ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਇੱਥੇ ਵੋਟਰ ਸਿਖਿਆ ਅਤੇ ਚੋਣ ਹਿੱਸੇਦਾਰੀ ਪ੍ਰੋਗ੍ਰਾਮ (ਸਵੀਪ) ਦੇ ਤਹਿਤ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਸਵੀਪ ਐਕਸ਼ਨ-ਪਲਾਨ ਕਿਤਾਬ ਦੀ ਘੁੰਡ ਚੁੱਕਾਈ ਕੀਤੀ|

October 11, 2019
  • ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਵੋਟਰ ਸਿਖਿਆ ਅਤੇ ਚੋਣ ਹਿੱਸੇਦਾਰੀ ਪ੍ਰੋਗ੍ਰਾਮ ਦੇ ਤਹਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
  • ਚੰਡੀਗੜ 10 ਅਕਤੂਬਰ (   ) - ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਇੱਥੇ ਵੋਟਰ ਸਿਖਿਆ ਅਤੇ ਚੋਣ ਹਿੱਸੇਦਾਰੀ ਪ੍ਰੋਗ੍ਰਾਮ (ਸਵੀਪ) ਦੇ ਤਹਿਤ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਸਵੀਪ ਐਕਸ਼ਨ-ਪਲਾਨ ਕਿਤਾਬ ਦੀ ਘੁੰਡ ਚੁੱਕਾਈ ਕੀਤੀ| ਇਸ ਤੋਂ ਇਲਾਵਾ, ਆਡਿਓ ਜਿੰਗਲ ਤੇ ਟੀਵੀ ਕੈਂਪੇਨ ਨੂੰ ਵੀ ਲਾਂਚ ਕੀਤਾ|
  • ਇਸ ਮੌਕੇ 'ਤੇ ਭਾਰਤ ਦੇ ਚੋਣ ਕਮਿਸ਼ਨਰ ਅਸ਼ੋਕ ਲਾਵਾਸਾ ਅਤੇ ਸੁਸ਼ੀਲ ਚੰਦਰਾ, ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|
  • ਸ੍ਰੀ ਅਰੋੜਾ ਨੇ ਸੂਬੇ ਦੇ ਸਾਰੇ ਜਿਲਾ ਚੋਣ ਅਧਿਕਾਰੀ ਦਫਤਰਾਂ ਵੱਲੋਂ ਲਗਾਏ ਗਏ ਸਟਾਲਾਂ ਨੂੰ ਵੀ ਵੇਖਿਆ ਅਤੇ ਸਬੰਧਤ ਜਿਲਿਆਂ ਵਿਚ ਚਲਾਏ ਜਾ ਰਹੇ ਵੋਟਰ ਜਾਗਰੂਕਤਾ ਮੁਹਿੰਮ ਦੀ ਵਿਸਥਾਰ ਨਾਲ ਜਾਣਕਾਰੀ ਲਈ|
  • ਉਨਾਂ ਨੇ ਜਿੱਥੇ ਜਿਲਾ ਸਿਰਸਾ ਦੀ ਸਟਾਲ ਵਿਚ ਲਗਾਏ ਗਏ ਵੋਟਰ ਜਾਗਰੂਕਤਾ ਬੈਨਰ 'ਤੇ ਹਸਤਾਖਰ ਕਰਕੇ ਵੋਟਰਾਂ ਨੂੰ ਹਰਿਆਣਾ ਦਾ ਤਿਉਹਾਰ ਵਿਧਾਨ ਸਭਾ ਚੋਣ 2019 ਵਿਚ 21 ਅਕਤੂਬਰ ਨੂੰ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਤ ਕੀਤਾ| ਉਨਾਂ ਨੇ ਜਿਲਾ ਕਰਨਾਲ ਦੀ ਪ੍ਰਦਰਸ਼ਨੀ ਵਿਚ ਚਲਾਈ ਜਾ ਰਹੀ ਡਾਕੂਮੈਂਟਰੀ ਦੀ ਵਿਸ਼ੇਸ਼ ਸ਼ਲਾਘਾ ਕੀਤੀ| ਇਸ ਡਾਕੂਮੈਂਟਰੀ ਵਿਚ ਵਿਦਿਆਰਥੀ, ਮਹਿਲਾ, ਕਿਰਤੀ ਅਤੇ ਬਜੁਰਗ ਵੋਟਰ ਨਿੱਜ ਤੌਰ 'ਤੇ ਆਪਣੇ ਵੋਟ ਦੀ ਵਰਤੋਂ ਕਰਨ ਦੀ ਸੁੰਹ ਚੁੱਕ ਰਹੇ ਹਨ| ਕੁਰੂਕਸ਼ੇਤਰ ਦੀ ਸਟਾਲ 'ਤੇ ਦੋ ਨੌਜੁਆਨ ਸ੍ਰੀ ਕ੍ਰਿਸ਼ਣ ਤੇ ਅਰਜੁਨ ਦੇ ਪਹਿਰਾਵਾ ਪਾ ਕੇ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਸਨ| ਪ੍ਰਦਰਸ਼ਨੀ ਵਿਚ ਖੁਰਾਕ ਪਦਾਰਥਾਂ ਦੀ ਪੈਕਿੰਗ, ਕੱਪ, ਜੂਟ ਦੇ ਥੈਲੇ, ਕੈਪ, ਟੀ-ਸ਼ਰਟ ਆਦਿ 'ਤੇ ਵੋਟ ਕਰਨ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਸਿੰਗਲ ਯੂਜ ਪਲਾਸਟਿਕ ਮੁਕਤ ਚੋਣ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ|