ਭਾਰਤ ਚੋਣ ਕਮਿਸ਼ਨ ਵੱਲੋਂ ਸੀਨੀਅਰ ਡਿਪਟੀ ਚੋਣ ਕਮਿਸ਼ਨ ਸੰਦੀਪ ਸਕਸੈਨਾ ਨੇ ਹਰਿਆਣਾ ਵਿਧਾਨ ਸਭਾ ਚੋਣ, 2019 ਲਈ ਨਿਯੁਕਤ ਸਟੇਟ ਨੋਡਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਹ ਯਕੀਨੀ ਕਰਨ ਕਿ ਕਿਸੇ ਵੀ ਸਥਿਤੀ ਵਿਚ ਵੋਟਰਾਂ ਨੂੰ ਮਾਲੀ ਜਾਂ ਹੋਰ ਲਾਲਚ ਨਾ ਦਿੱਤਾ ਜਾ ਸਕੇ ਤਾਂ ਜੋ ਚੋਣ ਆਜਾਦ, ਨਿਰਪੱਖ ਅਤੇ ਪਾਰਦਰਸ਼ੀ..

October 04, 2019
  • ਚੰਡੀਗੜ•, 3 ਅਕਤੁਬਰ (   ) - ਭਾਰਤ ਚੋਣ ਕਮਿਸ਼ਨ ਵੱਲੋਂ ਸੀਨੀਅਰ ਡਿਪਟੀ ਚੋਣ ਕਮਿਸ਼ਨ ਸੰਦੀਪ ਸਕਸੈਨਾ ਨੇ ਹਰਿਆਣਾ ਵਿਧਾਨ ਸਭਾ ਚੋਣ, 2019 ਲਈ ਨਿਯੁਕਤ ਸਟੇਟ ਨੋਡਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਹ ਯਕੀਨੀ ਕਰਨ ਕਿ ਕਿਸੇ ਵੀ ਸਥਿਤੀ ਵਿਚ ਵੋਟਰਾਂ ਨੂੰ ਮਾਲੀ ਜਾਂ ਹੋਰ ਲਾਲਚ ਨਾ ਦਿੱਤਾ ਜਾ ਸਕੇ ਤਾਂ ਜੋ ਚੋਣ ਆਜਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਖਤਮ ਹੋ ਸਕਣ|
  • ਸ੍ਰੀ ਸੰਦੀਪ ਸਕਸੈਨਾ ਨੇ ਅੱਜ ਚੰਡੀਗੜ• ਵਿਚ ਹਰਿਆਣਾ ਵਿਧਾਨ ਸਭਾ ਚੋਣ ਦੀ ਤਿਆਰੀਆਂ ਦੇ ਸਬੰਧ ਵਿਚ ਸਟੇਟ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ| ਮੀਟਿੰਗ ਵਿਚ ਭਾਰਤ ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ (ਚੋਣ ਖਰਚ) ਦਲੀਪ ਸ਼ਰਮਾ, ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ, ਵਧੀਕ ਮੁੱਖ ਚੋਣ ਅਧਿਕਾਰੀ ਡੀ.ਕੇ.ਬੇਹਰਾ, ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਤੇ ਅਪੂਰਵ ਸਮੇਤ ਸਟੇਟ ਨੋਡਲ ਅਧਿਕਾਰੀ ਹਾਜਿਰ ਸਨ|
  • ਸ੍ਰੀ ਸੰਦੀਪ ਸਕਸੈਨਾ ਨੇ ਸਾਰੇ ਨੋਡਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਾਜ ਵਿਚ ਸਾਰੇ ਵੋਟ ਕੇਂਦਰਾਂ ਉੱਤੇ ਸੜਕ ਦੀ ਆਵਾਜਾਈ ਯਕੀਨੀ ਕੀਤੀ ਜਾਵੇ ਤਾਂ ਜੋ ਲੋਕ ਵੱਧ ਤੋਂ ਵੱਧ ਵੋਟ ਕਰਕੇ ਲੋਕਤੰਤਰ ਵਿਚ ਆਪਣੀ ਹਿੱਸੇਦਾਰੀ ਯਕੀਨੀ ਕਰਨ| ਇਸ ਦੇ ਨਾਲ ਹੀ ਦਿਵਯਾਂਗ ਵੋਟਰਾਂ ਲਈ ਵੋਟ ਕੇਂਦਰ 'ਤੇ ਰੈਂਪ, ਵਹਿਲਚੇਅਰ ਅਤੇ ਵਾਲੰਟਿਅਰ ਦੀ ਖਾਸ ਵਿਵਸਥਾ ਕੀਤੀ ਜਾਵੇ|
  • ਉਨ•ਾਂ ਕਿਹਾ ਕਿ ਕਲ• ਤੋਂ ਹਰਿਆਣਾ ਵਿਚ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਪ੍ਰਚਾਰ ਵਿਚ ਤੇਜੀ ਆਵੇਗੀ ਇਸ ਲਈ ਸਾਰੀ ਇੰਫੋਰਸਮੈਂਟ ਏਜੰਸੀਆਂ ਇਹ ਯਕੀਨੀ ਕਰਨ ਕਿ ਵੋਟ ਪਾਉਣ ਲਈ ਵੋਟਰਾਂ ਨੂੰ ਸ਼ਰਾਬ, ਡ੍ਰੱਗ ਅਤੇ ਕਿਸੇ ਵੀ ਤਰ•ਾਂ ਦਾ ਲਾਲਚ ਦੀ ਪੇਸ਼ਕਸ਼ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹਾਂ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ| ਉਨ•ਾਂ ਨੇ ਨੋਡਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਲਈ ਯੋਗ ਸਿਸਟਮ ਬਣਾਇਆ ਜਾਵੇ ਅਤੇ ਰਿਅਲ ਟਾਈਮ ਫੀਡਬੈਕ ਯਕੀਨੀ ਕੀਤੀ ਜਾਵੇ| ਉਨ•ਾਂ ਨੇ ਆਮਦਨ, ਆਬਕਾਰੀ ਅਤੇ ਨਾਕੋਟਿਕਸ ਵਿਭਾਗ ਨੂੰ ਉੱਚ ਪੱਧਰ 'ਤੇ ਚੈਕਿੰਗ ਕਰਨ ਦੇ ਆਦੇਸ਼ ਦਿੱਤੇ| ਇਸ ਤੋਂ ਇਲਾਵਾ, ਟਰਾਂਸਪੋਰਟ, ਰੇਲਵੇ, ਏਅਰਪੋਰਟ ਅਥਾਰਿਟੀ ਨੂੰ ਵੀ ਚੀਜਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ|
  • ਉਨ•ਾਂ ਕਿਹਾ ਕਿ ਰਾਜ ਵਿਚ ਚੋਣਾਂ ਦੌਰਾਨ ਸੁਰੱਖਿਆ ਵਿਵਸਥਾ ਪੁਖਤਾ ਹੋਣੀ ਚਾਹੀਦੀ ਹੈ ਅਤੇ ਇੰਟਰਸਟੇਟ ਬਾਡਰ 'ਤੇ ਸਾਂਝੇ ਨਾਕੇ ਲਗਾਏ ਜਾਣ| ਉਨ•ਾਂ ਕਿਹਾ ਕਿ ਚੋਣ ਕਰਵਾਉਣਾ ਇਕ ਬਹੁਤ ਵੱਡਾ ਕੰਮ ਹੈ ਇਸ ਲਈ ਸਾਰੇ ਵਿਭਾਗਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ| ਮੀਟਿੰਗ ਵਿਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਰਾਜ ਵਿਚ ਨਾਜਾਇਜ ਸ਼ਰਾਬ ਜਬਤ ਕੀਤੀ ਜਾ ਰਹੀ ਹੈ|  ਉਨ•ਾਂ ਦਸਿਆ ਕਿ 60 ਅਧਿਕਾਰੀ ਰਾਜ ਵਿਚ ਕਾਰਖਾਨਾ ਪੱਧਰ 'ਤੇ ਨਾਜਾਇਬ ਸ਼ਰਾਬ ਦੀ ਵਿਕਰੀ 'ਤੇ ਨਜਰ ਰੱਖਣ ਲਈ 24 ਘੰਟੇ ਕੰਮ ਕਰ ਰਹੇ ਹਨ| ਉਨ•ਾਂ ਦਸਿਆ ਕਿ ਥੋਕ ਵਪਾਰੀਆਂ ਦੀ ਨਿਗਰਾਨੀ ਲਈ ਹਰੇਕ ਪੱਧਰ 'ਤੇ ਦੋ ਮੋਬਾਇਲ ਟੀਮਾਂ ਦਾ ਗਠਨ ਕੀਤਾ ਹੈ| ਉਨ•ਾਂ ਕਿਹਾ ਕਿ 37 ਸ਼ੱਕੀ ਵਪਾਰੀਆਂ ਦੀ ਪਛਾਣ ਕੀਤੀ ਗਈ ਹੈ| ਇਸ ਦੇ ਨਾਲ ਹੀ, ਗੁਆਂਢੀ ਰਾਜਾਂ ਤੋਂ ਨਾਜਾਇਜ ਸ਼ਰਾਬ ਦੀ ਸਪਲਾਈ 'ਤੇ ਨਿਗਰਾਨੀ ਰੱਖਣ ਲਈ ਸਟੇਟਿਕ ਸਰਵਿਲਾਂਸ ਟੀਮਾਂ ਦਿਨ-ਰਾਤ ਨਜ਼ਰ ਬਣਾਈ ਹੋਈ ਹੈ| ਉਨ•ਾਂ ਕਿਹਾ ਕਿ ਜੀਐਸਟੀ ਲਈ 44 ਟੀਮਾਂ ਨੂੰ ਨਿਯੁਕਤ ਕੀਤਾ ਹੈ ਜੋ ਚੀਜਾਂ ਦੀ ਆਵਾਜਾਈ 'ਤੇ ਨਜ਼ਰ ਰੱਖੀ ਗਈ ਹੈ| ਇਸ ਤੋਂ ਇਲਾਵਾ ਈ ਵੇ ਬਿਲਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ|
  • ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਰਾਜ ਵਿਚ ਚੋਣ ਲਈ ਸਾਰੀ ਤਿਆਰੀਆਂ ਪੂਰੀਆਂ ਹਨ| ਸਾਰੇ ਵਿਭਾਗ ਤੇਜੀ ਨਾਲ ਕੰਮ ਕਰ ਰਹੇ ਹਨ ਅਤੇ ਵਿਧਾਨ ਸਭਾ ਚੋਣ, 2019 ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਖਤਮ ਹੋਣਗੇ| ਇਸ ਤੋਂ ਪਹਿਲਾਂ ਭਾਰਤ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨਾਲ ਵੀ ਚੋਣ ਦੀ ਤਿਆਰੀਆਂ ਸਬੰਧੀ ਮੀਟਿੰਗ ਕੀਤੀ|