ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿੰਨਾਂ ਕੋਲ ਹਵਾਬਾਜੀ ਵਿਭਾਗ ਦੇ ਇੰਚਾਰਜ ਵੀ ਹਨ, ਨੇ ਅੱਜ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪ੍ਰਸਤਾਵਿਤ ਹਵਾਈ ਅੱਡਾ ਪਰਿਯੋਜਨਾ ਦੀ ਸਮੀਖਿਆ ਕੀਤੀ| ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਪਹਿਲੇ ਹਵਾਈ ...

  • ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਪ੍ਰਸਤਾਵਿਤ ਹਵਾਈ ਅੱਡਾ ਪਰਿਯੋਜਨਾ ਦੀ ਸਮੀਖਿਆ ਕੀਤੀ
  • ਚੰਡੀਗੜ, 20 ਨਵੰਬਰ (   ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿੰਨਾਂ ਕੋਲ ਹਵਾਬਾਜੀ ਵਿਭਾਗ ਦੇ ਇੰਚਾਰਜ ਵੀ ਹਨ, ਨੇ ਅੱਜ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪ੍ਰਸਤਾਵਿਤ ਹਵਾਈ ਅੱਡਾ ਪਰਿਯੋਜਨਾ ਦੀ ਸਮੀਖਿਆ ਕੀਤੀ|
  • ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਪਹਿਲੇ ਹਵਾਈ ਅੱਡੇ ਹਿਸਾਰ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਉਣ ਲਈ ਉਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਪਿਛਲੇ ਦਿਨਾਂ ਨਵੀਂ ਦਿੱਲੀ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤਰ ਕੀਤੀ ਅਤੇ ਇਸ ਮੁੱਦੇ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ|
  • ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਡਿਪਟੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਤਿੰਨ ਪੜਾਵਾਂ ਵਿਚ ਵਿਸਥਾਰ ਕੀਤਾ ਜਾਣਾ ਹੈ| ਪਹਿਲੇ ਪੜਾਅ ਵਿਚ ਹਵਾਈ ਪੱਟੀ ਦੀ ਲੰਬਾਈ 3600 ਫੁੱਟ ਤੋਂ ਵੱਧਾ ਕੇ 4200 ਫੁੱਟ ਕੀਤੀ ਜਾਵੇਗੀ ਅਤੇ ਇਸ ਨੂੰ 12000 ਫੁੱਟ ਤਕ ਵਧਾਇਆ ਜਾਵੇਗਾ|
  • ਉਨਾਂ ਕਿਹਾ ਕਿ ਹਿਸਾਰ ਹਵਾਈ ਅੱਡੇ 'ਤੇ ਵਾਯੂ ਸੈਨਾ ਤੇ ਸੈਨਾ ਦੇ ਜਹਾਜਾਂ ਅਤੇ ਹੈਲੀਕਾਪਟਰਾਂ ਦੀ ਸਰਵਿਸ ਲਈ ਹਿੰਦੂਸਤਾਨ ਏਅਰਨਾਟਿਕਸ ਲਿਮਟਿਡ (ਐਚਏਐਲ) ਦਾ ਮੇਂਟੇਨੇਂਸ, ਰਿਪੇਅਰ ਅਤੇ ਓਵਰਹਾਲਿੰਗ (ਐਮਆਰਓ) ਹਬ ਸਥਾਪਿਤ ਕਰਨ ਦੀ ਅਪੀਲ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪਹਿਲੇ ਹੀ ਕੀਤਾ ਜਾ ਚੁੱਕਿਆ ਹੈ| ਗੌਰਤਲਬ ਹੈ ਕਿ ਹਿਸਾਰ ਵਿਚ ਲਗਭਗ 3,000 ਏਕੜ ਸਰਕਾਰੀ ਜਮੀਨ ਉਪਲੱਬਧ ਹੈ| ਇਸ ਤੋਂ ਇਲਾਵਾ, ਹਿਸਾਰ ਦਿੱਲੀ ਨਾਲ ਲਗਭਗ 160 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਕੌਮੀ ਰਾਜ ਮਾਰਗ 10 ਰਾਹੀਂ ਕੌਮੀ ਰਾਜਧਾਨੀ ਨਾਲ ਜੁੜਿਆ ਹੋਇਆ ਹੈ|
  • ਸ੍ਰੀ ਦੇਵੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਪਾਇਸ ਜੈਟ ਨੇ ਗੁਰੂ ਜੰਭੇਸ਼ਵਰ ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ ਨਾਲ ਹਿਸਾਰ ਵਿਚ ਫਲਾਇੰਗ ਸਕੂਲ ਚਲਾਉਣ ਲਈ ਐਮਓਯੂ ਕੀਤੀ ਜਾ ਚੁੱਕੀ ਹੈ ਅਤੇ ਹਰਿਆਣਾ ਦੀ ਦੋ ਲੜਕੀਆਂ ਨੂੰ ਸਪਲਾਈਸ ਜੈਟ ਫਲਾਇੰਗ ਸਿਖਲਾਈ ਮੁਫਤ ਦੇਵੇਗਾ ਅਤੇ ਹਰਿਆਣਾ ਦੇ ਨੌਜੁਆਨਾਂ ਨੂੰ 50 ਫੀਸਦੀ ਟਿਊਸ਼ਨ ਫੀਸ ਵਿਚ ਛੋਟ ਵੀ ਦੇਣਗੇ| ਉਨਾਂ ਦਸਿਆ ਕਿ ਤੀਜੇ ਪੜਾਅ ਵਿਚ ਇੰਸਟਰੂਮੈਂਟਲ ਲੈਡਿੰਗ ਸਿਸਟਮ ਸਥਾਪਿਤ ਕਰਨ ਨਾਲ ਰਾਤ ਵਿਚ ਵੀ ਹਵਾਈ ਜਹਾਜਾਂ ਨੂੰ ਉਡਾਨ ਭਰਨ ਦੀ ਸਹੂਲਤ ਮਹੁੱਇਆ ਹੋਵੇਗੀ ਅਤੇ ਕੌਮਾਂਤਰੀ ਫਲਾਇਟ ਦੀ ਸਹੂਲਤ ਵੀ ਹਿਸਾਰ ਵਿਚ ਮਹੁੱਇਆ ਹੋ ਸਕੇਗੀ|