ਭਾਰਤ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਅਤੇ ਪਾਦਰਸ਼ਤੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਚੋਣ ਜਾਬਤਾ ਦੇ ਉਲੰਘਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ|

October 11, 2019
 • ਭਾਰਤ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਅਤੇ ਪਾਦਰਸ਼ਤੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ
 • ਚੰਡੀਗੜ 10 ਅਕਤੂਬਰ (   ) - ਭਾਰਤ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਅਤੇ ਪਾਦਰਸ਼ਤੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਚੋਣ ਜਾਬਤਾ ਦੇ ਉਲੰਘਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ|
 • ਸ੍ਰੀ ਅਰੋੜਾ ਅੱਜ ਇੱਥੇ ਚੋਣ ਪ੍ਰਕ੍ਰਿਆ ਨਾਲ ਜੁੜੇ ਵੱਖ-ਵੱਖ ਸਟੇਕਹੋਲਡਰਾਂ ਨਾਲ ਮੀਟਿੰਕ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕਰ ਰਹੇ ਸਨ|
 • ਵਰਣਨਯੋਗ ਹੈ ਕਿ ਹਰਿਆਣਾ ਵਿਚ 21 ਅਕਤੂਬਰ ਨੂੰ ਹੋਣ ਵਾਲੇ ਵਿਧਾਨ ਸਭਾ ਚੋਣ, 2019 ਨੂੰ ਲੈ ਕੇ ਕੀਤੀ ਜਾ ਰਹੀ ਤਿਆਰੀਆਂ ਦੀ ਸਮੀਖਿਆ ਲਈ ਭਾਰਤ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਾਵਾਸਾ ਅਤੇ ਸੁਸ਼ੀਲ ਚੰਦਰਾ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਸੂਬੇ ਦੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਵੱਲੋਂ ਚੁੱਕੇ ਗਏ ਵੱਖ-ਵੱਖ ਮੁੱਦਿਆਂ ਤੇ ਸੁਝਾਵਾਂ 'ਤੇ ਧਿਆਨ ਦਿੱਤਾ|
 • ਕਮਿਸ਼ਨ ਨੇ ਹਰਿਆਣਾ ਦੇ ਮੁੱਖ ਹੋਣ ਅਧਿਕਾਰੀ ਅਨੁਰਾਗ ਅਗਰਵਾਲ, ਪੁਲਿਸ ਨੋਡਲ ਅਧਿਕਾਰੀਆਂ, ਕੇਂਦਰੀ ਨੀਮ ਫੌਜ ਦੇ ਅਧਿਕਾਰੀਆਂ ਨਾਲ ਚੋਣ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਹਰਿਆਣਾ ਵਿਚ ਚੋਣ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ|
 • ਸ੍ਰੀ ਅਰੋੜਾ ਨੇ ਸੂਬੇ ਦੇ ਸਾਰੇ 22 ਜਿਲਿਆਂ ਦੇ ਜਿਲਾ ਚੋਣ ਅਧਿਕਾਰੀਆਂ ਵੱਲੋਂ ਪ੍ਰਦਰਸ਼ਿਤ ਵੋਟਰ ਸਿਖਿਆ ਅੇਤ ਚੋਣ ਹਿੱਸੇਦਾਰੀ ਪ੍ਰੋਗ੍ਰਾਮ (ਸਵੀਪ) ਦੇ ਤਹਿਤ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਸਵੀਪ ਐਕਸ਼ਨ ਪਲਾਨ ਕਿਤਾਬ ਦੀ ਘੁੰਡ ਚੁੱਕਾਈ ਵੀ ਕੀਤੀ| ਨਾਲ ਹੀ ਉਨਾਂ ਨੇ ਆਡਿਓ ਜਿੰਗਲਾਂ ਤੇ ਟੀਵੀ ਕੈਂਪੇਨ ਨੂੰ ਵੀ ਲਾਂਚ ਕੀਤਾ|
 • ਉਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਕਮਿਸ਼ਨ ਨੇ ਵੋਟ ਦੀ ਤਿਆਰੀਆਂ ਨੂੰ ਲੈ ਕੇ ਜਿਲਾ ਚੋਣ ਅਧਿਕਾਰੀਆਂ, ਪੁਲਿਸ ਸੁਪਰਡੈਂਟਾਂ, ਪੁਲਿਸ ਕਮਿਸ਼ਨਰਾਂ, ਮੰਡਲ ਕਮਿਸ਼ਨਰਾਂ ਅਤੇ ਰੇਂਜ ਅਧਿਕਾਰੀਆਂ ਨਾਲ ਵੀ ਸਮੀਖਿਆ ਮੀਟਿੰਗ ਕੀਤੀ| ਬਾਅਦ ਵਿਚ ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸਨੀ ਆਨੰਦ ਅਰੋੜਾ, ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਨਵਰਾਜ ਸੰਧੂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਚੋਣ ਤਿਆਰੀਆਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ| ਕਮਿਸ਼ਨ ਨੇ ਚੋਣ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਪੈਸਾ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਤੋਹਫੇ ਵੰਡ ਦੀ ਦੁਵਰਤੋਂ ਨੂੰ ਰੋਕਣ ਲਈ ਰਣਨੀਤੀ ਬਣਾਉਣ ਲਈ ਆਮਦਨ, ਆਬਕਾਰੀ ਵਪਾਰ ਟੈਕਸ ਵਿਭਾਗ ਦੇ ਨੋਡਲ ਅਧਿਕਾਰੀਆਂ ਅਤੇ ਰਾਜ ਪੱਧਰ ਦੇ ਬੈਂਕਰਾਂ ਨਾਲ ਮੀਟਿੰਗ ਕੀਤੀ|
 • ਸ੍ਰੀ ਅਰੋੜਾ ਨੇ ਦਸਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣਾਂ ਵਿਚ, ਖਾਸ ਤੌਰ 'ਤੇ ਕਮਜੋਰ ਵਰਗਾਂ ਦੀ ਵੱਧ ਆਬਾਦੀ ਵਾਲੇ ਇਲਾਕਿਆਂ ਵਿਚ ਵੋਟ ਯਕੀਨੀ ਕਰਨ ਲਈ ਯੋਗ ਗਿਣਤੀ ਵਿਚ ਨੀਮ ਫੌਜ ਦੀ ਤੈਨਾਤੀ ਦੀ ਮੰਗ ਕੀਤੀ| ਕੁਝ ਪਾਰਟੀਆਂ ਨੇ ਸੰਵੇਦਨਸ਼ੀਲ  ਵੋਟ ਕੇਂਦਰਾਂ 'ਤੇ ਸੀਸੀਟੀਵੀ ਲਗਾਉਣ ਦੀ ਵੀ ਮੰਗ ਕੀਤੀ| ਸਿਆਸੀ ਪਾਰਟੀਆਂ ਨੇ ਇਹ ਵੀ ਮੰਗ ਕੀਤੀ ਕਿ ਵੋਟ ਤੋਂ 1 ਜਾਂ 2 ਦਿਨ ਪਹਿਲਾਂ ਸ਼ਰਾਬ ਆਦਿ ਦੀ ਵੰਡ ਨਾ ਹੋ ਸਕੇ, ਇਸ ਲਈ ਯੋਗ ਪ੍ਰਬੰਧ ਕੀਤੇ ਜਾਣ|  ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਕਮਿਸ਼ਨ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ ਜਾਤ ਅਤੇ ਧਰਮ ਦੇ ਨਾਂਅ ਨਾਲ ਵੋਟ ਮੰਗਣ ਵਾਲਿਆਂ ਖਿਲਾਫ ਸਖਤ ਕਰਵਾਈ ਹੋਵੇ| ਕੁਝ ਸਿਆਸੀ ਪਾਰਟੀਆਂ ਨੇ ਚੋਣ ਨਾਲ ਜੁੜੇ ਅਧਿਕਾਰੀਆਂ ਤੇ ਕਮਰਚਾਰੀਆਂ ਦੀ ਤੈਨਾਤੀ ਬਾਰੇ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਦੀ ਮੰਗ ਕੀਤੀ| ਕੁਝ ਸਿਆਸੀ ਪਾਰਟੀਆਂ ਨੇ ਵੋਟ ਕੇਂਦਰਾਂ 'ਤੇ ਯੋਗ ਬਿਜਲੀ ਅਤੇ ਰੋਸ਼ਨੀ ਦੀ ਵਿਵਸਥਾ ਯਕੀਨੀ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਅਪੀਲ ਕੀਤੀ ਕਿ ਵੀਵੀਪੈਟ ਨੁੰ ਖਿੜਕੀ ਤੋਂ ਦੂਰ ਰੱਖਿਆ ਜਾਵੇ, ਜਿਸ ਨਾਲ ਵੋਟ ਦੀ ਗੁਪਤਾ ਬਣੀ ਰਹੇ ਅਤੇ ਅਣਲੋਂੜਾ ਪ੍ਰਭਾਵ ਨਾ ਪਾਇਆ ਜਾ ਸਕੇ| ਸਰਕਾਰੀ ਮਸ਼ੀਨਰੀ ਦੀ ਨਿਰਪੱਖਤਾ ਯਕੀਨੀ ਕਰਨ ਲਈ ਕਦਮ ਚੁੱਕਣ ਦੀ ਮੰਗ ਕੀਤੀ|
 • ਮੁੱਖ ਚੋਣ ਕਮਿਸ਼ਨਰ ਨੇ ਦਸਿਆ ਕਿ ਕਮਿਸ਼ਨ ਨੇ ਜਿਲਾ ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਖਾਸ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ| ਇਸ ਸਬੰਧ ਵਿਚ ਰਾਜ ਦੀ ਲੋਂੜ ਅਤੇ ਮੰਗ ਦੇ ਮੱਦੇਨਜ਼ਰ ਵਾਧੂ ਕੇਂਦਰੀ ਸੁਰੱਖਿਆ ਬਲ ਦਿੱਤੇ ਗਏ ਹਨ| ਅਧਿਕਾਰੀਆਂ ਨੂੰ ਖਰਚਿਆਂ ਵਾਲੇ ਅਤਿ ਸੰਵੇਦਨਸ਼ੀਲ ਚੋਣ ਖੇਤਰਾਂ ਦੀ ਪਛਾਣ ਅਤੇ ਪ੍ਰਭਾਵੀ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਕਮਿਸ਼ਨ ਨੇ ਰਾਜ ਚੋਣ ਅਧਿਕਾਰੀਆਂ ਨੂੰ 1950 ਹੈਲਪਲਾਇਨ ਅਤੇ ਅਡਤਬ|ਜਅ ਰਾਹੀਂ ਵੋਟਰਾਂ ਦੀ ਮਦਦ ਕਰਨ ਦੇ ਵੀ ਆਦੇਸ਼ ਦਿੱਤੇ ਹਨ|
 • ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਨੇ ਕਈ ਥਾਂਵਾਂ 'ਤੇ ਨਿਰਮਾਣ ਕੰਮਾਂ ਦੇ ਜਾਰੀ ਰਹਿਣ ਦਾ ਮੁੱਦਿ ਚੁੱਕਿਆ| ਕਿ ਸਿਆਸੀ ਪਾਰਟੀ ਨੇ ਬੇਨਤੀ ਕੀਤੀ ਕਿ ਦਿਵਯਾਂਗ ਵੋਟਰ ਨੂੰ ਵੋਟ ਦੀ ਮਦਦ ਲਈ ਸਹਾਇਕ ਸਿਰਫ ਉਸ ਦੇ ਸਬੰਧੀ ਹੀ ਹੋਣਾ ਚਾਹੀਦਾ ਹੈ| ਇਕ ਸਿਆਸੀ ਪਾਰਟੀ ਨੇ ਨਿੱਜੀ ਘਰਾਂ 'ਤੇ ਝੰਡੇ ਲਗਾਉਣ ਦਾ ਮੁੱਦਿਆਂ ਚੁੱਕਿਆ ਅਤੇ ਇਸ ਸਬੰਧ ਵਿਚ ਪੈਦਾ ਸ਼ੱਕ ਨੂੰ ਦੂਰ ਕਰਨ ਦੀ ਮੰਗ ਕੀਤੀ| ਇਕ ਸਿਆਸੀ ਪਾਰਟੀ ਨੇ ਚੋਣ ਖਰਚ ਦੀ ਸੀਮਾ ਨੂੰ ਘੱਟਾਉਣ ਅਤੇ ਚੋਣ ਖਰਚ ਲਈ ਸਰਕਾਰੀ ਮਦਦ ਦਾ ਪ੍ਰਵਧਾਨ ਕੀਤੇ ਜਾਣ ਦੀ ਮੰਗ ਕੀਤੀ| ਕੁਝ ਪਾਰਟੀਆਂ ਨੇ ਪੇਡ ਨਿਊਜ ਅਤੇ ਫੇਕ ਨਿਊਜ ਦਾ ਮੁੱਦਾ ਚੁੱਕਿਆ| ਕੁਝ ਸਿਆਸੀ ਪਾਰਟੀਆਂ ਨੇ ਈਵੀਐਮ ਦੀ ਵਿਵਸਥਾ ਲਈ ਸੁਝਾਅ ਦਿੱਤਾ|
 • ਭਾਰਤ ਚੋਣ ਕਮਿਸ਼ਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਸਮੇਤ ਸਾਰੇ ਸੂਬਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਸੂਬੇ ਵਿਚ ਸ਼ਾਂਤੀ ਨਾਲ ਚੋਣ ਲਈ ਅਨੁਕੂਲ ਮਾਹੌਲ ਯਕੀਨੀ ਕਰਨ ਨੂੰ ਵਿਸ਼ੇਸ਼ ਤਰਜੀਹ ਦਿੰਦਾ ਹੈ| ਸੂਬੇ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ਵਿਚ ਸਾਰੇ ਪੋਲਿੰਗ ਬੂਥਾਂ 'ਤੇ ਈਵੀਐਮ ਮਸ਼ੀਨਾਂ ਦੇ ਨਾਲ-ਨਾਲ ਵੀਵੀਪੈਟ ਦੀ ਵੀ ਵਰਤੋਂ ਕੀਤੀ ਜਾਵੇਗੀ| ਅਧਿਕਾਰੀਆਂ ਨੂੰ ਸਾਰੇ ਚੋਣ ਖੇਤਰਾਂ ਵਿਚ ਮਸ਼ੀਨਾਂ ਦੀ ਵਰਤੋਂ, ਸਟੋਰ ਅਤੇ ਟਰਾਂਸਪੋਰਟ ਬਾਰੇ ਨਿਰਧਾਰਿਤ ਪ੍ਰਕ੍ਰਿਆਵਾਂ ਅਤੇ ਮਾਨਕ ਸੰਚਾਲਨ ਪ੍ਰਕ੍ਰਿਆਵਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ|
 • ਕਮਿਸ਼ਨ ਨੇ ਸੂਬੇ ਦੀ ਮੁੱਖ ਸਕੱਤਰ ਨੂੰ ਇਹ ਯਕੀਨੀ ਕਰਨ ਦੇ ਆਦੇਸ਼ ਦਿੱਤੇ ਕਿ ਅਧਿਕਾਰੀਆਂ ਦੇ ਤਬਾਦਲੇ ਬਾਰੇ ਕਮਿਸ਼ਨ ਦੀ ਨੀਤੀ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਵੋਟਰਾਂ ਲਈ ਵੋਟ ਕੇਂਦਰਾਂ 'ਤੇ ਲੋਂੜੀਦੀ ਸਹੂਲਤਾਂ ਮਹੁੱਇਆ ਕਰਵਾਈ ਜਾਵੇ| ਚੋਣ ਜਾਬਤਾ ਅਤੇ ਖਰਚ ਦੀ ਨਿਗਰਾਨੀ ਦਾ ਸਖਤੀ ਨਾਲ ਪਾਲਣ ਯਕੀਨ ਕਰਨ ਲਈ ਹਰਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਸਿਆਸੀ ਪਾਰਟੀਆਂ ਅਤੇ ਵੋਟਰਾਂ ਨੂੰ ਆਜਾਦ ਅਤੇ ਨਿਰਪੱਖ ਚੋਣ ਲਈ ਭਰੋਸਾ ਦਿੱਤਾ ਜਾ ਸਕੇ| ਸੀ ਵਿਜੀਲ ਐਪ 'ਤੇ ਕੋਈ ਵੀ ਨਾਗਰਿਕ ਚੋਣ ਜਾਬਤਾ ਦੇ ਉਲੰਘਣ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ| ਇਸ ਐਪ 'ਤੇ ਪ੍ਰਾਪਤ ਸ਼ਿਕਾਇਤਾਂ ਨੂੰ ਨਿਰਧਾਰਿਤ ਸਮੇਂ ਵਿਚ ਨਿਪਟਾਉਣ ਦੇ ਆਦੇਸ਼ ਦਿੱਤੇ ਹਨ|
 • ਚੋਣਾਂ ਦੌਰਾਨ ਯੋਗ ਗਿਣੀਤ ਵਿਚ ਵੋਟ ਕੇਂਦਰਾਂ ਵਿਸ਼ੇਸ਼ ਤੌਰ 'ਤੇ ਸੰਦੇਵਨਸ਼ੀਲ ਕੇਂਦਰਾਂ ਵਿਚ ਵੈਬ-ਕਾਸਟਿੰਗ ਕੀਤੀ ਜਾਵੇਗੀ| ਚੋਣ ਕਮਿਸ਼ਨ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਖੇਤਰਾਂ ਵਿਚ ਵਿਸ਼ੇਸ਼ ਸੁਰੱਖਿਆ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹਨ| ਪੁਲਿਸ ਨੂੰ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਤਾਂ ਜੋ ਚੋਣ ਪ੍ਰਕ੍ਰਿਆ ਪ੍ਰਭਾਵਿਤ ਨਾ ਹੋ ਸਕੇ| ਚੋਣ ਦੌਰਾਨ ਸੂਬੇ ਦੇ ਸਾਰੇ ਥਾਣਿਆਂ ਦੀ ਸੀਸੀਟੀਵੀ ਰਾਹੀਂ 24 ਘੰਟੇ ਵੈਬਕਾਸਟਿੰਗ ਤੇ ਵੀਡਿਓਗ੍ਰਾਫੀ ਕੀਤੀ ਜਾਵੇਗੀ|
 • ਕਮਿਸ਼ਨ ਦੇ ਆਦੇਸ਼ਾਨੁਸਾਰ ਸਾਰੇ ਡੀਈਓ ਵੱਲੋਂ ਚੋਣ ਖਰਚ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ| ਪ੍ਰਭਾਵੀ ਖਰਚ ਦੀ ਨਿਗਰਾਨੀ ਲਈ ਕਮਿਸ਼ਨ ਵੱਲੋਂ ਖਰਚ ਓਵਜਰਬਰਾਂ ਦੀ ਨਿਯੁਕਤੀ ਕੀਤੀ ਹੈ| ਖਰਚ ਦੀ ਨਿਗਰਾਨੀ ਲਈ ਹਰੇਕ ਜਿਲੇ ਵਿਚ ਆਮਦਨ ਟੈਕਸ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਹੈ|