਵਿਚ 34388 ਸੀਟਾਂ ਸਨ| ਸ਼ੈਸ਼ਨ 2019-20 ਦੌਰਾਨ ਸਰਕਾਰੀ ਅਤੇ ਨਿਜੀ ਆਈ.ਟੀ.ਆਈ. ਵਿਚ 65627 ਟ੍ਰ੍ਰੇਨੀਆਂ ਨੂੰ ਦਾਖਿਲਾ ਦਿੱਤਾ ਗਿਆ| ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸਾਲ 1966 ਵਿਚ ਹਰਿਆਣਾ ਗਠਨ ਦੇ ਸਮੇਂ ਸੂਬੇ ਵਿਚ 48 ਸਰਕਾਰੀ ਆਈ.ਟੀ.ਆਈ. ਸਨ ਜਿਨਾਂ ਦੀ ਦਾਖਿਲਾ ਸਮਰੱਥਾ 7156 ਸੀ| ਹੁਣ ਸੂਬੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਆਈ.ਟੀ.ਆਈ. ਦੀ ਗਿਣਤੀ 418 ਹੈ ਜਿਨਾਂ ਵਿਚ 80 ਵੱਖ-ਵੱਖ ਟ੍ਰੇਡਾਂ ਵਿਚ 91716 ਮੰਜੂਰ ਸੀਟਾਂ ਹਨ|
  • ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਸ੍ਰੀ ਦੇਵੇਂਦਰ ਸਿੰਘ ਨੇ ਵਿਭਾਗ ਦੇ ਵੱਖ-ਵੱਖ ਪ੍ਰੋਗ੍ਰਾਮਾਂ ਅਤੇ ਯੋਜਨਾਵਾਂ ਦਾ ਸੰਪੇਖ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਭਾਗ ਦਾ ਮੰਤਵ ਹੈ ਕਿ ਟ੍ਰੇਨਿੰਗ ਸਟੇਜ 'ਤੇ ਹੀ ਯੁਵਾ ਇੰਡਸਟਰੀ ਨਾਲ ਜੁੜਨ ਜਿਸ ਦੇ ਲਈ ਵਿਭਾਗ ਵਿਚ ਸਿਖਲਾਈ ਪੱਧਰ 'ਤੇ ਮਾੜੇ-ਮੋਟੇ ਬਦਲਾਅ ਕੀਤਾ ਜਾ ਰਿਹਾ ਹੈ| ਉਨਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੂੰ ਲਾਗੂ ਕਰਨ ਲਈ ਹਰਿਆਣਾ ਨੂੰ ਪੂਰੇ ਦੇਸ਼ ਵਿਚ ਪਹਿਲਾ ਸਥਾਨ ਮਿਲਿਆ ਹੈ| ਉਨਾਂ ਨੇ ਦਸਿਆ ਕਿ ਵਿਭਾਗ ਵੱਲੋਂ ਨੌਜੁਆਨਾਂ ਵਿਚ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਉਨਾਂ ਨੂੰ ਰੁਜਗਾਰ ਦੇ ਕਾਬਿਲ ਬਣਾਉਣ ਲਈ ਕਈ ਤਰਾ ਦੇ ਕਦਮ ਚੁੱਕੇ ਗਏ ਹਨ| ਇਸ ਦਿਸ਼ਾ ਵਿਚ ਸੂਬੇ ਦੇ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਸਿਖਿਅਤ ਹੋਣ ਦੇ ਇਛੁੱਕ ਵਿਦਿਆਰਥੀਆਂ ਲਈ ਆਈ.ਟੀ.ਆਈ. ਸਟਾਰ ਟ੍ਰੇਨਿੰਗ ਪੋਰਟਲ ਸ਼ੁਰੂ ਕੀਤਾ ਗਿਆ ਹੈ| ਇਹ ਪੂਰੇ ਦੇਸ਼ ਵਿਚ ਆਪਣੀ ਤਰਾਂ ਦਾ ਅਨੌਖਾ ਪੋਰਟਲ ਹੈ ਜੋ ਆਈ.ਟੀ.ਆਈ. ਦਾ ਚੋਣ ਕਰਨ ਦੇ ਸਬੰਧ ਵਿਚ ਵਿਦਿਆਰਥੀਆਂ ਲਈ ਮੀਲ ਦਾ ਪੱਥਰ ਸਾਬਿਤ ਹੋ ਰਿਹਾ ਹੈ| ਇਸ ਪੋਰਟਲ ਨੂੰ ਆਨਲਾਇਨ ਐਡਮਿਸ਼ਨ ਪੋਰਟਲ ਦੇ ਨਾਲ ਵੀ ਲਿੰਕ ਕੀਤਾ ਗਿਆ ਹੈ|
  • ਸ੍ਰੀ ਦੇਵੇਂਦਰ ਸਿੰਘ ਨੇ ਦਸਿਆ ਕਿ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ, ਵੱਲੋਂ ਸਾਰੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਦਸਵੀਂ ਅਤੇ 12ਵੀਂ ਦੇ ਸਮਾਨਤਾ ਦੇਣ ਦਾ ਫੈਸਲਾ ਕੀਤਾ ਹੈ| ਦਸਵੀਂ ਦੀ ਸਮਾਨਤਾ ਪ੍ਰਾਪਤ ਕਰਨ ਈ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਦੋ ਸਾਲ ਕੋਰਸ ਪੂਰਾ ਕਰਨ ਦੇ ਬਾਅਦ ਦਸਵੀਂ ਪੱਧਰ ਦੀ ਹਿੰਦੀ ਅਤੇ ਅੰਗ੍ਰੇਜੀ ਵਿਸ਼ੇ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ| ਇਸ ਤਰਾਂ, 12ਵੀਂ ਕਲਾਸ ਦੀ ਸਮਾਨਤਾ ਪ੍ਰਾਪਤ ਕਰਨ ਲਈ ਦੋਂ ਸਾਲ ਦਾ ਕੋਰਸ ਪੁਰਾ ਕਰਨ ਦੇ ਬਾਅਦ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸੰਚਾਲਿਤ 12ਵੀਂ ਕਲਾਸ ਦੀ ਹਿੰਦੀ ਅਤੇ ਅੰਗ੍ਰੇਜੀ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ|
  • ਕੌਸ਼ਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਰਾਜ ਨੇਹਿਰੂ ਨੇ ਮੀਟਿੰਗ ਦੌਰਾਨ ਮੰਤਰੀ ਮੂਲਚੰਦ ਸ਼ਰਮਾ ਨੂੰ ਯੂਨੀਵਿਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗ੍ਰਾਮਾਂ ਦੀ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਿਰਸਿਟੀ ਵਿਚ ਜਰਮਨ ਭਾਸ਼ਾ ਕੋਰਸ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਲਾਭ ਵਿਸ਼ੇਸ਼ ਰੂਪ ਤੋਂ ਹਰਿਆਣਾ ਦੇ ਨੌਜੁਆਨਾਂ ਨੂੰ ਹੋ ਰਿਹਾ ਹੈ| ਜਰਮਨ ਭਾਸ਼ਾ ਵਿਚ 6 ਮਹੀਨੇ ਦਾ ਕੋਰਸ ਕਰਨ ਬਾਅਦ ਕੋਈ ਵੀ ਯੁਵਾ 20-25 ਹਜਾਰ ਰੁਪਏ ਆਰਾਮ ਨਾਲ ਕਮਾ ਸਕਦਾ ਹੈ| ਉਨਾਂ ਨੇ ਦਸਿਆ ਕਿ ਯੂਨੀਵਰਸਿਟੀ ਵੱਲੋਂ ਇਨੋਵੇਸ਼ਨ ਸਕੂਲ ਦੇ ਨਾਂਅ ਨਾਲ ਇਕ ਫੀਡਰ ਸਕੂਲ ਖੋਲਿਆ ਜਾ ਰਿਹਾ ਹੈ ਜਿਸ ਵਿਚ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ 9ਵੀਂ ਕਲਾਸ ਵਿਚ ਦਾਖਿਲਾ ਦਿੱਤਾ ਜਾਵੇਗਾ ਅਤੇ ਸਬੰਧਿਤ ਵਿਧਾ ਨਾਲ ਜੁੜੇ ਲੋਕ ਹੀ ਉਨਾਂ ਦੀ ਦਾਖਿਲਾ ਪ੍ਰੀਖਿਆ ਲੈਣਗੇ|