ਭਾਰਤ ਸਰਕਰ ਵੱਲੋਂ ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਦੇਸ਼ ਵਿਚ 25 ਦਸੰਬਰ ਤੋਂ ਮਾਰਚ, 2020 ਤਕ ਚਲਾਏ ਜਾਣ ਵਾਲੇ ਯੂਨੀਵਰਸਨ ਟੀਕਾਕਰਣ ਮੁਹਿੰਮ ਦੇ ਤਹਿਤ ਹਰਿਆਣਾ ਦੇ ਪਲਵਲ ਤੇ ਨੂੰਹ ਜਿਲਿਆਂ ਵਿਚ ਸਾਰੇ ਗਰਭਵੱਤੀ ਮਹਿਲਾਵਾਂ ਅਤੇ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ|

November 22, 2019
  • ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਪਲਵਲ ਤੇ ਨੂੰਹ ਜਿਲਿਆਂ ਵਿਚ ਗਰਭਵੱਤੀ ਮਹਿਲਾਵਾਂ ਅਤੇ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ
  • ਚੰਡੀਗੜ, 21 ਨਵੰਬਰ (   ) - ਭਾਰਤ ਸਰਕਰ ਵੱਲੋਂ ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਦੇਸ਼ ਵਿਚ 25 ਦਸੰਬਰ ਤੋਂ ਮਾਰਚ, 2020 ਤਕ ਚਲਾਏ ਜਾਣ ਵਾਲੇ ਯੂਨੀਵਰਸਨ ਟੀਕਾਕਰਣ ਮੁਹਿੰਮ ਦੇ ਤਹਿਤ ਹਰਿਆਣਾ ਦੇ ਪਲਵਲ ਤੇ ਨੂੰਹ ਜਿਲਿਆਂ ਵਿਚ ਸਾਰੇ ਗਰਭਵੱਤੀ ਮਹਿਲਾਵਾਂ ਅਤੇ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ|
  • ਇਸ ਸਬੰਧ ਵਿਚ ਕੇਂਦਰੀ ਸਿਹਤ ਅਤ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਵੀਡਿਓ ਕਾਨਫਰੈਂਸਿੰਗ ਦਾ ਆਯੋਜਨ ਕੀਤਾ ਗਿਆ| ਇਸ ਵਿਚ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮਿਸ਼ਨ ਦੀ ਵਧੀਕ ਸਕੱਤਰ ਵੰਦਨਾ ਗੁਰਨਾਨੀ, ਹਰਿਆਣਾ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਤੇ ਮਿਸ਼ਨ ਡਾਇਰੈਕਟਰ ਅਮਨੀਮ ਪੀ ਕੁਮਾਰ ਮੁੱਖ ਤੌਰ 'ਤੇ ਹਾਜਿਰ ਸਨ|
  • ਸ੍ਰੀ ਅਮਿਤ ਝਾ ਨੇ ਵੀਡਿਓ ਕਾਨਫਰੈਂਸਿੰਗ ਦੌਰਾਨ ਦਸਿਆ ਕਿ ਇਹ ਟੀਕਾ ਮੁਹਿੰਮ ਹਰਿਆਣਾ ਵਿਚ ਹਫਤੇ ਦੇ ਸਾਰੇ ਕੰਮ ਦਿਨਾਂ ਵਿਚ ਚਲਾਇਆ ਜਾਵੇਗਾ, ਜਿਸ ਵਿਚ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ| ਇਸ ਦੇ ਤਹਿਤ ਟੀਕਾਕਰਣ 90 ਫੀਸਦੀ ਤਕ ਕਵਰ ਕੀਤਾ ਜਾਵੇਗਾ, ਸ਼ਹਿਰੀ ਬਸਤੀਆਂ ਅਤੇ ਨਿਰਧਾਤਿਰ ਉਮਰ ਦੇ ਸਾਰੇ ਬੱਚਿਆਂ ਨੂੰ ਟੀਕਾਕਰਣ ਪ੍ਰੋਗ੍ਰਾਮ ਵਿਚ ਸ਼ਾਮਿਲ ਕੀਤਾ ਜਾਵੇਗਾ|
  • ਇਸ ਦੌਰਾਨ ਕੌਮੀ ਸਿਹਤ ਮਿਸ਼ਨ ਦੀ ਪ੍ਰਬੰਧ ਨਿਰਦੇਸ਼ਕ ਅਮਨੀਤ ਪੀ.ਕੁਮਾਰ ਨੇ ਕਿਹਾ ਕਿ ਮੁਹਿੰਮ ਦੇ ਦੌਰਾਨ ਮਾਂ-ਪਿਓ/ਅਭਿਭਾਵਕਾਂ, ਮੋਬਾਇਲ ਅਤੇ ਹੋਰ ਢੰਗਾਂ ਨਾਲ ਟੀਕਾਕਰਣ ਨੂੰ ਵੱਧ ਆਸਾਨ ਬਣਾਇਆ ਜਾਵੇਗਾ|