ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਹਲਕਿਆਂ ਦੇ ਵਿਸ਼ੇਸ਼ ਸਾਰ ਮੁੜ ਨਿਰੀਖਣ ਅਤੇ ਚੋਣ ਵੈਰੀਫਿਕੇਸ਼ਨ ਤਹਿਤ ਪ੍ਰੋਗ੍ਰਾਮ ਜਾਰੀ ਕੀਤਾ ਹੈ|

November 22, 2019
  • ਭਾਰਤ ਦੇ ਚੋਣ ਕਮਿਸ਼ਨ ਨੇ ਮੁੜ ਨਿਰੀਖਣ ਅਤੇ ਚੋਣ ਵੈਰੀਫਿਕੇਸ਼ਨ ਤਹਿਤ ਪ੍ਰੋਗ੍ਰਾਮ ਜਾਰੀ ਕੀਤਾ
  • ਚੰਡੀਗੜ, 21 ਨਵੰਬਰ (   ) - ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਹਲਕਿਆਂ ਦੇ ਵਿਸ਼ੇਸ਼ ਸਾਰ ਮੁੜ ਨਿਰੀਖਣ ਅਤੇ ਚੋਣ ਵੈਰੀਫਿਕੇਸ਼ਨ ਤਹਿਤ ਪ੍ਰੋਗ੍ਰਾਮ ਜਾਰੀ ਕੀਤਾ ਹੈ|
  • ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 22 ਨਵੰਬਰ ਨੂੰ ਹਰਿਆਣਾ ਵਿਚ ਚੋਣ ਵੈਰੀਫਿਕੇਸ਼ਨ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨਾਲ ਤੋਂ ਕੀਤੀ ਜਾਵੇਗੀ| ਸਵੀਪ ਦੀ ਸਹਾਇਤਾ ਨਾਲ ਮੁਹਿੰਮ ਵਜੋ ਚੋਣ ਵੈਰੀਫਿਕੇਸ਼ਨ ਪ੍ਰੋਗ੍ਰਾਮ (ਈ.ਵੀ.ਪੀ.) 20 ਦਸੰਬਰ 2019 ਤਕ ਚਲਾਇਆ ਜਾਵੇਗਾ|
  • ਉਨਾਂ ਨੇ ਦਸਿਆ ਕਿ ਨਾਗਰਿਕ ਵੋਟਰ ਹੈਲਪਲਾਇਨ  ਮੋਬਾਇਲ ਐਪ, ਐਨ.ਵੀ.ਐਸ.ਪੀ. ਪੋਰਟਲ ਰਾਹੀਂ ਜਾਂ ਬੀ.ਐਲ.ਓ. ਰਾਹੀਂ ਈ.ਆਰ.ਓ. ਨੂੰ ਇਕ ਭਰੇ ਹੋਏ ਫਾਰਮ ਦੀ ਹਾਰਡ ਕਾਪੀ ਭੇਜ ਕੇ ਵੀ ਆਪਣੇ ਚੋਣ ਵੇਰਵੇ ਦੀ ਜਾਂਚ ਕਰ ਸਕਦੇ ਹਨ| ਜੇ ਚੋਣ ਵੇਰਵੇ ਵਿਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਇਨਪੁੱਟ ਦੇ ਸੋਧ ਲਈ ਫਾਰਮ 8 ਆਟੋਮੈਟਿਕ ਜਨਰੇਟ ਹੋ ਜਾਵੇਗਾ ਅਤੇ ਇਸ ਫਾਰਮ ਰਾਹੀਂ ਸਹੀ ਵੇਰਵਾ ਜਮਾ ਹੋ ਜਾਵੇਗਾ| ਕਿਸੇ ਮੈਂਬਰ ਦੀ ਮੌਤ ਜਾਂ ਸਥਾਨ ਬਦਲਣ ਦੇ ਮਾਮਲੇ ਵਿਚ ਫਾਰਮ 7 ਦੇ ਆਟੋਮੈਟਿਕ ਜਨਰੇਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ|
  • ਸ੍ਰੀ ਅਗਰਵਾਲ ਨੇ ਦਸਿਆ ਕਿ ਪ੍ਰੋਗ੍ਰਾਮ ਦੌਰਾਨ ਸੰਭਾਵਿਤ ਵੋਟਰਾਂ ਦਾ ਵੇਰਵਾ ਇਕੱਠਾ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਡਾਟਾਬੇਸ ਵਿਚ ਰੱਖਿਆ ਜਾ ਸਕੇ ਇਸ ਲਈ ਅਜਿਹੇ ਮਾਮਲਿਆਂ ਵਿਚ ਫਾਰਮ 6 ਦਾ ਆਟੋ ਜਰਨੇਸ਼ਨ ਦਾ ਪ੍ਰਾਵਧਾਨ ਨਹੀਂ ਹੋਵੇਗਾ| ਅਪਾਹਜ ਵੋਟਰਾਂ ਨੂੰ ਵੋਟਰ ਹੈਲਪਲਾਇਨ ਨੰਬਰ 1950 ਰਾਹੀਂ ਉਨਾਂ ਦਾ ਵੇਰਵਾ ਜਾਨਣ ਦੀ ਸਹੂਲਤ ਦਿੱਤੀ ਜਾਵੇਗੀ| ਉਨਾਂ ਨੇ ਦਸਿਆ ਕਿ ਵੋਟਰਾਂ ਦੀ ਜਾਣਕਾਰੀ ਜਾਂ ਵੇਰਵੇ ਦਾ ਵੈਰੀਫਿਕੇਸ਼ਨ ਅਤੇ ਸੰਗ੍ਰਹਿਣ ਲਈ ਬੀ.ਐਲ.ਓ. ਵੱਲੋਂ ਘਰ-ਘਰ ਜਾ ਕੇ ਵੇਰੀਫਿਕੇਸ਼ਨ ਕੀਤੀ ਜਾਵੇਗੀ|